ਸਰਕਾਰੀ ਹਸਪਤਾਲ ਨੂਰਮਹਿਲ ਵਿਖੇ ਹੁਣ 24 ਘੰਟੇ ਮਿਲਣਗੀਆਂ ਡਾਕਟਰਾਂ ਦੀਆਂ ਸੇਵਾਵਾਂ – ਅਸ਼ੋਕ ਸੰਧੂ ਨੰਬਰਦਾਰ

ਫੋਟੋ : ਜੇਤੂ ਨਿਸ਼ਾਨ ਬਣਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ “ਮਿਸ਼ਨ ਤੰਦਰੁਸਤ ਨੂਰਮਹਿਲ” ਸੰਘਰਸ਼ ਦੇ ਆਗੂ
“ਮਿਸ਼ਨ ਤੰਦਰੁਸਤ ਨੂਰਮਹਿਲ” ਸੰਘਰਸ਼ ਤਹਿਤ ਨੰਬਰਦਾਰ ਯੂਨੀਅਨ, ਸ਼ਿਵ ਸੈਨਾ ਅਤੇ ਹੋਰ ਸਹਿਯੋਗੀ ਸੰਸਥਾਵਾਂ ਨੂੰ ਮਿਲੀ ਅਹਿਮ ਸਫ਼ਲਤਾ
ਨੂਰਮਹਿਲ – (ਹਰਜਿੰਦਰ ਛਾਬੜਾ) ਮਿਸ਼ਨ ਤੰਦਰੁਸਤ ਨੂਰਮਹਿਲ” ਦੇ ਸੰਘਰਸ਼ ਨੂੰ ਉਸ ਵਕਤ ਵਿਰਾਮ ਮਿਲਿਆ ਜਦੋਂ ਇਸ ਮਿਸ਼ਨ ਲਈ ਸੰਘਰਸ਼ ਕਰ ਰਹੀਆਂ ਸੰਸਥਾਵਾਂ ਨੰਬਰਦਾਰ ਯੂਨੀਅਨ ਜ਼ਿਲਾ ਜਲੰਧਰ, ਸ਼ਿਵ ਸੈਨਾ ਬਾਲ ਠਾਕਰੇ, ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਅਤੇ ਹੋਰ ਸਹਿਯੋਗੀ ਸੰਸਥਾਵਾਂ ਨੂੰ ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਸ਼੍ਰੀ ਰਮੇਸ਼ ਪਾਲ ਨੇ ਜ਼ਿਲਾ ਪ੍ਰਧਾਨ ਅਸ਼ੋਕ ਸੰਧੂ ਨੂੰ ਇਹ ਸੂਚਨਾ ਦਿੱਤੀ ਕਿ ਉਹਨਾਂ ਪਾਸ ਆਏ ਹੁਕਮਾਂ ਅਨੁਸਾਰ ਹੁਣ ਸਿਵਲ ਹਸਪਤਾਲ ਨੂਰਮਹਿਲ ਵਿਖੇ ਡਾਕਟਰਾਂ ਵੱਲੋਂ 24 ਘੰਟੇ ਸੇਵਾਵਾਂ ਮਿਲਿਆ ਕਰਨਗੀਆਂ। ਲਿਹਾਜ਼ਾ ਹੁਣ “ਮਿਸ਼ਨ ਤੰਦਰੁਸਤ ਨੂਰਮਹਿਲ” ਤਹਿਤ ਸੰਘਰਸ਼ ਕਰ ਰਹੀਆਂ ਸੰਸਥਾਵਾਂ ਨੂੰ ਸਰਕਾਰੀ ਹਸਪਤਾਲ ਪ੍ਰਤੀ ਹੋਰ ਸੰਘਰਸ਼ ਕਰਨ ਦੀ ਜ਼ਰੂਰਤ ਨਹੀਂ। ਮੌਕਾ ਪਰ ਪਹੁੰਚਕੇ ਸੰਘਰਸ਼ ਕਰ ਰਹੀਆਂ ਸੰਸਥਾਵਾਂ ਦੇ ਆਗੂਆਂ ਨੇ ਹਸਪਤਾਲ ਪਹੁੰਚੇ ਸਰਕਾਰੀਹੁਕਮਾਂ ਦੀ ਜਾਂਚ ਕੀਤੀ ਅਤੇ ਸਰਕਾਰੀ ਹਸਪਤਾਲ ਖਿਲਾਫ਼ ਛਿੜੇ ਸੰਘਰਸ਼ ਨੂੰ ਵਿਰਾਮ ਦਿੱਤਾ।
                    ਇਸ ਮੌਕੇ ਨੰਬਰਦਾਰ ਯੂਨੀਅਨ ਜ਼ਿਲਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ, ਨੰਬਰਦਾਰ ਹਰਦੇਵ ਸਿੰਘ ਸਰਪੰਚ ਘੱਗ-ਢਗਾਰਾ, ਸ਼ਿਵ ਸੈਨਾ ਬਾਲ ਠਾਕਰੇ ਦੇ ਪ੍ਰਧਾਨ ਸਾਹਿਲ ਮੈਹਨ, ਜ਼ੋਨ ਇੰਚਾਰਜ ਮੁਨੀਸ਼ ਕੁਮਾਰ, ਜ਼ਿਲਾ ਮੀਤ ਪ੍ਰਧਾਨ ਸੰਦੀਪ ਤੱਕਿਆਰ, ਮੀਤ ਪ੍ਰਧਾਨ ਨੂਰਮਹਿਲ ਗੁਰਪ੍ਰੀਤ ਗੋਗੀ, ਜੈ ਸ਼ਿਵ ਸ਼ਕਤੀ ਸੇਵਾ ਮੰਡਲ ਦੇ ਜਨਰਲ ਸਕੱਤਰ ਸ਼ਰਨਜੀਤ ਸਿੰਘ, ਵਿਸ਼ੇਸ਼ ਸਕੱਤਰ ਸ਼੍ਰੀਮਤੀ ਬਬਿਤਾ ਸੰਧੂ, ਕੈਸ਼ੀਅਰ ਰਾਮ ਮੂਰਤੀ, ਪ੍ਰੈਸ ਸਕੱਤਰ ਅਨਿਲ ਸ਼ਰਮਾਂ, ਕੋਆਰਡੀਨੇਟਰ ਦਿਨਕਰ ਸੰਧੂ, ਮੈਂਬਰ ਵਰਿੰਦਰ ਕੋਹਲੀ ਗੋਲਡੀ ਤੋਂ ਇਲਾਵਾ ਡਾਕਟਰ ਕਮਲ, ਸੀਤਾ ਰਾਮ ਸੋਖਲ, ਸਨੀ ਕੋਹਲੀ, ਮੰਗਾ ਟੇਲਰ ਤੋਂ ਇਲਾਵਾ ਹੋਰ ਇਲਾਕੇ ਦੇ ਸ਼ਹਿਰ ਪ੍ਰਤੀ ਉਸਾਰੂ ਸੋਚ ਰੱਖਣ ਵਾਲੇ ਪਤਵੰਤੇ ਹਾਜ਼ਰ ਹੋਏ। ਸ਼ਿਵ ਸੈਨਾ ਬਾਲ ਠਾਕਰੇ ਦੇ ਆਗੂਆਂ ਨੇ 15 ਅਗਸਤ ਮੌਕੇ ਜ਼ਿਲਾ ਪ੍ਰਸ਼ਾਸਨ ਦਾ ਪੁਤਲਾ ਫੂਕਣ ਦਾ ਕੀਤਾ ਹੋਇਆ ਐਲਾਨ ਵੀ ਵਾਪਿਸ ਲਿਆ ਕਿਉਂਕਿ ਜੋ ਮਕਸਦ ਸੀ ਉਹ ਪੂਰਾ ਹੋਇਆ ਹੁਣ ਲੋਕ ਵੇਲੇ ਕੁਵੇਲੇ ਹਸਪਤਾਲ ਪਹੁੰਚਕੇ ਆਪਣਾ ਇਲਾਜ਼ ਕਰਵਾ ਸਕਣਗੇ।
Previous articleਜੰਮੂ ਕਸ਼ਮੀਰ ’ਚ ਪਾਬੰਦੀਆਂ ਹਟਾਉਣ ਤੋਂ ਸੁਪਰੀਮ ਕੋਰਟ ਦੀ ਨਾਂਹ
Next articleਕਈ ਬਾਲੀਵੁੱਡ ਹਸਤੀਆਂ ਨੇ ਸ਼ਹੀਦਾਂ ਨੂੰ ਗੀਤ ਰਾਹੀਂ ਦਿੱਤੀ ਸ਼ਰਧਾਂਜਲੀ