ਸਪੇਅਰ ਪਾਰਟਸ ਦੀ ਦੁਕਾਨ ਵਿੱਚ ਅੱਗ ਲੱਗੀ

ਬੁੜੈਲ ਦੀ ਦੁਕਾਨ ਵਿਚ ਬੀਤੀ ਰਾਤ ਅੱਗ ਲੱਗਣ ਕਾਰਨ ਭਾਰੀ ਮਾਤਰਾ ਵਿਚ ਸਾਜ਼ੋ-ਸਾਮਾਨ ਸੜ ਗਿਆ। ਫਾਇਰ ਵਿਭਾਗ ਅਨੁਸਾਰ ਲੰਘੀ ਰਾਤ 11 ਵਜੇ ਸੂਚਨਾ ਮਿਲੀ ਕਿ ਬੁੜੈਲ ਦੀ ਮੋਟਰ ਮਾਰਕੀਟ ਵਿਚਲੀ ਪ੍ਰਿੰਸ ਮੋਟਰ ਸ਼ਾਪ ਵਿਚ ਅੱਗ ਲੱਗ ਗਈ ਹੈ। ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਸੈਕਟਰ-17, 38, 32 ਅਤੇ ਰਾਮ ਦਰਬਾਰ ਫਾਇਰ ਸਟੇਸ਼ਨਾਂ ਤੋਂ ਮੌਕੇ ’ਤੇ ਪੁੱਜੀਆਂ ਅਤੇ ਅੱਗ ਉਪਰ ਕਾਬੂ ਪਾਉਣ ਲਈ ਕਾਰਵਾਈ ਸ਼ੁਰੂ ਕੀਤੀ। ਦੁਕਾਨ ਦੇ ਮਾਲਕ ਪ੍ਰਿੰਸ ਗਰਗ ਨੇ ਦੱਸਿਆ ਕਿ ਦੁਕਾਨ ਵਿਚ ਕਾਰਾਂ ਦਾ ਇਲੈਕਟ੍ਰੋਨਿਕਸ ਸਾਮਾਨ ਪਿਆ ਸੀ ਜੋ ਵੱਡੀ ਮਾਤਰਾ ਵਿਚ ਸੜ ਗਿਆ। ਫਾਇਰ ਵਿਭਾਗ ਦੇ ਸੂਤਰਾਂ ਅਨੁਸਾਰ ਫਿਲਹਾਲ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਦੱਸਣਯੋਗ ਹੈ ਕਿ ਬੁੜੈਲ ਵਿਚ ਵੱਡੇ ਪੱਧਰ ’ਤੇ ਬੇਰਤੀਬੇ ਢੰਗ ਨਾਲ ਰਿਹਾਇਸ਼ੀ ਅਤੇ ਵਪਾਰਕ ਇਮਾਰਤਾਂ ਉਸਾਰੀਆਂ ਗਈਆਂ ਹਨ ਅਤੇ ਸੜਕਾਂ ਅਤੇ ਗਲੀਆਂ ਤੰਗ ਹੋਣ ਕਾਰਨ ਭੀੜ-ਭੜੱਕਾ ਰਹਿੰਦਾ ਹੈ। ਇਸ ਕਾਰਨ ਫਾਇਰ ਵਿਭਾਗ ਨੂੰ ਅੱਗ ਬੁਝਾਉਣ ’ਚ ਦਿੱਕਤਾਂ ਪੇਸ਼ ਆਈਆਂ।

Previous articleਸ਼ੇਖਰ ਦੇ ਪਤਨੀ ਨਾਲ ਸਬੰਧ ਸੁਖ਼ਾਵੇਂ ਨਹੀਂ ਸਨ: ਉਜਵਲਾ
Next articleWhy Manas Jena need our support to get elected from Jajpur for Loksabha