ਸਟੇਟ ਐਵਾਰਡ ਮਿਲਣ ਤੇ ਡਾ. ਜਸਵੰਤ ਰਾਏ ਦਾ ਵਿਸ਼ੇਸ਼ ਸਨਮਾਨ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) –  ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਸਰਾਲਾ ਵਿਖੇ ਡਾ. ਜਸਵੰਤ ਰਾਏ ਨੂੰ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦਾ ਵੱਡਾ ਸਨਮਾਨ ਸਟੇਟ ਐਵਾਰਡ ਮਿਲਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਜ਼ਿਲ•ਾ ਸਿੱਖਿਆ ਅਫ਼ਸਰ ਸੁਖਵਿੰਦਰ ਸਿੰਘ ਨੇ ਉਚੇਚੇ ਤੌਰ ਤੇ ਇਸ ਸਨਮਾਨ ਸਮਾਰੋਹ ਵਿਚ ਪਹੁੰਚ ਕੇ ਇਸ ਮੌਕੇ ਨੂੰ ਹੋਰ ਖਾਸ ਬਣਾ ਦਿੱਤਾ।

ਦੋਵਾਂ ਮੁੱਖ ਮਹਿਮਾਨਾਂ ਨੇ ਸਾਂਝੇ ਬਿਆਨ ‘ਚ ਕਿਹਾ ਕਿ ਸਿੱਖਿਆ ਮੰਤਰੀ ਸ਼੍ਰੀ ਵਿਜੇ ਇੰਦਰ ਸਿੰਗਲਾ ਦੇ ਖੇਤਰ ਸਕੂਲਾਂ ਦੀ ਬਿਹਤਰੀ ਲਈ ਅਣਮੁੱਲੇ ਯੋਗਦਾਨ, ਵਿਦਿਆਰਥੀਆਂ ਦੀ ਪੜ•ਾਈ ਲਈ ਲਗਾਤਾਰ ਤਰੱਦਦ, ਸਮਾਜ ਸੇਵਾ ਤੇ ਦਸ ਕਿਤਾਬਾਂ ਦੀ ਸਿਰਜਣਾ ਕਰਕੇ ਸਿੱਖਿਆ ਦੇ ਖੇਤਰ ਵਿਚ ਪੈਦਾ ਕੀਤੀ ਨਵੀਂ ਮਿਸਾਲ ਲਈ ਇਹ ਐਵਾਰਡ ਝੋਲੀ ਪਾਇਆ ਹੈ। ਸੰਸਥਾ ਅਤੇ ਸਾਡੇ ਜ਼ਿਲ•ੇ ਦਾ ਨਾਂ ਰੌਸ਼ਨ ਕਰਨ ਲਈ ਡਾ. ਜਸਵੰਤ ਰਾਏ ਨੂੰ ਬਹੁਤ ਬਹੁਤ ਵਧਾਈ ਦਿੱਤੀ। ਪ੍ਰਿੰਸੀਪਲ ਸ਼੍ਰੀ ਕਰੁਣ ਸ਼ਰਮਾ ਨੇ ਕਿਹਾ ਕਿ ਡਾ. ਜਸਵੰਤ ਰਾਏ ਨੇ 22 ਸਾਲ ਤੋਂ ਅਧਿਆਪਨ ਦੇ ਖਿੱਤੇ ਵਿਚ ਸਿਰੜ ਨਾਲ ਕੰਮ ਕਰਕੇ ਨਵੀਂ ਪਿਰਤਾਂ ਪਾਈਆਂ ਹਨ।

ਸਾਡਾ ਸਕੂਲ ਤੇ ਇਸ ਤੋਂ ਪਹਿਲਾਂ ਸਾਹਰੀ ਸਕੂਲ ਦੀ ਆਲੀਸ਼ਾਨ ਇਮਾਰਤ ਐਨ ਆਰ ਆਈ ਦੀ ਸਹਾਇਤਾ ਨਾਲ ਖੜ•ੀ ਕਰਨ ਵਿਚ ਅਹਿਮ ਯੋਗਦਾਨ ਦਿੱਤਾ। ਉਨ•ਾਂ ਕਿਹਾ ਕਿ ਅਸੀਂ ਸਮੂਹ ਸਟਾਫ ਵਲੋਂ ਡਾ. ਜਸਵੰਤ ਰਾਏ ਨੂੰ ਸ਼ੁੱਭ ਕਾਮਨਾਵਾਂ ਦਿੰਦੇ ਹਾਂ। ਸਮੂਹ ਅਧਿਆਪਕਾਂ ਤੇ ਅਧਿਕਾਰੀਆਂ ਵਲੋਂ ਡਾ. ਜਸਵੰਤ ਰਾਏ ਦਾ ਮੁਮੈਂਟੋ ਤੇ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਆਏ ਮਹਮਾਨਾਂ ਨੂੰ ਡਾ. ਜਸਵੰਤ ਰਾਏ ਦੀਆਂ ਪੁਸਤਕਾਂ ਦਾ ਸੈਟ ਵੀ ਭੇਂਟ ਕੀਤਾ ਤੇ ਸਿਰੋਪਾਓ ਨਾਲ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਲੈਕ. ਕੁਲਵਿੰਦਰ ਸਿੰਘ, ਬਲਵੀਰ ਚੰਦ, ਸੁਖਦੇਵ ਸਿੰਘ, ਨੀਲਮ, ਸੰਜੀਤ, ਨਵਜੋਤ ਕੌਰ, ਗੁਰਦਰਸ਼ਨ ਕੌਰ, ਪਰਮਿੰਦਰ ਕੌਰ, ਵਨੀਤਾ ਰਾਣੀ, ਸੁਰਿੰਦਰ ਕੌਰ, ਰਵਿੰਦਰ ਕੁਮਾਰ, ਸ਼ੁਰੇਸ਼ ਕੁਮਾਰ, ਅਨਿਲ ਕੁਮਾਰ, ਸੰਜੀਵ ਕੁਮਾਰ, ਬਲਜੀਤ ਸਿੰਘ, ਰੋਹਿਤ ਰਾਂਗੜਾ, ਹਰਪ੍ਰੀਤ ਸਿੰਘ, ਮਨਜੀਤ ਕੌਰ, ਸੁਰਜੀਤ ਅਤੇ ਸਤਨਾਮ ਹਾਜ਼ਰ ਸਨ।

Previous articleਬਾਬਾ ਸਾਹਿਬ ਟਾਇਗਰ ਫੋਰਸ ਵਜ਼ੀਫਾ ਘੋਟਾਲੇ ਦੇ ਮੰਤਰੀਆਂ ਦੇ ਫੂਕੇਗੀ ਪੁਤਲੇ – ਨਹਿਰੂ
Next articleਵਿਰਦੀ ਗੋਤ ਜਠੇਰੇ ਮੇਲਾ ਮੁਲਤਵੀ