ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਲੋਕ ਕਰਨ ਪੁਲਿਸ ਦਾ ਸਹਿਯੋਗ – ਏ ਐਸ ਆਈ ਕੁਲਵੰਤ ਸਿੰਘ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਲੋਕ ਪੁਲਿਸ ਨੂੰ ਆਪਣਾ ਪੂਰਾ ਸਹਿਯੋਗ ਕਰਨ ਇਹ ਸ਼ਬਦ ਚੌਂਕੀ ਨਸਰਾਲਾ ਦੇ ਏ ਐਸ ਆਈ ਕੁਲਵੰਤ ਸਿੰਘ ਨੇ ਪ੍ਰੈਸ ਨਾਲ ਸਾਂਝੇ ਕੀਤੇ। ਇਸ ਮੌਕੇ ਉਨ੍ਹਾਂ ਕਿਹਾ ਕਿ ਸਮਾਜ ਵਿਚ ਫੈਲੀਆਂ ਕੁਰੀਤੀਆਂ ਅਤੇ ਗੁੰਡਾ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਪੁਲਿਸ ਪ੍ਰਸ਼ਾਸ਼ਨ ਬਖਸ਼ੇਗਾ ਨਹੀਂ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੇ ਇਰਧ ਗਿਰਧ ਕੋਈ ਵਿਚ ਗੈਰ ਕਾਨੂੰਨੀ ਕੰਮ ਜਾਂ ਅਪਰਾਧ ਹੁੰਦਾ ਹੈ ਤਾਂ ਉਹ ਤੁਰੰਤ ਪੁਲਿਸ ਨੂੰ ਇਤਲਾਹ ਦੇਣ। ਉਨ੍ਹਾਂ ਦਾ ਨਾਮ ਪਤਾ ਗੁਪਤ ਰੱਖ ਕੇ ਪੁਲਿਸ ਅਪਰਾਧੀਆਂ ਤੇ ਕਾਨੂੰਨੀ ਸਿਕੰਜਾ ਕੱਸੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜਲਦ ਹੀ ਪੁਲਿਸ ਪਬਲਿਕ ਤਾਲਮੇਲ ਬਨਾਉਣ ਲਈ ਇਲਾਕੇ ਦੇ ਪੰਚਾਂ ਸਰਪੰਚਾਂ ਅਤੇ ਹੋਰ ਮੋਹਤਵਰ ਆਗੂਆਂ ਦੀ ਇਕ ਬੈਠਕ ਪੁਲਿਸ ਚੌਂਕੀ ਨਸਰਾਲਾ ਵਿਖੇ ਬੁਲਾਈ ਜਾਵੇਗੀ, ਜਿੱਥੇ ਸਭ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ।

Previous articleਸੁੱਚਾ ਰੰਗੀਲਾ – ਮਨਦੀਪ ਮੈਂਡੀ ਨੇ ਕਿਸਾਨ ਸੰਘਰਸ਼ ਲਈ ਗਾਇਆ ‘ਪੰਜਾਬ ਤੋਂ ਦਿੱਲੀ’
Next articleਨਵੇਂ ਸਿਰਿਓਂ ਚੁਣੀ ਗਈ ਬੱਧਣ ਗੋਤ ਜਠੇਰਿਆਂ ਦੀ ਕਮੇਟੀ, ਬਾਬਾ ਰਾਮ ਜੀ ਬਣੇ ਚੇਅਰਮੈਨ