ਸਬ-ਤਹਿਸੀਲ ਟਾਂਡਾ ਵਿਚ ਲੱਗੀ ਜਾਤੀ ਸੂਚਕ ਲਿਸਟ ਦਾ ਵਿਰੋਧ

ਹੁਸ਼ਿਆਰਪੁਰ/ਸ਼ਾਮਚੁਰਾਸੀ 1 ਅਗਸਤ, (ਚੁੰਬਰ) (ਸਮਾਜਵੀਕਲੀ) – ਸਬ-ਤਹਿਸਲੀ ਟਾਂਡਾ ਵਿਖੇ ਜਾਤੀ ਅਪਸ਼ਬਦਾਂ ਦੀ ਲਿਸਟ ਲਗਾਉਣ ਕਰਕੇ ਸਮੁੱਚੇ ਭਾਈਚਾਰੇ ਵਲੋਂ ਸਖਤ ਵਿਰੋਧ ਕਰਨ ਦੀ ਖ਼ਬਰ ਹੈ।

ਇਸ ਸਬੰਧੀ ਡੀ ਐਸ ਪੀ ਟਾਂਡਾ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਚੇਅਰਮੈਨ ਰਿਸ਼ੀ ਨਾਹਰ ਬਾਲਮੀਕ ਤੀਰਥ ਗਿਆਨ ਆਸ਼ਰਮ ਸੇਵਾਦਲ ਪੰਜਾਬ, ਕੁਲਜੀਤ ਖੋਲਾ ਸਲੇਮਪੁਰ ਜੋਨ ਪ੍ਰਧਾਨ ਨੇ ਲਿਖਤੀ ਬਿਆਨ ਵਿਚ ਕਿਹਾ ਕਿ ਉਹ ਆਪਣੇ ਕਿਸੇ ਕੰਮ ਲਈ ਤਹਿਸੀਲ ਟਾਂਡਾ ਵਿਖੇ ਆਏ ਤਾਂ Àੁੱਥੇ ਉਨ•ਾਂ ਜਾਤੀ ਅਪਸ਼ਬਦਾਂ ਦੀ ਇਕ ਲਿਸਟ ਚਿਪਕਾਈ ਦੇਖੀ। ਜਿਸ ਵਿਚ ਜਾਤਾਂ ਦਾ ਵੇਰਵਾ ਦੇ ਕੇ ਆਪਣੀ ਘਟੀਆ ਮਾਨਸਿਕਤਾ ਦਾ ਜਿਕਰ ਕੀਤਾ ਹੋਇਆ ਸੀ।

ਮੁਲਾਜਮਾਂ ਤੋਂ ਪੁੱਛ ਪੜਤਾਲ ਕੀਤੀ ਗਈ ਤਾਂ ਉਨ•ਾਂ ਕਿਹਾ ਕਿ ਇਹ ਲਿਸਟ ਤਹਿਸੀਲਦਾਰ ਦੇ ਹੁਕਮਾਂ ਮੁਤਾਬਕ ਲੱਗੀ ਹੈ। ਇਸ ਲਿਸਟ ਨੂੰ ਰਿਸ਼ੀ ਨਾਹਰ ਅਤੇ ਹੋਰ ਜੱਥੇਬੰਦੀ ਆਗੂਆਂ ਨੇ ਸ਼ੋਸ਼ਲ ਮੀਡੀਏ ਤੇ ਆਪਣਾ ਇਤਰਾਜ ਜਾਹਰ ਕਰਦਿਆਂ ਕੌਮੀਂ ਚੇਅਰਮੈਨ ਜੋਗਿੰਦਰ ਸਿੰਘ ਮਾਨ ਨਾਲ ਗੱਲ ਕੀਤੀ। ਜਿੰਨ•ਾਂ ਦੀ ਹਦਾਇਤ ਤੇ ਸਮੁੱਚੀ ਜੱਥੇਬੰਦੀ ਟਾਂਡਾ ਵਿਖੇ ਪਹੁੰਚੀ ਅਤੇ ਇਨ•ਾਂ ਅਪਸ਼ਬਦਾਂ ਦੀ ਤਿੱਖੀ ਅਲੋਚਨਾ ਕਰਦਿਆਂ ਉਕਤ ਅਫ਼ਸਰਸ਼ਾਹੀ ਖਿਲਾਫ ਪੁਲਿਸ ਨੂੰ ਰਿਪੋਰਟ ਦਰਜ ਕਰਵਾਈ। ਇਸ ਲਿਸਟ ਨਾਲ ਸਮੁੱਚੇ ਰਵਿਦਾਸੀਆ ਵਾਲਮੀਕੀ ਭਾਈਚਾਰੇ ਦੀਆਂ ਦਿਲੀਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਜਥੇਬੰਦੀਆਂ ਨੇ ਸਮੂਹ ਅਧਿਕਾਰੀਆਂ ਦੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

Previous articleगांव मीरे में पहला सालिड वेस्ट मैनेंजमैंट प्लांट तैयार
Next articleਵਿਧਾਇਕ ਆਦੀਆ ਦੇ ਯਤਨਾ ਸਕਦਾ ਸ਼ਾਮਚੁਰਾਸੀ ਨੂੰ ਸਬ-ਤਹਿਸੀਲ ਬਣਾਉਣ ਦੀ ਮਿਲੀ ਮਨਜੂਰੀ