ਸਟੇਜਾਂ ਤੇ ਨੱਚਣਾ ਸੌਕ ਨਹੀ ਸਾਡੀਆਂ ਮਜਬੂਰੀਆ ਨੇ

ਪਿਰਤੀ ਸ਼ੇਰੋਂ

(ਸਮਾਜ ਵੀਕਲੀ)

ਛੋਟੀ ਉਮਰ ਵਿਚ ਬਾਪੂ ਸਾਨੂੰ ਛੱਡ ਚਲਾ ਗਿਆ, ਮੈ ਤੇ ਮੇਰੇ ਦੋ ਛੋਟੀ ਭੈਣ ਤੇ ਭਰਾ ਨੂੰ ਬੇਬੇ ਨੇ ਸਾਨੂੰ ਲੋਕਾਂ ਦੇ ਘਰਾਂ ਦੇ ਵਿੱਚ ਪੋਚੇ ਲਾ ਕੇ ਪਾਲਿਆ,  ਬੇਬੇ ਸਾਡੀ ਆਪ ਦੋ ਦੋ ਦਿਨ ਦੀਆਂ ਰੋਟੀਆਂ ਨੂੰ ਤੱਤੀਆ ਕਰਕੇ ਆਪ ਖਾਦੀ ਰਹੀ, ਪਰ ਸਾਨੂੰ ਹਮੇਸ਼ਾ ਹੀ ਤਾਜੀ ਰੋਟੀ ਲਾਕੇ ਖਵਾਉਦੀ ਸੀ, ਅਸੀ ਛੋਟੀ ਜਿਹੀ ਜਿੰਦਗੀ ਦੇ ਖੁਸ਼ੀਆ ਮਾਣਦੇ ਸੀ ,ਅਚਾਨਕ ਇੱਕ ਦਿਨ ਸਾਡੀ ਖੁਸ਼ੀਆ ਭਰੀ ਜ਼ਿੰਦਗੀ ਦੇ ਘੁੱਪ ਹਨੇਰਾ ਆ ਗਿਆ, ਮਾਂ ਚਾਚੇ ਭੋਲੇ ਕੇ ਘਰ ਤੋ ਕੰਮ ਨਿਬੇੜ ਕੇ ਆ ਰਹੀ ਸੀ, ਰਸਤੇ ਵਿੱਚ ਮਾਂ ਇਕ ਟਰੱਕ ਨੇ ਫੇਟ ਮਾਰਕੇ ਛੁੱਟ ਦਿੱਤਾ ,ਜਲਦੀ ਜਲਦੀ ਉਨਾਂ ਨੂੰ ਹਸਪਤਾਲ ਲਿਜਾਇਆ ਗਿਆ ਤੇ ਮਾਂ ਨੇ ਮੈਨੂੰ ਆਖਿਰ ਵਾਰ ਕਿਹਾ ਤੂੰ ਭੈਣ ਤੇ ਵੀਰ ਦਾ ਖਿਆਲ ਰੱਖੀ, ਤੇ ਦਮ ਤੋੜ ਦਿੱਤਾ ,ਮਾਂ ਦੇ ਸਾਡੇ ਤੋ ਦੂਰ ਹੋਣ ਤੋ ਬਾਅਦ ਜਿੰਦਗੀ ਨੇ ਬਹੁਤ ਦੁੱਖ ਦੇਖੇ, ਸਾਨੂੰ ਆਪਣੇ ਕਿਸੇ ਰਿਸ਼ਤੇਦਾਰ ਨੇ ਆਪਣੇ ਕੋਲ ਨਾ ਲਾਇਆ , ਮੈ ਆਪਣੀ ਭੈਣ ਭਰਾਵਾਂ ਨੂੰ ਭੁੱਖ ਦੇ ਵਿੱਚ ਮਰਦੇ ਨਹੀਂ ਦੇਖ ਸਕਦੀ ਸੀ, ਮੈਨੂੰ ਸਾਡੇ ਕੋਲ ਵੱਸਦੀ ਬੇਬੇ ਨੇ ਦੱਸਿਆ ਕਿ ਡਾਂਸਰਾਂ ਨੂੰ ਡੇਲੀ ਦਾ 1500 ਰੁਂ ਦਿੰਦੇ ਹਨ ,ਅਤੇ ਮੈ ਜਲਦਬਾਜੀ ਦੇ ਉਨਾ ਡਾਸਰਾ ਦੇ ਗਰੁੱਪ ਦੇ ਵਿੱਚ ਸਾਮਲ ਹੋ ਗਈ , ਮੈਨੂੰ ਪਹਿਲੇ ਪਰੋਗਰਾਮ ਤੇ ਗਈ ,ਜਿੱਥੇ ਮੈ ਦੇਖਿਆ ਲੋਕ ਕਿੰਨੇ ਪੈਸੇ ਸਾਡੇ ਨੱਚਦੀਆਂ ਉੱਤੇ ਵਾਰ ਦਿੰਦੇ ਹਨ, ਪਰ ਕਿਸੇ ਭੁੱਖ ਭਾਣੇ ਕੋਈ 10ਰੁਂ। ਨਹੀ ਦਿੰਦਾ , ਘਰ ਦੀਆ ਜਿੰਮੇਵਾਰੀਆ ਕਰਕੇ ਮੈ ਅਜਿਹੇ ਦਿਨ ਦੇਖੇ ਜੋ ਕਦੇ ਵੀ ਮੈ ਸੋਚੇ ਨਾ, ਇੱਕ ਗੱਲ ਦੇਖੀ ਦੁਨਿਆ ਦੇ ਲੋਕ ਮਜਬੂਰੀ ਦੇ ਫਾਇਦੇ ਉਠਾਉਂਦੇ ਨੇ, ਨਾ ਤਾ ਮੈ ਇਸ ਨਰਕ ਭਰੀ ਜਿੰਦਗੀ ਤੋ ਮੁਕਤ ਹੋ ਸਕਦੀ ਸੀ ਤੇ ਨਾਹਿ ਇਹ ਡਾਸਰਾ ਵਾਲਾ ਕੰਮ ਛੱਡ ਸਕਦੀ ਸੀ, ਮੈਨੂੰ ਮੇਰੀ ਭੈਣ ਤੇ ਵੀਰ ਨੂੰ ਪੜਾਈ ਤੇ ਘਰ ਦੀਆ ਕਬੀਲਦਾਰੀਆ ਕਰਕੇ ਦਾਰੂ ਪੀਤੀ ਵਾਲਿਆ ਚ ਨੱਚਣਾ ਪਿਆ,

ਇਸ ਦੁਨਿਆ ਦੇ ਕਿੰਨੇ ਰੰਗ ਨੇ,
ਸਾਡੀ ਮਜਬੂਰੀ ਦਾ ਫਾਇਦਾ ਚੁੱਕਦੇ ਮਲੰਗ ਨੇ,
ਰਾਤ ਨੂੰ ਕਲੱਬਾਂ ਵਿੱਚ ਨੱਚਦੇ ਨੋਟ ਵਾਰਦੇ,
ਕਾਤੋ ਦਿਨੇ ਦੇਖ ਵਧਾ ਲੈਦੇ ਨੇ ਸਾਤੋ ਦੁਨਿਆ ਵਾਲੇ ਦੂਰੀਆ,
ਚਮਕੀਲੇ ਦੇ ਗਾਣੇ ਤੇ ਨੱਚਣਾ ਸਾਡੇ ਸੌਕ ਨਹੀ ਸਾਡੀਆਂ ਨੇ ਮਜਬੂਰੀਆ

ਪਿਰਤੀ ਸ਼ੇਰੋ

ਪਿੰਡ ਤੇ ਡਾਕ ਸ਼ੇਰੋਂ

ਜਿਲਾ ਸੰਗਰੂਰ ਮੋ 98144 07342

Previous articleUK reports 54,940 new Covid-19 cases
Next articleਬਰਡ—ਫਲੂ ਨੂੰ ਹਲਕੇ *ਚ ਲੈਣਾ ਪੈ ਸਕਦਾ ਹੈ ਭਾਰੀ