ਸਰਕਾਰੀ ਪ੍ਰਾਈਮਰੀ ਸਕੂਲ ਮਹਿਸਮਪੁਰ ਵਿਖੇ ਸਲਾਨਾ ਸਮਾਗਮ ਕਰਵਾਇਆ ਗਿਆ

‌ਮਹਿਤਪੁਰ – (ਨੀਰਜ ਵਰਮਾ) ਅੱਜ ਸਰਕਾਰੀ ਪ੍ਰਾਈਮਰੀ ਸਕੂਲ ਮਹਿਸਮਪੁਰ  ਵਿਖੇ ਸਲਾਨਾ ਸਮਾਗਮ ਕਰਵਾਇਆ ਗਿਆ। ਸ.ਅਮਰੀਕ ਸਿੰਘ ਵਲੋਂ ਰਿਬਨ ਕੱਟ ਕੇ ਪ੍ਰੋਗਰਾਮ ਨੂੰ ਸ਼ੁਰੂ ਕਰਵਾਇਆ ਗਿਆ ਅਤੇ ਮਾਸਟਰ ਜਸਵੰਤ ਸਿੰਘ ਵਲੋਂ ਸਟੇਜ ਦਾ ਸੰਚਾਲਨ ਕੀਤਾ ਗਿਆ, ਸਕੂਲ ਦੇ ਬੱਚਿਆਂ ਵਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।ਛੋਟੇ ਛੋਟੇ ਬੱਚਿਆਂ ਵਲੋਂ ਸਟੇਜ ਤੇ ਭੰਗੜੇ ਤੇ ਗਿੱਧੇ ਨਾਲ  ਖੂਬ ਰੰਗ ਬੰਨਿਆ  ।
ਇਸ ਪ੍ਰੋਗਰਾਮ ਵਿਚ ਐਸ. ਐਮ. ਸੀ. ਕਮੇਟੀ ਦੇ ਮੈਬਰ ਅਤੇ ਗ੍ਰਾਮ ਪੰਚਾਇਤ ਮੈਂਬਰ , ਬੱਚਿਆਂ ਦੇ ਮਾਪੇ ਤੇ ਸਮੂਹ ਨਗਰ ਨਿਵਾਸੀਆਂ ,ਅਧਿਆਪਕਾ ਨੇ ਸ਼ਿਰਕਤ ਕੀਤੀ। ਸ. ਅਮਰੀਕ ਸਿੰਘ ਵਲੋਂ ਪਹਿਲੇ ਦੂਜੇ ਤੀਜੇ ਸਥਾਨ ਤੇ ਆਉਣ ਬੱਚਿਆਂ ਨੂੰ ਇਨਾਮ ਅਤੇ ਸਰਟੀਫ਼ਿਕੇਟ ਦੇ ਕੇ ਹੌਸਲਾ ਅਫਜਾਈ ਕੀਤੀ ਗਈ ਅਤੇ ਬਲਾਕ ਪੱਧਰ ਤੇ ਚੰਗੇ ਨੰਬਰ ਲੈਣ ਵਾਲੀਆਂ ਵਿਦਿਆਰਥਣਾ ਖੁਸ਼ੀ ਅਤੇ ਜਸਮੀਨ ਦਾ ਵਿਸੇਸ਼ ਤੋਰ ਤੇ ਸਨਮਾਨ ਕੀਤਾ ਗਿਆ। । ਮੁੱਖ ਅਧਿਆਪਕ ਸ.ਦਿਲਬਾਗ ਸਿੰਘ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਮੁੱਖ ਮਹਿਮਾਨਾਂ ਅਤੇ ਦਾਨੀ ਸੱਜਣਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸ .ਐਮ. ਸੀ. ਕਮੇਟੀ ਦੀ ਚੇਅਰਮੈਨ ਕੁਲਵਿੰਦਰ ਕੌਰ, ਬੰਟੀ ਮਹਿਸਮਪੁਰੀ, ਸੀ.ਐਚ .ਟੀ ਵਨੀਤ ਕੁਮਾਰ, ਜਸਵੀਰ ਸਿੰਘ, ਮਾਸਟਰ ਕਾਲਾ ਸਿੰਘ ਬਾਜਵਾ, ਹੈੱਡ ਟੀਚਰ ਕਪਿਲ ਕਵਾਤਰਾ, ਸ਼ੇਖਰ ਚੰਦ , ਜਗਜੀਤ ਸਿੰਘ, ਸੁਖਦੇਵ ਸਿੰਘ, ਲਖਵਿੰਦਰ ਸਿੰਘ ਸਮਰਾ, ਅਮਰਜੀਤ, ਮੈਡਮ ਸਤਵਿੰਦਰ ਕੌਰ, ਮਨਜਿੰਦਰ ਕੌਰ, ਅਮਨਪ੍ਰੀਤ ਕੌਰ ਅਤੇ ਮੈਡਮ ਕੁਲਦੀਪ ਕੌਰ, ਇੰਦੂ ਬਾਲਾ, ਆਸ਼ਾ ਰਾਣੀ, ਰਜਨੀ ਆਦਿ ਹਾਜਰ ਸਨ।
Previous articleप्यार के परदे में कैद आज़ादी
Next articleDisciplined Hyderabad restrict Mumbai to 136/7