ਸਟਾਫ਼ ਨਰਸਾਂ ਵਲੋਂ ਅੱਜ ਕੀਤੀ ਜਾਵੇਗੀ ਸਿਵਲ ਹਸਪਤਾਲ ਵਿਖੇ ਗੇਟ ਰੈਲੀ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਨਰਸਿੰਗ ਐਸੋਸੀਏਸ਼ਨ ਵੱਲੋਂ ਇਕ ਹੰਗਾਮੀ ਮੀਟਿੰਗ ਕਰਕੇ ਤੇ ਕਾਲੇ ਬਿੱਲੇ ਲਾ ਕਿ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਪ੍ਰਧਾਨ ਗੁਰਜੀਤ ਕੌਰ ਨੇ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੇ ਪੰਜਾਬ ਸਰਕਾਰ ਵਲੋਂ ਨਰਸਿੰਗ ਸਟਾਫ਼ ਦੇ ਸਟੇਟਿਸ ਨੂੰ ਨੀਵਾਂ ਦਿਖਾਇਆ ਜਾ ਰਿਹਾ ਹੈ ਅਤੇ ਪਿਛਲੀਆਂ ਸਰਕਾਰਾਂ ਵਲੋਂ ਵੀ ਸਾਡੀ ਯੋਗਤਾ ਅਨੁਸਾਰ ਬੀ ਗਰੇਡ ਦਾ ਦਰਜਾ  ਦਿੱਤਾ ਗਿਆ ਸੀ, ਪਰ ਹੁਣ ਕਰੋਨਾ ਮਹਾਂਮਾਰੀ ਵਿੱਚ ਨਰਸਿੰਗ ਸਟਾਫ਼ ਫਰੰਟ ਲਾਇਨ ਤੇ ਆਪਣਾ ਕੰਮ ਕਰ ਰਿਹਾ ਹੈ।

ਉਹਨਾਂ ਕਿਹਾ ਕਿ ਸਰਕਾਰ ਵਲੋਂ ਸਾਡੇ ਨਾਲ ਬੇ ਇਨਸਾਫੀ ਕੀਤੀ ਜਾ ਰਹੀ ਹੈ ਤੇ ਪੰਜਾਬ ਸਰਕਾਰ ਵਲੋਂ ਨਵੀਂ ਭਰਤੀ ਮੁਤਾਬਿਕ ਸਟਾਫ਼ ਨਰਸਿੰਗ ਨੂੰ ਸੱਤਵੇਂ ਲੈਬਲ ਤਂੋ ਚੁੱਕ ਕੇ ਪੰਜਾਵਂੇ ਲੈਵਲ ਤੇ ਲਿਆਂਦਾ ਗਿਆ ਹੈ।। ਉਸ ਤੋਂ ਬਆਦ ਡੀ. ਆਰ. ਐਮ. ਈ. ਵਲੋਂ ਕੀਤੀ ਜਾ ਰਹੀ ਨਵੀਂ ਭਰਤੀ ਮੁਤਾਬਿਕ ਹੁਣ ਨਵਂੇ ਸਟਾਫ਼ ਨੂੰ ਦਰਜਾ ਚਾਰ ਦੇ ਬਰਾਬਰ ਦੇ ਤਨਖਾਹ ਦੇਣਾ ਫਿਕਸ ਕੀਤਾ ਹੈ। । ਉਹਨਾਂ ਦੱਸਿਆ ਕਿ ਸਟਾਫ਼ ਨਰਸ ਨੂੰ 10779 ਅਤੇ ਵਾਰਡ ਸਰਵੈਟ ਨੂੰ 9979 ਦਾ ਸਕੇਲ ਦਿੱਤਾ ਜਾ ਰਿਹਾ ਹੈ। ਜਦ ਕਿ ਉਸ ਦੀ ਕੋਈ ਵੀ ਕੁਆਲੀਫੀਕੇਸ਼ਨ ਨਹੀ ਹੈ ,  ਜੋ ਕਿ ਸਾਡੇ ਕੇਡਰ ਨਾਲ ਧੱਕੇਸ਼ਾਹੀ ਹੈ ।

ਇਸ ਮੌਕੇ ਐਸੋਸੀਏਸ਼ਨ ਦੀ  ਸੈਕਟਰੀ ਸੁਰਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਠੇਕੇ ਅਧਾਰ ਤੇ ਐਨ. ਐਚ. ਐਮ. ਤੇ ਰੱਖੀਆਂ ਸਟਾਫ਼ ਨਰਸਾਂ ਨੂੰ ਵੀ ਫੌਰੀ ਤੌਰ ਤੇ ਪੱਕਾ ਕੀਤਾ ਜਾਵੇ ਤੇ ਪਹਿਲਾਂ ਕੰਮ ਕਰ ਰਹੀਆਂ ਸਟਾਫ ਨਰਸਾਂ ਦੇ ਬਰਾਬਰ ਤਨਖਾਹ ਤੇ ਭੱਤੇ ਦਿੱਤੇ ਜਾਣ।  ਸਰਕਾਰ ਦੀ ਇਸ ਧੱਕੇਸ਼ਾਹੀ ਵਾਲੇ ਵਤੀਰੇ ਕਾਰਨ ਅੱਜ ਤੋਂ ਸਾਰਾ ਸਟਾਫ਼ ਕਾਲੇ ਬਿੱਲੇ ਲਾ ਕੇ ਕੰਮ ਕਰੇਗਾ ਅਤੇ 11 ਸਤੰਬਰ ਨੂੰ ਸਿਵਲ ਹਸਪਤਾਲ ਵਿਖੇ ਗੇਟ ਰੈਲੀ ਕੀਤੀ ਜਾਵੇਗੀ । ਇਸ ਮੌਕੇ ਮੇਟਰਨ ਹਰਭਜਨ ਕੌਰ, ਅਨਪੂਰਨਾ ਬਾਲੀ , ਸਰਨਜੀਤ ਕੌਰ , ਹਰਜੀਤ ਕੌਰ , ਜਸਵੀਰ ਕੋਰ , ਅਨੀਤਾ , ਸੁਨੀਤਾ , ਹਰਪ੍ਰੀਤ ਕੌਰ  ਤੇ ਹੋਰ ਵੀ ਹਾਜ਼ਰ ਸਨ।

Previous articleBadminton camp cancelled as ‘some campers’ unwilling to undergo quarantine: SAI
Next articleVaccines not silver bullets but will help organise Olympics: Bach