ਸਮਾਜਵਾਦ ਦਾ ਰਾਹੀਂ, ਬੋਲੀਵੀਆ ! – ਸੀ.ਆਈ.ਏ. ਦਾ ਸ਼ਿਕਾਰ

 -ਜਗਦੀਸ਼ ਸਿੰਘ ਚੋਹਕਾ

ਦੱਖਣੀ ਅਮਰੀਕਾ (ਲਾਤੀਨੀ ਅਮਰੀਕਾ) ਦੇ ਦੇਸ਼ਾਂ ਅੰਦਰ, ‘ਪੁਰਾਣੀ ਯੂਰਪੀ ਬਸਤੀਵਾਦੀ ਗੁਲਾਮੀ ਅਤੇ ਰਹਿੰਦ-ਖੂੰਹਦ ਵਿਰੁੱਧ ਕਈ ਸਦੀਆਂ ਤੋਂ ਆਜਾਦੀ ਲਈ ਲੋਕਾਂ ਦਾ ਸੰਘਰਸ਼ ਕਿਸੇ ਨਾ ਕਿਸੇ ਰੂਪ ਵਿੱਚ ਰੂਪ ਮਾਨ ਹੁੰਦਾ ਆ ਰਿਹਾ ਹੈ ! ਯੂਰਪ ਦੇ ਬਹੁਤ ਸਾਰੇ ਸਾਮਰਾਜੀ ਬਸਤੀਵਾਦੀ ਦੇਸ਼ਾਂ ਸਪੇਨ, ਗਰੀਸ, ਪੁਰਤਗਾਲ, ਫਰਾਂਸ, ਇੰਗਲੈਂਡ ਆਦਿ ਵਿਰੁੱਧ ਲਾਤੀਨੀ ਦੇਸ਼ਾਂ ਦੇ ਲੋਕਾਂ ਦੇ ਲਹੂ-ਵੀਟਵੀਆਂ ਲੜਾਈਆਂ ਲੜ ਕੇ ਮੁਕਤੀਆਂ ਪ੍ਰਾਪਤ ਕੀਤੀਆਂ ਸਨ। ਪਿਛਲੀ ਪੂਰੀ ਸਦੀ ਤੋਂ ਵੱਧ ਲਾਤੀਨੀ ਦੇਸ਼ਾਂ ਦੇ ਲੋਕਾਂ ਨੂੰ ਸੰਘਰਸ਼ਾਂ ਬਾਦ ਮਿਲੀ ਆਜਾਦੀ ਨੂੰ ਦੁਨੀਆਂ ਦਾ ਸਾਮਰਾਜੀ ਦੇਸ਼ ਅਮਰੀਕਾ ਅਤੇ ਉਸ ਦੇ ਜੂੰਡੀਦਾਰ ਕਿਸੇ ਨਾ ਕਿਸੇ ਰੂਪ ਵਿੱਚ ਜਮਹੂਰੀ ਢੰਗਾਂ ਨਾਲ ਚੁਣੀਆਂ ਸਰਕਾਰਾਂ ਦੇ ਤਖਤੇ ਉਲਟਾਉਣ ਦੇ ਮਨਸੂਬਿਆਂ ਵਿੱਚ ਸਰਗਰਮ ਰਹੇ ਹਨ। ਲਾਤੀਨੀ ਅਮਰੀਕਾ ਅੰਦਰ ਲੋਕਾਂ ਅਤੇ ਅਮਰੀਕੀ ਸਾਮਰਾਜਵਾਦ ਵਿਚਕਾਰ, ‘ਇਨ੍ਹਾਂ ਦੇਸ਼ਾਂ ਵਿੱਚ ਅਮਰੀਕੀ ਰਾਜਸੀ, ਆਰਥਿਕ ਅਤੇ ਫੌਜੀ ਦਖਲ ਅੰਦਾਜੀ ਵਿਚਕਾਰ ਤਿੱਖੀ ਵਿਰੋਧਤਾ ਹੋਣ ਨਾਲ ਗੰਭੀਰ ਟਕਰਾਅ ਹੋਰ ਜਾਇਦਾ ਤਿੱਖੇ ਹੋ ਰਹੇ ਹਨ। 20-ਵੀਂ ਸਦੀ ਦੇ ਛੇਵੇਂ ਦਹਾਕੇ ਕਿਊਬਾ ਸੰਕਟ, ਚਿਲੀ ਦੇ ਰਾਸ਼ਟਰਪਤੀ ”ਅਲਾਂਡੇ” ਦਾ ਕਤਲ ਅਤੇ ਪਿਛਲੇ ਹਫਤੇ ਬੋਲੀਵੀਆ ਦੇ ਮੂਲਵਾਸੀ ਏਵੋ ਮੋਰੇਲ॥ ਰਾਸ਼ਟਰਪਤੀ ਦਾ ਉਲਟ-ਇਨਕਲਾਬੀਆਂ ਵੱਲੋਂ ਤਖਤਾ ਪਲਟ ਦੇਣਾ, ‘ਇੱਕ ਨਹੀਂ ਸਂੈਕੜੇ ਸਾਮਰਾਜੀ ਮਨਸੂਬੇ ਸਾਹਮਣੇ ਆ ਚੁੱਕੇ ਹਨ।

ਦੁਨੀਆਂ ਦੇ ਪਹਿਲੇ ਸਮਾਜਵਾਦੀ ਰਾਜ ਸਤਾ ਵਾਲੇ ਦੇਸ਼ ਸੋਵੀਅਤ ਰੂਸ ਦੇ 1991 ਨੂੰ ਖੇਰੂ-ਖੇਰੂ ਹੋਣ ਬਾਦ ‘ਸਾਮਰਾਜ ਦੇ ਬਰਾਬਰ ਆਰਥਿਕ, ਸਮਾਜਕ ਅਤੇ ਗਰੀਬ ਤੇ ਪੱਛੜੇ ਦੇਸ਼ਾਂ ਨੂੰ ਅੱਗੇ ਵੱਧਣ ਲਈ ਟੋਹੀ ਤੇ ਹੱਥ ਫੜਨ ਵਾਲੀ ਧਿਰ ਦਾ ਨਾਂ ਰਹਿਣਾ ਹੈ ? ਇਨ੍ਹਾਂ ਗਰੀਬ ਦੇਸ਼ਾਂ ਅੰਦਰ ਸਾਮਰਾਜ, ਪੱਛਮੀ ਦੇਸ਼ ਅਤੇ ਨਾਟੋ ਉੱਥੋਂ ਦੇ ਕੁਦਰਤੀ ਸੋਮਿਆਂ ਦੀ ਲੁੱਟ ਕਰਨ ਲਈ ਜਮਹੂਰੀ ਢੰਗਾਂ ਨਾਲ ਚੁਣੀਆਂ ਸਰਕਾਰਾਂ ਦੇ ਤਖਤੇ ਪਲਟਾਊਣ ਲਈ ਉਥੋਂ ਦੇ ਸਾਮਰਾਜੀ ਪਿੱਠੂਆਂ, ਫੌਜੀ ਅਫਸਰਾਂ ਤੇ ਸੀ.ਆਈ.ਏ. ਦੀ ਮਦਦ ਨਾਲ ਸਦਾ ਸਰਗਰਮ ਹੀ ਰਿਹਾ ਹੈ। ਲਾਤੀਨੀ ਅਮਰੀਕਾ ਦੇ ਕਿਊਬਾ ਨੂੰ ਛੱਡ ਕੇ ਕੋਈ ਅਜਿਹਾ ਦੇਸ਼ ਨਹੀਂ ਹੋਵੇਗਾ, ”ਜਿੱਥੇ ਸੀ.ਆਈ.ਏ. ਨੇ ਅਜਿਹੇ ਘਿਣੌਨੇ ਕਾਰੇ ਨਾ ਕੀਤੇ ਹੋਣ, ਜਿੱਥੇ ਜਮਹੂਰੀ ਢੰਗ ਨਾਲ ਚੁਣੀਆਂ ਸਰਕਾਰਾਂ ਦੇ ਤਖਤੇ ਨਾ ਪਲਟਾਏ ਹੋਣ ? ਲਾਤੀਨੀ ਦੇਸ਼ ਚੀਲ, ਇਕਵਾਰਡੋਰ, ਹੋਡਾਰੂਸ, ਨਿਕਾਰਾਗੁਆ, ਪਾਨਾਮਾ, ਬਰਾਜ਼ੀਲ, ਅਰਜਨਟਾਈਨਾ, ਕੋਲੰਬੀਆਂ, ਮੈਕਸੀਕੋ, ਵੈਨਜਵੇਲਾ, ਕਿਊਬਾ ਆਦਿ ਦੇਸ਼ ਸਦਾ ਹੀ ਅਤੇ ਹੁਣੇ ਪਿਛਲੇ ਹਫਤੇ ਹੀ ਬੋਲੀਵੀਆਂ ਵੀ ਸਾਮਰਾਜੀ ਸਾਜ਼ਸ਼ਾਂ ਦਾ ਤਾਜਾ ਸ਼ਿਕਾਰ ਬਣਿਆ ਹੈ। ਇਨ੍ਹਾਂ ਦੇਸ਼ਾਂ ਅੰਦਰ ਖੱਬੇ ਪੱਖੀ ਉਭਾਰ ਨੂੰ ਰੋਕਣ ਲਈ, ਤਾਂ ਕਿ ਸਾਮਰਾਜੀ ਅਮਰੀਕਾ ਆਪਣੀ ਆਰਥਿਕ ਲੁੱਟ ਅਤੇ ਰਾਜਨੀਤਕ ਪ੍ਰਭਾਵ ਜੋ ਪਹਿਲਾ ਸੀ, ਨੂੰ ਮੁੜ ਬਹਾਲ ਕਰ ਸੱਕੇ ਲਈ ਦਖਲ ਅੰਦਾਜੀ ਕਰ ਰਿਹਾ ਹੈ !

ਲਾਤੀਨੀ ਅਮਰੀਕਾ ਦੇ ਦੇਸ਼ ਬੋਲੀਵੀਆ, ‘ਜਿੱਥੇ ਸਾਲ 2006 ਤੋਂ ਲੈ ਕੇ ਨਵੰਬਰ, 2019 ਤੱਕ ਏਵੋਂ ਮੋਰੇਲਜ਼ ਜੋ ਸਮਾਜਵਾਦੀ ਧਾਰਨਾ ਦਾ ਪੈਰੋਕਾਰ ਸੀ, ‘ਨੇ ਇਸ ਉਥਲ ਪੁਥਲ ਵਾਲੇ ਦੇਸ਼ ਅੰਦਰ 13 ਸਾਲ ਲੋਕ ਪੱਖੀ ਨੀਤੀਆਂ ਲਾਗੂ ਕਰਕੇ ਲੋਕਾਂ ਨੂੰ ਵੱਧੀਆਂ ਟਿਕਾਊ ਰਾਜ ਪ੍ਰਬੰਧ ਪ੍ਰਦਾਨ ਕੀਤਾ। ਰਾਸ਼ਟਰਪਤੀ ਜਿਹੜਾ ਕੇ ਸੋਸ਼ਲਿਸਟ ਪਾਰਟੀ ਦਾ ਆਗੂ ਸੀ, ‘ਪਿਛਲੇ ਮਹੀਨੇ ਦੇਸ਼ ਅੰਦਰ ਹੋਈਆਂ ਰਾਸ਼ਟਰਪਤੀ ਚੋਣਾਂ ਦੌਰਾਨ 20 ਅਕਤੂਬਰ 2019 ਨੂੰ ਉਸ ਨੂੰ ਜੇਤੂ ਕਰਾਰ ਦਿੱਤਾ ਗਿਆ ਸੀ। ਪਰ  ਦੇਸ਼ ਅੰਦਰ ਪੁਲਿਸ ਅਤੇ ਫੌਜੀ ਜੁੰਡਲੀ ਨੇ ਜਿਨ੍ਹਾਂ ਪਿਛੇ ਸੀ.ਆਈ.ਏ. ਕੰਮ ਕਰਦੀ ਸੀ। ਦੇਸ਼ ਅੰਦਰਲੇ ਉਲਟ-ਇਨਕਲਾਬੀ ਅਨਸਰਾਂ ਨਾਲ ਮਿਲ ਕੇ ਪਹਿਲਾ ਹੀ ਰਚੀ ਸਾਜ਼ਸ਼ ਅਧੀਨ ਸਮਾਜਵਾਦੀ ਰਾਸ਼ਟਰਪਤੀ ਮੋਰੇਲਜ਼ ਵਿਰੁੱਧ ਦੇਸ਼ ਅੰਦਰ ਅਰਾਜਕਤਾ ਪੈਦਾ ਕਰ ਦਿੱਤੀ। ਇਸ ਸ਼ਾਜਸ਼ ਦੀ ਅਗਵਾਨੀ ਪੁਲਿਸ, ਫੌਜ ਅਤੇ ਵਿਰੋਧੀ ਧਿਰ ਦੀ ਆਗੂ ਏਨੇਜ਼ ਨੇ ਕੀਤੀ। ਜਿਨ੍ਹਾਂ ਨੂੰ ਸਾਮਰਾਜੀ ਅਮਰੀਕਾ ਸ਼ਹਿ ਦੇ ਰਿਹਾ ਸੀ। ਚੌਥੀ ਵਾਰ ਰਾਸ਼ਟਰਪਤੀ ਦੀ ਚੋਣ ਬਹੁਭਾਰੀ ਗਿਣਤੀ ਨਾਲ ਜੇਤੂ ਰਹੇ ਜਿਸ ਨੂੰ 20 ਅਕਤੂਬਰ 2019 ਐਲਾਨਿਆ ਵੀ ਗਿਆ, ਜਿੱਤਣ ਬਾਦ ਮੋਰੇਲਜ਼ ਦਾ ਤਖਤਾ ਪਲਟਾ ਕੇ, ‘ਦਬਾਅ ਅਧੀਨ ਸਾਰੇ ਜੇਤੂਆਂ ਨੂੰ ਅਸਤੀਫਾ ਦੇਣ ਲਈ ਮਜ਼ਬੂਰ ਕਰ ਦਿੱਤਾ।

ਰਾਸ਼ਟਰਪਤੀ ਮੋਰਾਲੇਸ

ਦੱਖਣੀ ਅਮਰੀਕਾ ਅੰਦਰ ਬੋਲੀਵੀਆਂ ਹੀ ਅਜਿਹਾ ਇੱਕ ਦੇਸ਼ ਸੀ, ‘ਜਿੱਥੇ 2006 ਤੋਂ 2019 ਤੱਕ ਇੱਕ ਸਥਿਰ ਸਰਕਾਰ ਕੰਮ ਕਰ ਰਹੀ ਸੀ। ਸਮਾਜਵਾਦੀ ਪਾਰਟੀ ਦੀ ਅਗਵਾਈ ਅਧੀਨ ਏਵੋ ਮੋਰੇਲਜ਼ ਜਿਹੜਾ ਖੁਦ ਇੱਕ ਕਿਸਾਨ ਸੀ ਅਤੇ ਕਿਸਾਨੀ ਮੰਗਾਂ ਲਈ ਉਨ੍ਹਾਂ ਨੂੰ ਲਾਮਬੰਦ ਕਰਕੇ ਇੱਕ ਟਰੇਡ ਯੂਨੀਨਿਸਟ ਬਣਿਆ। ਉਸ ਨੇ ਮੂਲਵਾਸੀ ਬੋਲੀਵੀਆ ਲੋਕਾਂ ਨੂੰ ਇੱਕ ਲੜੀ ਵਿੱਚ ਪਰੋਇਆ ਅਤੇ ਖੱਬੀ ਸੋਚ ਵਾਲੀ ਸ਼ਕਤੀਸ਼ਾਲੀ ਲਹਿਰ ਰਾਹੀਂ ਮਈ 2006 ਨੂੰ ਉਹ ਬੋਲੀਵੀਆ ਦਾ ਰਾਸ਼ਟਰਪਤੀ ਬਣਿਆ। ਇਸ ਆਹੁਦੇ ‘ਤੇ ਉਲਟਾ-ਇਨਕਲਾਬੀਆਂ ਵੱਲੋਂ, ਉਸ ਦੀ ਚੌਥੀਵਾਰ ਜਿੱਤ, ‘ਜਿਸ ਵਿੱਚ  ਉਸਨੇ 64.22 ਫੀਸਦ ਵੋਟ ਪ੍ਰਾਪਤ ਕੀਤੀ, ’10-ਨਵੰਬਰ 2019 ਨੂੰ ਉਸ ਦੀ ਸਰਕਾਰ ਦਾ ਤਖਤਾ ਪਲਟ ਦਿੱਤਾ ! ਬੋਲੀਵੀਆ ਜਿਹੇ ਗਰੀਬ ਤੇ ਪੱਛੜੇ ਦੇਸ਼ ਅੰਦਰ ਜੋ ਪਹਿਲਾ ਸਪੇਨੀ ਸਾਮਰਾਜੀ ਬਸਤੀਵਾਦੀਆਂ ਦਾ ਗੁਲਾਮ ਰਿਹਾ। ਫਿਰ ਬਸਤੀਵਾਦੀ ਰਹਿੰਦ-ਖੂੰਹਦ ਤੇ ਸਾਮਰਾਜੀ ਪਿਠੂਆਂ ਦੇ ਬੂਟਾਂ ਹੇਠ ਦਰੜਿਆ ਜਾਂਦਾ ਰਿਹਾ। ਮਈ 2006 ਨੂੰ ਸਮਾਜਵਾਦੀ ਪਾਰਟੀ ਦੀ ਅਗਵਾਈ ਹੇਠ ਇੱਕ ਮੂਲਵਾਸੀ, ਕਿਸਾਨ ਅਤੇ ਟਰੇਡ ਯੂਨੀਨਿਸਟ ਆਗੂ ਨੇ ਬੋਲੀਵੀਆਈ ਲੋਕਾਂ ਦੇ ਸਹਿਯੋਗ ਨਾਲ ਦੇਸ਼ ਵਾਸੀਆਂ ਨੂੰ ਪੂਰਾ ਪੂਰਾ ਸਤਿਕਾਰ ਦਿੱਤਾ। ਪਰ ਲੋਕਾਂ ਦੇ ਰਾਮਦੂਰ ਕਰਨ ਵਾਲਾ ਤੇ ਗਰੀਬੀ ਨੂੰ ਖਤਮ ਕਰਨ ਵਾਲਾ ਸਾਮਰਾਜੀਆਂ ਨੂੰ ਚੰਗਾ ਨਹੀਂ ਲੱਗਾ ?

ਬੋਲੀਵੀਆਂ ਅੰਦਰ ਜਦੋਂ ਜਮਹੂਰੀ ਲਹਿਰਾਂ 2006 ਨੂੰ ਮਜਬੂਤ ਹੋਈਆਂ, ‘ਜਿਸ ਨੂੰ ਸਾਮਰਾਜੀ ਅਮਰੀਕਾ ਨੇ ਕੁਚਲਨਾਂ ਚਾਹਿਆ ਸੀ। ਪਰ ਮੋਰੇਲਜ਼ ਦੀ ਸਮਾਜਵਾਦੀ ਪਾਰਟੀ ਨੇ ”ਗੁਲਾਬੀ ਲਹਿਰ” ਰਾਹੀਂ ਲੋਕਾਂ ਨੂੰ ਆਰਥਿਕ ਖੁਸ਼ਹਾਲੀ ਬਰਾਬਰਤਾ, ਸਿਹਤ, ਸਿੱਖਿਆ ਤੇ ਰੁ॥ਗਾਰ ਦੇਣ ਵਾਲੇ ਰਾਹ ਤੇ ਦੇਸ਼ ਨੂੰ ਤੋਰਿਆ। ਹੇਠਲਾ ਵਰਗ ਮੋਰੇਲਜ਼ ਨਾਲ ਲਾਮਬੰਦ ਹੋ ਗਿਆ। ਉਸ ਨੇ ਦੇਸ਼ ਅੰਦਰ ਗਰੀਬੀ ਜੋ 33-ਫੀਸਦ ਸੀ ਦਾ ਖਾਤਮਾ ਕਰਕੇ ਸਾਲ 2006 ਤੋਂ ਇਸ ਨੂੰ ਸਾਲ 2018 ਤੱਕ 15 ਫੀਸਦ ਹੇਠਾਂ ਤੱਕ ਲੈ ਆਂਦਾ। ਦੇਸ਼ ਅੰਦਰ ਸਕੂਲਾਂ ਅਤੇ ਸਿਹਤ ਕਲਿਨਕਾਂ ਦੀ ਇੱਕ ਲਹਿਰ ਚਲਾ ਦਿੱਤੀ। ਉਸ ਨੇ ਦੇਸ਼ ਅੰਦਰ ਇੱਕ ਸਮਾਜਵਾਦੀ ਲਹਿਰ ਵਿੱਢ ਕੇ 21-ਵੀਂ ਸਦੀ ਦੇ ਬਰੂਹਾਂ ਤੱਕ ਜਨਤਕ ਤਰਜੀਹਾਂ ਨੂੰ ਮਜਬੂਤ ਕੀਤਾ। ਦੇਸ਼ ਅੰਦਰ ਵੱਡੇ ਵੱਡੇ ਫਾਰਮ, ਖੇਤੀ, ਖਾਨਾਂ ਅਤੇ ਹੋਰ ਅਦਾਰੇ ਜੋ ਕਾਰਪੋਰੇਟ ਘਰਾਣਿਆ ਦੇ ਕਬਜਿਆਂ ਵਿੱਚ ਸਨ, ‘ਨੂੰ ਨਿੱਜੀ ਖੇਤਰ ‘ਚ ਕੱਢ ਕੇ ਉਨ੍ਹਾਂ ਦਾ ਕੌਮੀਕਰਨ ਕਰ ਦਿੱਤਾ। ਅਜਿਹੇ ਕਦਮ ਜਿਨ੍ਹਾਂ ਦੀ ਸਿੱਧੀ ਸੱਟ ਕਾਰਪੋਰੇਟ ਘਰਾਣਿਆ ਦੇ ਹਿੱਤਾਂ ਨੂੰ ਲੱਗਦੀ ਹੋਵੇ, ‘ਫਿਰ ਸਾਮਰਾਜੀ ਸ਼ਕਤੀਆਂ ਕਿਵੇਂ ਸ਼ਾਤ ਰਹਿ ਸਕਦੀਆਂ ਹਨ ? ਆਖਰ ਬੋਲੀਵੀਆਂ ਦੇ ਮੂਲਵਾਸੀ ਕਿਰਤੀ ਆਗੂ, ‘ਜਿਸ ਨੇ ਢੇਰ ਸਾਰੀਆਂ ਲੋਕ ਹਿਤੂ ਬੁਨਿਆਦੀ ਤਬਦੀਲੀਆਂ ਕੀਤੀਆਂ ਸਨ, ‘ਸਾਮਰਾਜੀ ਉਸ ਨੂੰ ਕਦ ਤੱਕ ਬਰਦਾਸ਼ਤ ਕਰ ਸਕਦੇ ਸਨ ?

ਬੋਲੀਵੀਆਂ ਅੰਦਰ ਰਾਸ਼ਟਰਪਤੀ ਦੀ ਚੋਣ ਵਿੱਚ 20 ਅਕਤੂਬਰ 2019 ਨੂੰ ਮੋਰੇਲਜ਼ ਨੇ 64.22-ਫੀਸਦ ਵੋਟ ਪ੍ਰਾਪਤ ਕੀਤੇ ਸਨ। ਦੋਹਾਂ ਸਦਨਾਂ ਵਿੱਚ ਉਸ ਦੀ ਪਾਰਟੀ ਦਾ ਬਹੁਮਤ ਸੀ। ਪਰ ਉਸ ਵਲੋਂ 10 ਨਵੰਬਰ ਨੂੰ ਅਸਤੀਫਾ ਪੇਸ਼ ਕਰਨਾ ਜੱਚਦਾ ਨਹੀਂ ? ਇਹ ਪੁਲਿਸ, ਫੌਜ ਅਤੇ ਸਾਜਸ਼ੀ ਇੱਕ ਚਾਲ ਹੈ। ਜੋ ਸੀ.ਆਈ.ਏ. ਨੇ ਪਹਿਲਾ ਤਿਆਰ ਕੀਤੀ ਹੋਈ ਸੀ। ਦੇਸ਼ ਅੰਦਰ, ਅਰਾਜਕਤਾ ਪੈਦਾ ਕਰਨੀ, ਟਰੰਪ ਵੱਲੋਂ ਕਹਿਣਾ ਕਿ ਮੋਰੇਲਜ਼ ਵੱਲੋਂ ਗੈਰ ਕਾਨੂੰਨੀ ਸਰਕਾਰ ਤੋਂ ਅਸਤੀਫਾ ਦੇਣਾ, ਬਾਦ ਵਿੱਚ ਅਮਰੀਕਾ ਤੇ ਯੂ.ਕੇ. ਵੱਲੋਂ ਕਾਰਜਵਾਹਕ ਸਰਕਾਰ ਨੂੰ ਪ੍ਰਵਾਨਗੀ ਦੇਣੀ, ‘ਇਹ ਸਭ ਕੁਝ ਪਹਿਲਾ ਗਿਣਮਿਥ ਕੇ ਕੀਤੀ, ਕਿ ਇੱਕ ਸਾਜ਼ਸ਼ ਸੀ। ਮੋਰੇਲਜ਼ ਦੀ ਦੋਨੋਂ ਸਦਨਾਂ ਵਿੱਚ ਬਹੁਸੰਮਤੀ ਸੀ, ‘ਫਿਰ ਅਸਤੀਫਾ ਉਹ ਕਿਉਂ ਦੇਵੇ ? ਇਹ ਵੀ ਸਪਸ਼ਟ ਹੋ ਗਿਆ ਹੈ, ‘ਕਿ ਦੇਸ਼ ਅੰਦਰ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਤੇ ਪੁਲਿਸ ਵੱਲੋਂ ਤੇ ਫਿਰ ਬਾਦ ਵਿੱਚ ਫੌਜ ਦੀ ਮਿਲੀ ਭੁਗਤ ਨਾਲ ਦੰਗੇ, ਸਾੜ-ਫੂਕ ਅਤੇ ਗੋਲੀਬਾਰੀ ਲਈ ਸਾਜਸ਼ ਨੂੰ ਅੰਜਾਮ ਦਿੱਤਾ ਗਿਆ ਲੱਗਦਾ ਹੈ ਜੋ ਦੇਰ-ਸਵੇਰ ਬਾਹਰ ਆ ਜਾਵੇਗਾ ?

ਬੋਲੀਵੀਆਂ ਅੰਦਰ ਫੈਲਾਈ ਅਰਾਜਕਤਾ ਲੁੱਟਮਾਰ ਅਤੇ ਪੁਲਿਸ ਤੇ ਫੌਜ ਦੀ ਸ਼ਹਿ ਤੇ ਪੈਦਾ ਕੀਤੇ ਹਾਲਾਤਾਂ ਕਾਰਨ ਮੋਰੇਲਜ਼ ਨੂੰ ਦੇਸ਼ ਛੱਡਣ ਲਈ ਮਜ਼ਬੂਰ ਹੋਣਾ ਪਿਆ। 12-ਨਵੰਬਰ ਨੂੰ ਉਹ ਮੈਕਸੀਕੋ ਪੁੱਜ ਗਿਆ। ਜਿੱਥੇ ਉਥੋਂ ਦੀ ਸਰਕਾਰ ਨੇ ਸਿਆਸੀ ਪਨਾਹ ਦੇ ਦਿੱਤੀ। ਇੱਕ ਪ੍ਰੈਸ ਨੋਟ ਵਿੱਚ ਮੋਰੇਲਜ਼ ਨੇ ਕਿਹਾ, ‘ਕਿ ਉਹ ਬੋਲੀਵੀਆ ਦੇ ਲੋਕਾਂ ਲਈ ਲੜਦਾ ਰਹੇਗਾ ! ਉਹ ਛੇਤੀ ਦੇਸ਼ ਪਰਤੇਗਾ ਤੇ ਪੂਰੀ ਸ਼ਕਤੀ ਤੇ ਸਮਰੱਥਾ ਨਾਲ ਦੇਸ਼ ਜਾਵੇਗਾ। ਬੋਲੀਵੀਆ ਦਾ ਮੂਲਵਾਸੀ ਜੋ ਕਦੀ ”ਅਲਾਮਾ-ਆਜੜੀ” ਜਿਸ ਨੇ ਕੋਕਾ ਉਗਾਉਣ ਵਾਲੇ ਕਿਸਾਨਾਂ ਨੂੰ ਜੱਥੇਬੰਦ ਕੀਤਾ ਤੇ ਦੇਸ਼ ਦਾ 14 ਸਾਲ ਤੱਕ ਰਾਸ਼ਟਰਪਤੀ ਰਿਹਾ। ਗਰੀਬਾਂ ਤੇ ਲੋਕਾਂ ਦਾ ਹਰਮਨ ਪਿਆਰਾ ਆਗੂ ਅੱਜ ਵੀ ਬੋਲੀਵੀਆ ਵਿੱਚ ਲੋਕਾਂ ਨੂੰ ਪ੍ਰਣਾਇਆ ਹੋਇਆ ਹੈ। ਉਸ ਦੇ ਹੱਕ ਵਿੱਚ ਲੱਖਾਂ ਲੋਕ ਸੜਕਾਂ ਤੇ ਉਤਰੇ ਜਿਨ੍ਹਾਂ ਦਾ ਟਾਕਰਾ ਪੁਲਿਸ ਅਤੇ ਫੌਜ ਨਾਲ ਹੋਇਆ। ਲੋਕ ਲਾ-ਪਾਜ ਅਤੇ ਏਲ-ਅਲਟੋ ਵੱਡੇ ਸ਼ਹਿਰਾਂ ਵੱਲ ਵੱਧੇ ਜੋ ਮੋਰੇਲ॥ ਦੇ ਸਮਰਥਕ ਹਨ ਅਤੇ ਨਾਹਰੇ ਲਾ ਰਹੇ ਹਨ। ਕਿਉਂਕਿ ਉਹ ਲੱਖਾਂ ਲੋਕਾਂ ਦਾ ਚੁਹੇਤਾ ਸੀ, ਜਿਨ੍ਹਾਂ ਨੂੰ ਉਸ ਨੇ ਗਰੀਬੀ ਤੋਂ ਨਿ॥ਾਤ ਦਿਵਾਈ ਸੀ। ਇਨ੍ਹਾਂ 14-ਸਾਲਾਂ ਅੰਦਰ ਇਹ ਪਹਿਲਾ ਮੌਕਾ ਹੈ, ‘ਜਦੋਂ ਪੁਲਿਸ ਤੇ ਫੌਜ ਸੜਕਾਂ ਤੇ ਆਈ। ਇੱਕ ਪਾਸੇ ਅਮਰੀਕਨ ਰਾਜਾਂ ਦੀ ਸੰਸਥਾ ਨੇ ਦੁਆਰਾ ਚੋਣਾਂ ਕਰਵਾਉਣ ਲਈ ਕਿਹਾ। ਦੂਸਰੇ ਪਾਸੇ ਇਹ ਵੀ ਚਰਚਾ ਸੀ, ‘ਕਿ ਜੇਕਰ ਦੁਆਰਾ ਚੋਣਾਂ ਹੋਈਆਂ ਤਾਂ ਉਹ ਸਾਂਝੇ ਵਿਰੋਧੀ ਉਮੀਦਵਾਰ ਤੋਂ ਹਾਰ ਜਾਵੇਗਾ, ਇਸ ਲਈ ਅਸਤੀਫਾ ਦਿੱਤਾ ਹੈ।

ਪਰ ਦੇਸ਼ ਦੇ ਮੀਡੀਆਂ ਤੇ ਲੋਕ ਚਰਚਾ ਇਹ ਦੱਸ ਰਹੀ ਹੈ, ‘ਕਿ ਦੇਸ਼ ਦੇ ਫੌਜੀ ਜਰਨੈਲ ਵਿਲੀਅਮਜ਼ ਕਾਲੀਮਾਨ ਤੇ ਪੁਲਿਸ ਦੇ ਸਾਂਝੇ ਦਬਾਅ ਨੇ ਮੋਰੇਲਜ਼ ਨੂੰ ਅਜਿਹਾ ਕਦਮ ਪੁੱਟਣ ਲਈ ਮਜ਼ਬੂਰ ਕੀਤਾ। ਇਹ ਇੱਕ ਰਾਜ ਪਲਟਾ ਹੈ, ‘ਅਸਤੀਫਾ ਨਹੀਂ ਹੈ ! ਇਹ ਇੱਕ ਫੌਜੀ ਰਾਜਪਲਟਾ ਹੈ ਅਕਾਡਮਿਕ, ਪ੍ਰੈਸ ਅਤੇ ਰਾਜਨੀਤੀ ਵਿਗਿਆਨਕਾਂ ਨੇ ਫਲੋਰੀਡਾ ਕੌਮਾਂਤਰੀ ਯੂਨੀਵਰਸਿਟੀ ਤੋਂ ਕਿਹਾ। ਭਾਵੇਂ ਕੁਝ ਵੀ ਕਿਹਾ ਜਾਵੇ, ਇਹ ਸਪਸ਼ਟ ਹੈ, ‘ਕਿ ਪਿਛਲੇ ਕੁਝ ਸਾਲਾਂ ਤੋਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਉਬਾਮਾ ਤੇ ਮਾਜੂਦਾ ਰਾਸ਼ਟਰਪਤੀ ਟਰੰਪ ਦੇ ਕਾਰਜਕਾਲ ਅੰਦਰ ਬੋਲੀਵੀਆਂ ਨੂੰ ਅਸਥਿਰ ਕਰਨ ਲਈ ਲਗਾਤਾਰ ਦਬਾਅ ਵੱਧ ਰਿਹਾ ਸੀ ? ਖੱਬੇ ਪੱਖੀ ਪ੍ਰਗਤੀਸ਼ੀਲ ਸਰਕਾਰਾਂ ਨੂੰ ਡਾਵਾਂਡੋਰ ਕਰਨ, ਅੰਦਰੂਨੀ ਸਰੁੱਖਿਆਂ ਨੂੰ ਕਮਜ਼ੋਰ ਕਰਨ, ਵਿਦੇਸ਼ੀ ਦਖਲ ਅੰਦਾਜੀ ਤੇਜ ਕਰਨ ਦੀਆਂ ਸਾਜ਼ਸਾਂ ਲਗਾਤਾਰ ਤੇਜ਼ ਹੁੰਦੀਆਂ ਜਾ ਰਹੀਆਂ ਸਨ। ਇਸ ਲਈ ਸਾਮਰਾਜੀ ਅਮਰੀਕਾ ਇਨ੍ਹਾਂ ਦੇਸ਼ਾਂ ਅੰਦਰ ਆਪਣੇ ਭਾੜੇ ਦੇ ਟੱਟੂਆਂ ਨੂੰ ਹਰ ਤਰ੍ਹਾਂ ਦੀ ਮਦਤ ਤੇ ਸਹਾਇਤਾ ਦੇ ਕੇ ਸਰਗਰਮ ਰੱਖਦਾ ਰਹਿੰਦਾ ਹੈ। ਲਾਤੀਨੀ ਅਮਰੀਕਾ ਦੇ ਦੇਸ਼ਾਂ ਅੰਦਰ ਖੇਤਰੀ ਮੰਚਾਂ ਤੇ ਕੰਮ ਕਰਦੀਆਂ ਸੰਸਥਾਵਾਂ ਨੂੰ ਕਮਜੋਰ ਕਰਨ ਅਤੇ ਆਪਣੇ ਸੱਜ-ਪਿਛਾਖੜੀ ਸਹਿਯੋਗੀਆਂ ਰਾਹੀਂ ਉਥੋਂ ਦੀਆਂ ਚੁਣੀਆਂ ਸਰਕਾਰਾਂ ਨੂੰ ਅਸਥਿਰ ਕਰਨ ਲਈ ਰਾਜ-ਪਲਟੇ ਕਰਨ ਦੀ ਇੱਕ ਲੰਬੀ ਲਿਸਟ ਹੈ। ਜਿਸ ਲਈ ਸਾਮਰਾਜੀ ਅਮਰੀਕਾ ਤੇ ਉਸ ਦੇ ਪਿੱਠੂ ਜਿੰਮੇਵਾਰ ਹੀ ਪਾਏ ਗਏ ਹਨ ਤੇ ਉਹ ਕਦੀ ਵੀ ਬਰੀ ਨਹੀਂ ਹੋ ਸਕਦੇ ਹਨ ?

ਇਹ ਵੀ ਖਬਰਾਂ ਆਈਆਂ ਹਨ, ‘ਕਿ ਉਲਟ ਇਨਕਲਾਬੀ ਅਤੇ ਵਿਰੋਧੀ ਸ਼ਕਤੀਆਂ ਜਿਨ੍ਹਾਂ ਨੂੰ ਪੁਲਿਸ ਤੇ ਫੌਜ ਦੀ ਪੁਸ਼ਤ-ਪਨਾਹੀ ਪ੍ਰਾਪਤ ਹੈ ਦੇ ਦਬਾਅ, ਧਮਕੀਆਂ ਅਤੇ ਬਲ-ਪੂਰਵਕ ਮੋਰੇਲਜ਼ ਦੀ ਸਰਕਾਰ ਤੇ ਉਪ-ਰਾਸ਼ਟਰਪਤੀ ਅਲਵਾਰੋ ਗਾਰਸੀਆ ਲਿਨੇਰਾ, ਵਿਦੇਸ਼ ਮੰਤਰੀ ਜਰੋਗੇ ਫੌਰੀ, ਸੈਨੇਂਟ ਦੇ ਪ੍ਰਧਾਨ ਅਡਰੀਆਨਾ ਸਾਲਵਾ ਏਇਰਾ, ਚੈਂਬਰ ਦੇ ਆਗੂ ਵਿਕਟਰ ਬੋਰਡਾ, ਸੈਨੇਟ ਦਾ ਪਹਿਲਾ ਉਪ-ਪ੍ਰਧਾਨ ਮੇਡੀਨਾ ਸੇਲੀ ਸਭ ਨੇ ਅਸਤੀਫੇ ਦੇ ਦਿੱਤੇ। ਇਨ੍ਹਾਂ ਸਭ ਨੇ ਮੈਕਸੀਕੋ ਅੰਦਰ ਸਿਆਸੀ ਪਨਾਹ ਵੀ ਲੈ ਲਈ ਹੈ। ਬੋਲੀਵੀਆ ਦੇ ਸੰਵਿਧਾਨ ਦੀ ਧਾਰਾ-169 ਅਧੀਨ ਸੈਨੇਟ ਕੰਮ-ਚਲਾਊ ਰਾਸ਼ਟਰਪਤੀ ਦੀ ਆਗਿਆ ਨਹੀਂ ਦਿੰਦਾ ਹੈ। ਪਰ ਫੌਜੀ ਜੁੰਡਲੀ ਨੇ 10 ਨਵੰਬਰ ਨੂੰ ਸ਼੍ਰੀਮਤੀ ਏਨੇਜ਼ (ਉਪ-ਰਾਸ਼ਟਰਪਤੀ) ਨੂੰ ਲਾ-ਪਾਜ ਏਲ ਅਲਟੋ ਲਿਆਂਦਾ ਗਿਆ ਤੇ ਉਸ ਨੂੰ ਬਿਨਾ ਕੋਰਮ ਪੂਰਾ ਹੋਏ, ”12-ਨਵੰਬਰ ਨੂੰ ਰਾਸ਼ਟਰਪਤੀ ਦੀ ਸੌਂਹ ਚੁੱਕਾ ਦਿੱਤੀ। ਸਾਰੇ ਦੇਸ਼ ਵਿੱਚ ਅਨਿਸਚਿਤਤਾ ਦੀ ਹਾਲਤ ਬਣੀ ਹੋਈ ਹੈ। ਬਹੁਤ ਸਾਰੇ ਇਲਾਕਿਆ ਅੰਦਰ ਲੋਕ ਮੋਰੇਲਜ਼ ਦੇ ਹੱਕ ਵਿੱਚ ਆਵਾਜ਼ ਉਠਾ ਰਹੇ ਹਨ ! ਪੁਲਿਸ ਤੇ ਫੌਜ ਨਾਲ ਹੋਈਆਂ ਝੜਪਾਂ ਦੌਰਾਨ ਦੋ-ਦਰਜਨ ਤੋਂ ਵੱਧ ਲੋਕ ਗੋਲੀਆਂ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਦੇਸ਼ ਸਿਵਲ ਵਾਰ ਵੱਲ ਵੱਧ ਰਿਹਾ, ਪ੍ਰਤੀਤ ਲੱਗ ਰਿਹਾ ਹੈ।

ਦੱਖਣੀ ਅਮਰੀਕਾ ਦਾ ਇਹ ਦੇਸ਼, ਬੋਲੀਵੀਆ ਭੂਗੋਲਿਕ ਤੌਰ ‘ਤੇ ਪੱਛਮ ਵੱਲ ਏਜ਼ਡੇਜ਼ ਪਹਾੜੀਆਂ, ਪੂਰਬ ਵੱਲ ਢਲਾਨ ਜੋ ਅਮਾਜੋਨ ਤੇ ਬੇਸਿਨ ਤੱਕ, ਉਤਰ ਤੇ ਪੂਰਬ ਬ੍ਰਾਜ਼ੀਲ, ਦੱਖਣ ਵੱਲ ਪਾਰਾਗੁਏ ਤੇ ਅਰਨਟਾਈਨਾ, ਦੱਖਣ-ਪੱਛਮ ਵੱਲ ਚੀਲ, ਉਤਰ-ਪੂਰਬ ਵੱਲ ਪੀਰੂ ਆਦਿ ਦੇਸ਼ਾਂ ਨਾਲ ਘਿਰਿਆ ਹੋਇਆ ਹੈ। ਇਸਦਾ ਤੀਸਰਾ ਹਿੱਸਾ ਏਜਡੇਜ਼ ਪਹਾੜੀ ਇਲਾਕਾ ਹੈ। ਬੋਲੀਵੀਆਂ ਦਾ ਕੁੱਲ ਰਕਬਾ 10,98,581 ਵਰਗ ਕਿਲੋਮੀਟਰ ਅਤੇ ਆਬਾਦੀ 1,14,28,245 ਜੋ ਬਹੁ-ਫਿਰਕਿਆ ਅਮੇਰੀਨਡੀਅਨਜ਼, ਮੇਸਟੀਜੋਸ਼, ਯੂਰਪੀਅਨ, ਏਸ਼ੀਅਨ, ਅਫਰੀਕਰਨ ਲੋਕਾਂ ਦੇ ਬਹੁਲਤਾਵਾਦੀ ਸਮੂਹ ਵਾਲਾ ਦੇਸ਼ ਹੈ। ਸਪੇਨੀ ਸਾਮਰਾਜੀ ਬਸਤੀਵਾਦੀ ਰਿਹਾ ਇਹ ਦੇਸ਼, ‘ਜਿੱਥੇ ਸਪੈਨਿਸ਼ ਭਾਸ਼ਾ ਤੋਂ ਬਿਨਾਂ 36-ਮੂਲਵਾਸੀ ਲੋਕਾਂ ਦੀਆਂ ਭਾਸ਼ਾਵਾ ਹਨ। ਮੂਲਵਾਸੀ ਲੋਕਾਂ ਦੀ ਭਾਸ਼ਾ ਗੁਰਾਨੀ, ਈਮਾਰਾ ਅਤੇ ਕੁਏਜੁਆ ਏਡੀਅਨ ਖਿੰਤੇ ਅੰਦਰ ਜੋ ਕਦੀ ਇਨਕਾ ਸਲਤਨਤ ਸੀ, ਬੋਲੀਆਂ ਜਾਂਦੀਆਂ ਸਨ। ਇਸ ਦੇਸ਼ ਦੀ ਮੁੱਖ ਆਰਥਿਕਤਾ ਖੇਤੀ, ਜੰਗਲਾਤ, ਮੱਛੀ ਪਾਲਣ, ਖਾਨਾ (ਚਾਂਦੀ), ਸਨਅਤੀ ਪੈਦਾਵਾਰ, ਟੈਕਸਟਾਈਲ, ਕੱਪੜਾ, ਮੁਹੀਨ-ਧਾਤਾਂ, ਵੱਧੀਆਂ ਕਿਸਮ ਦਾ ਪੈਟਰੋਲੀਅਮ, ਚਾਂਦੀ, ਲੀਥੀਅਮ ਧਾਂਤਾਂ ਤੇ ਨਿਰਭਰ ਹੈ। ਕੋਕਾ ਦੀ ਖੇਤੀ ਜਿਸ ਦੇ ਕਿਸਾਨਾਂ ਨੂੰ ਲਾਮਬੰਦ ਕਰਕੇ ਮੋਰੇਲਜ਼ ਜੋ ਇਕ ਕਿਸਾਨ ਸੀ, ਰਾਸ਼ਟਰਪਤੀ ਪਦ ਤੱਕ ਪੁਜਿਆ।

ਬੋਲੀਵੀਆਂ ਦੀ ਸਭਿਅਤਾ ਦਾ 2500 ਸਾਲ ਪੁਰਾਣਾ ਇਤਿਹਾਸ ਹੈ। ਇਮਾਰਾ (AYMARA) ਲੋਕ (ਨਸਲ) ਪਹਿਲਾ ਇਸ ਖਿਤੇ ‘ਚ ਦਖਲ ਹੋਏ। ਇਸ ਤੋਂ ਪਹਿਲਾ ਇੱਥੇ ਟਿਵੇਕੂ ਸੱਭਿਅਤਾ ਹੁੰਦੀ ਸੀ। 14ਵੀਂ ਸਦੀ ਤੱਕ ”ਇਨਕਾ-ਸਾਮਰਾਜ” ਇੱਥੇ ਕਾਇਮ ਰਿਹਾ। 1438-1524 ਬੋਲੀਵੀਆ ਅੰਦਰ ਸਪੇਨੀ ਧਾੜਵੀ ਦਾਖਲ ਹੋਏ ਅਤੇ ਸਪੇਨੀਆਂ ਨੇ ਏਨਡੀਏ-ਖਿਤੇ ਅੰਦਰ ਜਿੱਥੇ ਇਨਕਾ ਸਤਲਨਤ ਸੀ ਨੂੰ ਖਿਦੇੜਕੇ ਇਸ ਇਲਾਕੇ ਤੇ ਕਬਜਾ ਕਰ ਲਿਆ। ਇਹ ਖੇਤਰ ਚਾਂਦੀ-ਧਾਂਤ ਲਈ ਮਸ਼ਹੂਰ ਸੀ ਜਿਸ ਤੇ ਸਪੇਨੀ ਬਸਤੀਵਾਦੀ ਸਾਮਰਾਜੀਆਂ ਨੇ ਕਬਜਾ ਕੀਤਾ। ”ਔਡੀਏਨਸ਼ੀਆ ਆਫ ਚਾਰਕਾਸ ਰਾਜਾਸ਼ਾਹੀ” ਜੋ ਇਆਮਾ (IIAMA) ਆਜੜੀ ਕਬੀਲਾ ਸੀ, ‘ਦੇ ਖਾਤਮੇ ਬਾਦ ਇਸ ਸਾਰੇ ਇਲਾਕੇ ਅੰਦਰ ਸਪੇਨੀਆ ਦਾ ਕਬਜਾ ਹੋ ਗਿਆ। 16-ਵੀਂ ਸਦੀ ਤੋਂ ਲੈ ਕੇ 1809 ਤੱਕ ਸਪੇਨੀਆ ਨੇ ਇੱਥੋਂ ਦੇ ਲੋਕਾਂ ਤੇ ਅਥਾਹ ਜੁਲਮ ਢਾਹੇ। 1809 ਤੋਂ 1820 ਤੱਕ 11 ਸਾਲ ਲੋਕਾਂ ਨੇ ਸਪੇਨੀਆਂ ਵਿਰੁੱਧ ਜੰਗ॥ੂ-ਸੰਘਰਸ਼ ਕੀਤਾ। ਇਸ ਮੁਕਤੀ ਅੰਦੋਲਨ ਨੂੰ ”ਸਾਈਮਨ ਕਮਿਸ਼ਨ ਬੋਲੀਵਾਰ” ਕਿਹਾ ਜਾਂਦਾ ਹੈ, ”ਜਿਸ ਨੇ ਲੋਕਾਂ ਨੂੰ ਆਪਣੀ ਸਰਕਾਰ (REPUBLIC)  ਨੂੰ ਜਨਮ ਦਿੱਤਾ। ਪਰ ਲੋਕਾਂ ਨੂੰ ਸੰਪੂਰਨ ਆਜਾਦੀ ਲਈ 7 ਜੂਨ 1842 ਨੂੰ ਪੂਨੋ ਸਮਝੋਤਾ, 1879-1883 ਦੀ ਵਾਰ ਆਫ ਪੈਸੀਫਿਕ, 20-ਵੀਂ ਸਦੀ ਦੌਰਾਨ 1920-64 ਤੱਕ ਚਾਕੋ ਯੁੱਧ, 1964-82 ਫੌਜੀ ਜੁੰਡਲੀ ਤੇ ਸੀ.ਆਈ.ਏ ਚੀ ਗੁਵੇਰਾ ਦਾ ਕਤਲ 1967 ਵਿਰੁੱਧ ਸੰਘਰਸ਼ਾਂ ਬਾਦ ਹੀ, ਜਮਹੂਰੀ ਪ੍ਰਕਿਰਿਆ ਦੀ ਪ੍ਰਾਪਤੀ ਲਈ ਜੂਨ 2002 ਕੌਮੀਚੋਣਾਂ ਤੱਕ ਕੁਰਬਾਨੀਆਂ ਕਰਨੀਆਂ ਪਈਆਂ। ਰਾਸ਼ਟਰਪਤੀ ਕਾਰਲੋਕ ਮੇਸਾਂ ਦੇ ਅਸਤੀਫੇ ਬਾਦ, ‘ਇਕ ਮਈ 2006 ਨੂੰ ਲੋਕਾਂ ਦੇ ਫਤਵੇਂ ਬਾਦ ਹੋਈਆ ਚੋਣਾਂ ਅੰਦਰ ਏਵੋ ਮੋਰੇਲ॥ ਨੂੰ ਦੇਸ਼ ਦਾ ਰਾਸ਼ਟਰਪਤੀ ਚੁਣਿਆ ਗਿਆ। ਹੁਣ ਚੋਥੀ ਵਾਰ 20-ਅਕਤੂਬਰ 2019 ਨੂੰ ਮੁੜ ਲੋਕਾਂ ਨੇ ਉਸਨੂੰ ਰਾਸ਼ਟਰਪਤੀ ਚੁਣਿਆ। ਪਰ ਉਲਟ ਇਨਕਲਾਬੀ ਅਤੇ ਪੁਲਿਸ ਫੌਜੀ ਜੁੰਡਲੀ ਨੇ ਜਬਰੀ ਅਸਤੀਫਾ ਦੇਣ ਲਈ ਮਜਬੂਰ ਕੀਤਾ !

ਬੋਲੀਵੀਆਂ ਦੇ 68-ਫੀਸਦ ਮੇਸਟੀਜ਼ੋ, 20-ਫੀਸਦ ਬੋਲੀਵੀਆਈ, 5 ਪ੍ਰਤੀਸ਼ਤ ਗੋਰੇ, 1 ਪ੍ਰਤੀਸ਼ਤ ਸਿਆਹ, 4.00 ਫੀਸਦ ਦੂਸਰੇ ਲੋਕ ਜਿਹੜੇ ਸਦਾ ਹੀ ਮਿਲ ਕੇ ਜਮਹੂਰੀਅਤ ਲਈ ਸਪੇਨੀ ਬਸਤੀਵਾਦੀ, ਤਾਨਾਸ਼ਾਹੀ, ਫੌਜੀ ਜੁੰਡਲੀਆਂ, ਲੋਕ ਵਿਰੋਧੀ ਤੇ ਸੀ.ਆਈ.ਏ. ਦੇ ਪਾਲੇ ਪਿਛਾਖੜੀ ਅਨਸਰਾਂ ਵਿਰੁੱਧ ਸਦਾ ਲੜਦੇ ਰਹੇ ਹਨ। ਅੱਜ ਵੀ ਤੇ ਕੱਲ ਨੂੰ ਵੀ ਉਹ ਲੋਕ ਉਠਣਗੇ, ਜਮਹੂਰੀਅਤ ਤੇ ਸਮਾਜਵਾਦ ਦੀ ਅਗਵਾਈ ਕਰਨ ਵਾਲੇ ਆਗੂਆਂ ਦਾ ਸਾਥ ਦੇਣਗੇ ?

ਜਗਦੀਸ਼ ਸਿਘ ਚੋਹਕਾ, ਕੈਲਗਰੀ
001-403-285-4208
91-9217997445
jagdishchohka@gmail.com

Previous articleਉੱਤਰੀ ਭਾਰਤ ’ਚ ਚੱਲੀ ਸੀਤ ਲਹਿਰ ਨੇ ਜ਼ੋਰ ਫੜਿਆ
Next articleਬੱਚਿਆਂ ਲਈ ਸੁਰੱਖਿਅਤ ਨਹੀਂ ਹੈ ਦੁਨੀਆਂ