ਸਜਾਏ-ਮੌਤ, ਘੱਟ ਰਹੇ ਦੁਨੀਆ ਵਿਚ ਮਾਮਲੇ

 

ਪੇਸ਼ਕਸ਼:- ਅਮਰਜੀਤ ਚੰਦਰਲੁਧਿਆਣਾ 9417600014

 ਸਾਲ 2012 ਵਿਚ ਹੋਏ ਨ੍ਰਿਭੈਆ ਗੈਗਰੇਪ ਤੇ ਹੱਤਿਆ ਦੇ ਕੇਸ ਵਿਚ ਠਹਿਰਾਏ ਗਏ ਦੋਸ਼ੀਆਂ ਨੂੰ ਆਉਣ ਵਾਲੇ ਕੁਝ ਦਿਨਾਂ ਵਿਚ ਫਾਸ਼ੀ ਦਿੱਤੀ ਜਾਏਗੀ। ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਅਪਰਾਧੀਆਂ ਵਿਚੋਂ ਇਕ ਦੀ ਅਪੀਲ ਖਾਰਿਜ ਕਰ ਦਿੱਤੀ ਹੈ। ਇਸ ਤਰਾਂ ਦੇ ਅਪਰਾਧਾਂ ਦੇ ਮਾਮਲਿਆ ਵਿਚ ਜਿਆਦਾਤਰ ਭਾਰਤ ਦੀਆਂ ਅਦਾਲਤਾਂ ਸਜਾਏ-ਮੌਤ ਦੇ ਫੈਸਲੇ ਸੁਣਾਉਦੀਆਂ ਆ ਰਹੀਆਂ ਹਨ ਪਰ ਸਾਲ 2015 ਵਿਚ ਯੁਕਬ ਮੇਨਨ ਦੀ ਫਾਸ਼ੀ ਤੋਂ ਬਾਅਦ ਭਾਰਤ ਵਿਚ ਕਿਸੇ ਨੂੰ ਵੀ ਫਾਸ਼ੀ ਨਹੀ ਦਿੱਤੀ ਗਈ। ਯੁਕਬ ਨੂੰ 90 ਦੇ ਦਹਾਕੇ ਵਿਚ ਹੋਏ ਬੰਬਈ ਬੰਬ ਧਮਾਕੇ ਵਿਚ ਕਸੂਰਵਾਰ ਠਹਿਰਾਇਆ ਗਿਆ ਸੀ।

ਭਾਰਤ ਵਿਚ ਇਹਨਾਂ ਅਪਰਾਧਾਂ ਲਈ ਹੈ ਸਜਾਏ-ਮੌਤ:- ਭਾਰਤ ਵਿਚ 2018 ਵਿਚ ਕਤਲ ਦੇ 45 ਮਾਮਲਿਆਂ ਵਿਚ ਫਾਸ਼ੀ ਦੀ ਸਜਾ ਸੁਣਾਈ ਗਈ ਸੀ ਜਦ ਕਿ ਰੇਪ ਦੇ ਨਾਲ ਕਤਲ ਦੇ 58 ਮਾਮਲਿਆ ਵਿਚ ਸਜਾਏ-ਮੌਤ ਦਾ ਫੈਸਲਾ ਸੁਣਾਇਆ ਗਿਆ। ਦੇਸ਼ ਵਿਚ ਸੂਬੇ ਤੇ ਕੇਂਦਰ ਦੇ ਕਨੂੰਨਾਂ ਨੂੰ ਮਿਲਾ ਕੇ ਦੇਖੀਏ ਤਾਂ ਦੇਸ਼ ਦੇ 24 ਕਨੂੰਨ ਐਸੇ ਹੈ ਜਿਸ ਵਿਚ ਮੌਤ ਦਾ ਜ਼ਿਕਰ ਹੈ।ਦਿਲੀ ਦੇ ਨੈਸ਼ਨਲ ਲਾਅ ਯੁਨੀਵਰਸਿਟੀ ਵਲੋਂ ਇਕੱਠੇ ਕੀਤੇ ਗਏ ਅੰਕੜਿਆਂ ਦੇ ਮੁਤਾਬਿਕ 1947 ਵਿਚ ਆਜਾਦੀ ਮਿਲਣ ਤੋਂ ਬਾਅਦ ਸਭ ਤੋਂ ਜਿਆਦਾ ਫਾਂਸ਼ੀ ਉਤਰ ਪ੍ਰਦੇਸ਼ ਵਿਚ ਦਿੱਤੀ ਗਈ।ਆਜਾਦੀ ਤੋਂ ਬਾਅਦ ਉਤਰ ਪ੍ਰਦੇਸ਼ ਵਿਚ ਕੁਲ 354 ਲੋਕਾਂ ਨੂੰ ਫਾਸ਼ੀ ਦਿੱਤੀ ਗਈ ਜਦ ਕਿ ਹਰਿਆਣਾ ਵਿਚ 90, ਮੱਧ ਪ੍ਰਦੇਸ਼ ਵਿਚ 73 ਲੋਕਾਂ ਦੀ ਮੌਤ ਦੀ ਸਜਾ ਤੇ ਅਮਲ ਹੋਇਆ।ਨੈਸ਼ਨਲ ਲਾਅ ਯੁਨੀਵਰਸਿਟੀ ਦੇ ਅੰਕੜੇ ਦੱਸਦੇ ਹਨ ਕਿ ਸਿਰਫ 2018 ਵਿਚ ਹੀ ਭਾਰਤੀ ਅਦਾਲਤਾਂ ਨੇ 162 ਮਾਮਲਿਆ ਵਿਚ ਫਾਸ਼ੀ ਦੀ ਸਜਾ ਸੁਣਾਈ।

ਸਾਲ 2017 ਦੀ ਤੁਲਨਾ ਵਿਚ ਇਹ ਅੰਕੜੇ 50 ਫੀਸਦੀ ਜਿਆਦਾ ਹਨ। ਪਿਛਲੇ ਦੋ ਦਹਾਕਿਆ ਵਿਚ ਫਾਸ਼ੀ ਦੀ ਸਜਾ,ਪਹਿਲਾਂ ਕਦੇ ਵੀ ਏਨੇ ਜਿਆਦਾ ਮਾਮਲਿਆਂ ਵਿਚ ਨਹੀ ਸੁਣਾਈ ਗਈ ਸੀ।ਯੋਨ ਸ਼ੋਸ਼ਣ ਦੇ ਮਾਮਲਿਆ ਵਿਚ 2017 ਦੀ ਤੁਲਨਾ ਵਿਚ 2018 ਵਿਚ ਫਾਸ਼ੀ ਦੀ ਸਜਾ ਦਾ ਅੰਕੜਾ 35 ਫੀਸਦੀ ਵੱਧ ਗਿਆ।ਇਸ ਦਾ ਵੱਡਾ ਕਾਰਨ ਸਬੰਧਤ ਕਨੂੰਨਾਂ ਵਿਚ ਕੀਤਾ ਗਿਆ ਬਦਲਾਵ ਸਾਹਮਣੇ ਆਇਆ ਹੈ। ਪਾਕਿਸਤਾਨ ਵਿਚ ਪਿੱਛਲੇ ਸਾਲ ਫਾਸ਼ੀ ਦੇ ਅੰਕੜੇ 250 ਤੋਂ ਕਿਤੇ  ਜਿਆਦਾ ਰਹੇ, ਜਦਕਿ ਬੰਗਲਾ-ਦੇਸ਼ ਵਿਚ 229 ਤੋਂ ਜਿਆਦਾ, ਪਰ ਜੇ ਦੁਨੀਆਂ ਭਰ ਦੇ ਅੰਕੜਿਆ ਨੂੰ ਦੇਖਿਆ ਜਾਏ ਤਾਂ ਇਹਦੇ ਵਿਚ ਥੋੜੀ ਬਹੁਤ ਕਮੀ ਦੇਖੀ ਗਈ ਹੈ, ਸਾਲ 2017 ਵਿਚ ਇਹ ਅੰਕੜੇ 2591 ਸੀ ਤਾਂ 2018 ਵਿਚ ਇਹ ਅੰਕੜੇ 2531 ਰਹਿ ਗਏ।ਇਹ ਅੰਕੜੇ ਦੱਸਦੇ ਹਨ ਕਿ ਇਹਨਾਂ ਮਾਮਲਿਆ ਵਿਚ ਗਿਰਾਵਟ ਆਈ ਹੈ।

ਕਿਹੜਾ ਦੇਸ਼ ਸੱਭ ਤੋਂ ਵੱਧ ਮੌਤ ਦੀ ਸਜਾ ਦਿੰਦਾ ਹੈ?:- ਸਜਾਏ-ਮੌਤ ਦੀ ਸਜਾ ਦੇ ਖਿਲਾਫ ਮੋਰਚਾ ਖੋਲਣ ਵਾਲੀ ਇੰਟਰਨੈਸ਼ਨਲ ਸੰਸਥਾਂ ਇਮਨੈਸਟੀ ਦਾ ਕਹਿਣਾ ਹੈ ਕਿ ਪਿਛਲੇ ਸਾਲ 690 ਲੋਕਾਂ ਦੀ ਮੌਤ ਦੀ ਸਜਾ ਤੇ ਅਮਲ ਕੀਤਾ ਗਿਆ।ਇਸ ਤੋਂ ਪਿਛਲੇ ਸਾਲ ਦੇ ਅੰਕੜੇ ਦੇਖੀਏ ਤਾਂ ਇਹ ਅੰਕੜੇ 30 ਫਸਿਦੀ ਘੱਟ ਸਨ।ਸਾਲ 2018 ਵਿਚ ਮੌਤ ਦੀ ਸਜਾ ਦੇ 80 ਫੀਸਦੀ ਅੰਕੜੇ ਸਿਰਫ ਚਾਰ ਦੇਸ਼ਾਂ ਵਿਚ ਹੀ ਦਰਜ ਕੀਤੇ ਗਏ।ਇਹ ਦੇਸ਼ ਹਨ ਇਰਾਕ, ਸਾਊਦੀ ਅਰਬ, ਵੀਅਤਨਾਮ ਅਤੇ ਈਰਾਨ। ਹਾਲਾਂਕਿ ਵੀਅਤਨਾਮ ਨੇ ਮੌਤ ਦੀ ਸਜਾ ਤੇ ਇਹ ਸਾਫ ਸਾਫਕਹਿ ਦਿੱਤਾ  ਹੈ ਕਿ ਮੌਤ ਦੀ ਸਜਾ ਅਸੀ ਘੱਟ ਕਰ ਦਿੱਤੀ ਗਈ ਹੈ ਪਰ ਪਿਛਲੇ ਸਾਲ ਨਵੰਬਰ ਵਿਚ ਉਸ ਨੇ ਸਫਾਈ ਦੇ ਕੇ ਕਿਹਾ ਸੀ ਕਿ ਉਨਾਂ ਦੇ ਦੇਸ਼ ਵਿਚ 85 ਲੋਕਾਂ ਨੂੰ ਮੌਤ ਦੀ ਸਜਾ ਦਿੱਤੀ ਗਈ ਹੈ।ਅਮਰੀਕਾ ਵਿਚ ਜਹਿਰੀਲੇ ਇੰਜੈਕਸ਼ਨ ਦੇ ਰਾਹੀ ਮੌਤ ਦੀ ਸਜਾ ਦਿੱਤੀ ਜਾਂਦੀ ਹੈ। ਇਸ ਤੋਂ ਪਹਿਲਾਂ ਕਿੰਨੇ ਲੋਕਾਂ ਨੂੰ ਵੀਅਤਨਾਮ ਦੇਸ਼ ਨੇ ਕਿੰਨੇ ਲੋਕਾਂ ਨੂੰ ਮੌਤ ਦੀ ਸਜਾ ਦਿੱਤੀ ਗਈ ਹੈ ਕੋਈ ਵੀ ਸ਼ੰਤੁਸ਼ਟ ਜਵਾਬ ਨਹੀ ਹੈ। ਪਿਛਲੇ ਸਾਲ ਦੀ ਤੁਲਨਾ ਵਿਚ ਏਸ਼ੀਆ ਪ੍ਰਾਂਤ ਦੇ ਦੇਸ਼ਾਂ ਵਿਚ ਸਜਾਏ-ਮੌਤ ਦੇ ਮਾਮਲਿਆ ਵਿਚ 46 ਫੀਸਦੀ ਅੰਕੜਿਆ ਦੇ ਮੁਤਾਬਿਕ ਵਾਧਾ ਦੇਖਣ ਵਿਚ ਆਇਆ ਹੈ,ਜਪਾਨ ਵਿਚ 15, ਪਾਕਿਸਤਾਨ ਵਿਚ 14,ਅਤੇ ਸਿੰਘਾਪੁਰ ਵਿਚ 13 ਲੋਕਾਂ ਨੂੰ ਸਜਾਏ-ਮੌਤ ਦੀ ਸਜਾ ਦਿੱਤੀ ਗਈ। ਸਾਲ 2009 ਤੋਂ ਬਾਅਦ ਥਾਈਲੈਡ ਵਿਚ ਮੌਤ ਦੀ ਸਜਾ ਇਕ ਤਰਾਂ ਨਾਲ ਬੰਦ ਕਰ ਦਿੱਤੀ ਗਈ ਸੀ ਪਰ ਹੁਣ ਉਥੇ ਫਿਰ ਤੋਂ ਮੌਤ ਦੀ ਸਜਾ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ।ਅਮਰੀਕਾ ਦੀ ਗੱਲ ਕਰੀਏ ਤਾਂ ਸਾਲ 2017 ਵਿਚ 23 ਦੇ ਅੰਕੜੇ ਦੀ ਤੁਲਨਾ ਵਿਚ ਪਿਛਲੇ ਸਾਲ ਉਥੇ 25 ਲੋਕਾਂ ਦੀ ਸਜਾਏ-ਮੌਤ ਦੀ ਸਜਾ ਤੇ ਅਮਲ ਹੋਇਆ।ਪਰ ਦੁਨੀਆ ਭਰ ਦੇ ਅੰਕੜਿਆ ਵਿਚ ਬਣਨ ਵਾਲੀ ਤਸਵੀਰ ਦਾ ਇਕ ਦੂਸਰਾ ਪਹਿਲੂ ਵੀ ਹੈ।ਇਹਦੇ ਵਿਚ ਚੀਨ ਨਾਲ ਜੁੜੀ ਜਾਣਕਾਰੀ ਸ਼ਾਮਲ ਨਹੀ ਹੈ।ਇਮਨੈਸਟੀ ਇੰਟਰਨੈਸ਼ਨਲ ਦਾ ਕਹਿਣਾ ਹੈ ਕਿ ਏਥੇ ਹਜਾਰਾਂ ਲੋਕਾਂ ਨੂੰ ਮੌਤ ਦੀ ਸਜਾ ਦਿੱਤੀ ਜਾਦੀ ਹੈ ਪਰ ਇਸ ਦੇ ਅੰਕੜੇ ਗੁਪਤ ਰੱਖੇ ਜਾਦੇ ਹਨ।

ਸੀਰੀਆ ਵਿਚ ਚਲ ਰਹੀ ਜੰਗ ਦੀ ਵਜਾ ਕਰਕੇ ਉਥੇ ਦੇ ਅੰਕੜਿਆ ਦੀ ਸਥਿਤੀ ਅਜੇ ਸਾਫ ਨਹੀ ਹੋ ਰਹੀ ਕਿ ਉਥੇ ਮੌਤ ਦੀ ਸਜਾ ਦਿੱਤੀ ਗਈ ਹੈ ਜਾਂ ਨਹੀ।ਲਾਓਸ ਤੇ ਉਤਰ ਕੋਰੀਆ ਵਿਚ ਮੌਤ ਦੀ ਸਜਾ ਬਾਰੇ ਵੀ ਜਾਣਕਾਰੀ ਅਜੇ ਕੋਈ ਨਹੀ ਹੈ।ਇਮਨੈਸਟੀ ਇੰਟਰਨੈਸ਼ਨਲ ਦਾ ਇਹ ਵੀ ਕਹਿਣਾ ਹੈ ਕਿ ਇੰਨਾਂ ਹਾਲਾਤਾ ਵਿਚ ਕਿੰਨੇ ਲੋਕਾਂ ਨੂੰ ਸਜਾਏ-ਮੌਤ ਦੀ ਸਜਾ ਦਿੱਤੀ ਗਈ ਜਾਂ ਨਹੀ,ਇਸ ਦੀ ਮੁਕੰਮਲ ਤਸਵੀਰ ਪੇਸ਼ ਨਹੀ ਕੀਤੀ ਜਾ ਸਕਦੀ।

ਸਜਾਏ-ਮੋਤ ਦੇ ਮਾਮਲੇ ਸਭ ਤੋਂ ਜਿਆਦਾ ਕਿੱਥੇ ਪੈਡਿੰਗ ਹਨ?:- ਇਸ ਮਾਮਲਿਆਂ ਨਾਲ ਜੁੜੇ ਅੰਕੜਿਆ ਦੀ ਆਪਣੀ ਆਪਣੀ ਸੀਮਾ ਹੈ ਅਤੇ ਹਰ ਇਕ ਦੇਸ਼ ਦੇ ਆਪਣੇ ਆਪਣੇ ਅੰਕੜੇ ਹਨ,ਕਿਸੇ ਦੇ ਕੋਲ ਹੈ ਤੇ ਕਿਸੇ ਦੇ ਕੋਲ ਨਹੀ ਹਨ। ਪਰ ਸਾਲ 2018 ਵਿਚ ਪਾਕਿਸਤਾਨ ਵਿਚ ਸਭ ਤੋਂ ਜਿਆਦਾ ਲੋਕ ਆਪਣੀ ਮੌਤ ਦੀ ਸਜਾ ਦਾ ਇੰਤਜਾਰ ਕਰ ਰਹੇ ਸਨ।ਇਹ ਪਾਕਿਸਤਾਨ ਦੇ ਅੰਕੜੇ 4864 ਹਨ। ਪਾਕਿਸਤਾਨ ਦੇ ਮਾਨਵ-ਅਧਿਕਾਰ ਮਹਿਕਮੇ ਨੇ ਇਸੇ ਸਾਲ ਦੱਸਿਆ ਹੈ ਕਿ ਸਜਾਏ-ਮੌਤ ਦੀ ਸਜਾ ਦੇ ਖਿਲਾਫ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਦੇ ਫੇਸਲੇ ਤੋਂ ਲੈ ਕੇ ਅਪੀਲ ਦੇ ਨਿਪਟਾਰੇ ਤੱਕ ਕੈਦੀਆਂ ਨੂੰ ਔਸਤਨ ਦਸ ਸਾਲ ਤੱਕ ਦਾ ਇੰਤਜਾਰ ਕਰਨਾ ਪੈ ਰਿਹਾ ਹੈ। ਇਮਨੈਸਟੀ ਇੰਟਰਨੈਸ਼ਨਲ ਦੇ ਮੁਤਾਬਿਕ ਬੰਗਲਾ ਦੇਸ਼ ਵਿਚ ਇਸ ਤਰਾਂ ਦੇ 1500 ਮਾਮਲੇ ਸਾਹਮਣੇ ਆਏ ਹਨ,ਜਿਹਦੇ ਵਿਚ ਸਜਾਏ-ਮੌਤ ਦੇ ਖਿਲਾਫ ਅਪੀਲ ਦੀ ਪ੍ਰਕਿਰਿਆ ਚਲ ਰਹੀ ਹੈ। ਨੈਸ਼ਨਲ ਲਾਅ ਯੁਨੀਵਰਸਿਟੀ, ਦਿਲੀ ਦੇ ਅੰਕੜਿਆ ਦੇ ਅਨੁਸਾਰ ਪਿਛਲੇ ਸਾਲ ਦੇ ਅਖੀਰ ਤੱਕ ਭਰਤ ਕੋਲ 426 ਅਪਰਾਧੀ ਸੀ।ਇਹਨਾਂ ਵਿਚੋ ਅੱਧਿਆ ਤੋਂ ਜਿਆਦਾ ਨੂੰ ਤਾਂ ਕਸੂਰਵਾਰ ਠਹਿਰਾਇਆ ਜਾ ਚੁੱਕਾ ਹੈ ਅਤੇ ਇਹਨਾਂ ਵਿਚੋਂ 21,8 ਫੀਸਦੀ ਨੂੰ ਰੇਪ ਤੇ ਕਤਲ ਵਿਚ ਦੋਸ਼ੀ ਠਹਿਰਾਇਆ ਗਿਆ ਹੈ।

ਹੁਣ ਜੇਕਰ ਗੱਲ ਕਰੀਏ ਅਮਰੀਕਾ ਦੀ ਤਾਂ ਅਮਰੀਕਾ ਵਿਚ ਵੀ ਇਹ ਅੰਕੜੇ ਬਹੁਤ ਜਿਆਦਾ ਹਨ।ਅਮਰੀਕਾ ਵਿਚ  ਇਸ ਸਮੇਂ 2654 ਲੋਕ ਮੌਤ ਦੀ ਸਜਾ ਦੀ ਅਪੀਲ ਦੀ ਪ੍ਰਕਿਰਿਆ ਵਿਚੋਂ ਗੁਜ਼ਰ ਰਹੇ ਹਨ।ਨਾਇਜੀਰੀਆ ਵਿਚ ਇਹ ਅੰਕੜੇ 2000 ਤੋਂ ਜਿਆਦਾ ਹਨ। ਸਾਲ 2018 ਦੇ ਅਖੀਰ ਤੱਕ ਦੁਨੀਆਂ ਦੇ ਅੱਧੇ ਤੋਂ ਜਿਆਦਾ ਦੇਸ਼ਾਂ ਨੇ ਆਪਣੇ ਦੇਸ਼ ਅੰਦਰ ਮੌਤ ਦੀ ਸਜਾ ਖਤਮ ਕਰ ਦਿੱਤੀ ਹੈ ਜਾਂ ਫਿਰ ਉਸ ਦੇ ਅਮਲ ਤੇ ਰੋਕ ਲਾ ਦਿੱਤੀ ਹੈ। ਇਮਨੈਸਟੀ ਦਾ ਕਹਿਣਾ ਹੈ ਕਿ ਸਾਲ 2018 ਵਿਚ ਬੁਸਕੀਨਾ ਫਾਸੋ ਨੇ ਸਜਾਏ-ਮੌਤ ਤੇ ਰੋਕ ਲਗਾ ਦਿੱਤੀ।ਗਾਂਬਿਆ ਤੇ ਮਲੇਸ਼ੀਆ ਵਿਚ ਵੀ ਇਸ ਤੇ ਅਮਲ ਕਰਨ ਤੇ ਪਬੰਦੀ ਲਾ ਦਿੱਤੀ ਹੈ।

ਅਮਰੀਕਾ ਦੇ ਵਸ਼ਿੰਗਟਨ ਸੂਬੇ ਨੇ ਸਜਾਏ ਮੌਤ ਨੂੰ ਗੈਰਕਨੂੰਨੀ ਕਰਾਰ ਦਿੱਤਾ ਹੈ। ਵਸ਼ਿੰਗਟਨ ਨੂੰ ਲੈ ਕੇ ਅਮਰੀਕਾ ਦੇ 20 ਐਸੇ ਸੂਬੇ ਹਨ ਜਿੰਨਾਂ ਵਿਚ ਸਜਾਏ-ਮੌਤ ਤੇ ਰੋਕ ਲਗਾਈ ਹੋਈ ਹੈ।

Previous articleNCP gets Fin, Home, UD for Sena, Revenue for Congress
Next articleਏਅਰ ਇੰਡੀਆ ਦੀ ਲੰਡਨ-ਅੰਮ੍ਰਿਤਸਰ ਸਿੱਧੀ ਉਡਾਣ ਬੰਦ ਨਹੀ ਹੋਵੇਗੀ – ਮਾਥਿਨ