ਸਟੇਟ ਬੈਂਕ ਆਫ ਇੰਡੀਆ ਨੇ ਮਹਿਤਪੁਰ ਵਿੱਚ ਖੋਲਿਆ ਗ੍ਰਾਹਕ ਸੇਵਾ ਕੇਂਦਰ

ਮਹਿਤਪੁਰ (ਸਮਾਜ ਵੀਕਲੀ) ( ਵਰਮਾ): ਸ਼ਹਿਰ ਵਿੱਚ ਕੋਰੋਨਾ ਵਾਇਰਸ ਦੇ ਡਰ ਨੂੰ ਦੇਖਦੇ ਹੋਏ ਸਟੇਟ ਬੈਂਕ ਆਫ਼ ਇੰਡੀਆ ਨੇ ਸ਼ਹਿਰ ਵਿੱਚ ਗ੍ਰਾਹਕਾਂ ਦੀ ਸੇਵਾ ਲਈ ਗ੍ਰਾਹਕ ਸੇਵਾ ਕੇਦਰ ਖੋਲ੍ਹੇ ਜਾ ਰਹੇ ਹਨ। ਅੱਜ ਮਹਿਤਪੁਰ ਵਿੱਚ ਜਗਰਾਉ ਰੋਡ ਮਹਿਤਪੁਰ ਏ ਪੀ ਬੇਕਰੀ ਚ ਚੀਮਾ ਹਸਪਤਾਲ ਦੇ ਸਾਹਮਣੇ ਗ੍ਰਾਹਕ ਸੇਵਾ ਕੇਦਰ ਖੋਲਿਆ।

ਇਸ ਗ੍ਰਾਹਕ ਸੇਵਾ ਕੇਦਰ ਦਾ ਉਦਘਾਟਨ ਸ਼ਹਿਰ ਦੇ ਸਮਾਜ ਸੇਵਕ, ਪ੍ਰਧਾਨ ਸ਼ਹੀਦ ਊਧਮ ਸਿੰਘ ਯਾਦਗਾਰ ਕਮੇਟੀ ਮਹਿਤਪੁਰ, ਸਾਬਕਾ ਐਮ ਸੀ ਮਹਿੰਦਰ ਪਾਲ ਸਿੰਘ ਟੁਰਨਾ ਨੇ ਕੀਤਾ। ਇਸ ਮੌਕੇ ਰਾਜੇਸ਼ ਸੂਦ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਲੋਕਾਂ ਦੀ ਸਹੂਲਤ ਲਈ ਗ੍ਰਾਹਕ ਸੇਵਾ ਕੇਦਰ ਖੋਲਿਆ ਗਿਆ ਹੈ।ਇਸ ਵਿੱਚ ਪੈਸੇ ਜਮਾਂ, ਕੱਢਵਾ ਸਕਦੇ ਤੇ ਜਨ ਧਨ ਖਾਤਾ ਖੁਲਵਾ ਸਕਦੇ ਹਨ।ਇਸ ਵਿੱਚ ਵਿਧਵਾ ਪੈਨਸ਼ਨ, ਵੁਡਾਪਾ ਪੈਨਸ਼ਨ ਕੱਢਵਾ ਸਕਦੇ ਹਨ।ਇਸ ਗ੍ਰਾਹਕ ਸੇਵਾ ਕੇਦਰ ਤੋਂ ਐਸ ਬੀ ਆਈ ਦੀ ਹਰ ਸਹੂਲਤ ਮਿਲੇਗੀ।

ਇਸ ਮੌਕੇ ਐਸ .ਬੀ .ਆਈ ਬੈਂਕ ਤੋਂ ਚੀਫ਼ ਮੈਨੇਜਰ ਰਾਜੀਵ ਭਾਟੀਆ , ਸੁਨੀਤ ਸ਼ਰਮਾ ਬਰਾਂਚ ਮੈਨੇਜਰ ਮਹਿਤਪੁਰ, ਰਮਨ ਕੁਮਾਰ ,ਰਾਜੇਸ਼ ਸੂਦ ਹਾਜਰ ਸਨ।

Previous articleBihar polls: Over 50% population satisfied with JD-U-BJP, reveals research
Next articleBhima Koregaon: Link between students body, accused, CPI