ਸਰਦਾਰ

(ਸਮਾਜ ਵੀਕਲੀ)
ਕਰਦਾ ਜੇ ਛਲ਼ ਕਪਟ ਕਦੇ ਮੈਂ, ਮੈਂ ਵੀ  ਸਰਦਾਰ ਨਾ ਹੁੰਦਾ
ਹੁੰਦੀ ਦਿੱਖ, ਨੂਰੋ ਨੂਰ ਨਾ ਖਾਲਸ , ਮੈਂ ਵੀ ਸਰਦਾਰ ਨਾ ਹੰਦਾ
ਕਰਦਾ ਜੇ ਛਲ਼ ਕਪਟ—————
ਮੈਂ ਕੀ ਹਾਂ ,ਉਪਜਿਆ ਹਾਂ ਕਿਥੋਂ, ਕਿਸ ਸੰਸਕਾਰ ਦੇ ਵਿਚੋਂ
ਨਾਨਕ ਖੁਦ ਹੈ ਬੀਜਿਐ , ਉਗਿਆਂ, ਖੰਡੇ ਧਾਰ ਦੇ ਵਿਚੋਂ
ਨਿਸ਼ਾਨ ਝੂਲਦੇ ਥਾਂ ਥਾਂ ਕੇਸਰੀ, ਕੌਮ ‘ਚ ਜੇ ਗਦਾਰ ਨਾ ਹੁੰਦਾ
ਕਰਦਾ ਜੇ ਛਲ਼ ਕਪਟ——————-
ਜਬਰ ਜੁਲਮ ਦੀ ਜੜੵ ਪੁੱਟਣੀ, ਗੁੜਤੀ ਇਹੋ ਆਦੇਸ਼ ਹੈ
ਬਾਬਰ ਹੋਵੇ ਜਾਬਰ ਹੋਵੇ,  ਡਰ  ਝੁਕਣਾ ਨਹੀਂ ਸੰਦੇਸ਼ ਹੈ
ਹੁੰਦਾ ਬਾਜ਼ ਕਦੇ ਮੈਂ ਸ਼ੇਰ ਨਾ, ਦਰਾ-ਰਹਿਬਰ ਪਾਰ ਨਾ ਹੁੰਦਾ
ਕਰਦਾ ਜੇ ਛਲ਼ ਕਪਟੀ ਮੈਂ————–
ਮੇਰਾ , ਮੇਰੇ ਵਿਚ ਕੁੱਝ ਨਹੀਂ, ਜੋ ਹੈ ਮੇਰੇ ਗੋਬਿੰਦ ਦਾ
ਬਾਣੀ ਉਸਦੀ,ਬਾਣਾ ਉਸਦਾ, ਮੈਂ ਮੇਰੇ, ਬਖਸ਼ਿੰਦ ਦਾ
ਕਰਮ ਉਸਦਾ,ਫ਼ਤਿਹ ਓਸ ਦੀ, ਖੜਗ ਦੋ ਧਾਰ ਨਾ ਹੁੰਦਾ
ਕਰਦਾ ਛਲ਼ ਕਪਟ————
ਉਸਦੀ ਰਹਿਮਤ ਸਦਕੇ ਹੀ ਤਾਂ, ਚੜੵਦੀ ਕਲਾ ਨੇ ਹਾਸੇ
ਦੁਸ਼ਮਣ ਦੇ ਗੜੵ ਅੰਦਰ ਜਾ ਕੇ, ਸੋਧ ਦਈਏ ਅਰਦਾਸੇ
ਬੰਦਾ ਨਾ, ਨਲ਼ਵਾ ,ਅਕਾਲੀ ਫੂਲਾ, ਲਲ਼ਕਾਰ ਨਾ ਹੁੰਦਾ
ਕਰਦਾ ਛਲ਼ ਕਪਟ————–
ਤੂੰ ਸਾਬਤ ਸੂਰਤ ਹੋ “ਬਾਲੀ’, ਹਾਜ਼ਿਰ ਨਾਜ਼ਰ ਗੁਰੂ ਹੈ
“ਰੇਤਗੜੵ” ਹੋ ਦਿਲੋਂ ਉਸਦਾ, ਆਪ ਹੀ ਕਾਦਰ ਗੁਰੂ ਹੈ
ਤੂੰ ਅਦਾਲਤ ਆਪ ਵਕਾਲਤ, ਬਰਖੁਰਦਾਰ ਨਾ ਹੁੰਦਾ
ਕਰਦਾ ਛਲ਼ ਕਪਟ—————
        ਬਲਜਿੰਦਰ ਸਿੰਘ’ “ਬਾਲੀ ਰੇਤਗੜੵ”
                   9465129168

 

Previous articleਮਾਂ ਅਤੇ ਮਤਰੇਏ ਬਾਪ ਦੇ ਕਤਲ ਮਾਮਲੇ ‘ਚ ਪੁੱਤਰ ਦੋਸ਼ੀ ਕਰਾਰ
Next articleਆਪਣੇ ਗੀਤਾਂ ਨਾਲ ਗਾਇਕੀ ਦੇ ਪਿੜ ਚ’ ਧਮਾਲ ਪਾ ਰਿਹਾ “ਪਰਮਿੰਦਰ ਮਣਕੀ”