ਸਚਿਨ ਪਾਇਲਟ ਉਪ ਮੁੱਖ ਮੰਤਰੀ ਤੇ ਪਾਰਟੀ ਦੀ ਰਾਜ ਇਕਾਈ ਪ੍ਰਧਾਨ ਦੇ ਅਹੁਦਿਆਂ ਤੋਂ ਬਰਖ਼ਾਸਤ

ਜੈਪੁਰ (ਸਮਾਜਵੀਕਲੀ) :  ਕਾਂਗਰਸ ਨੇ ਮੰਗਲਵਾਰ ਨੂੰ ਸਚਿਨ ਪਾਇਲਟ ਨੂੰ ਰਾਜਸਥਾਨ ਦੇ ਉਪ ਮੁੱਖ ਮੰਤਰੀ ਅਤੇ ਪਾਰਟੀ ਦੀ ਪ੍ਰਦੇਸ਼ ਇਕਾਈ ਦੇ ਅਹੁਦਿਆਂ ਤੋਂ ਬਰਖਾਸਤ ਕਰ ਦਿੱਤਾ ਹੈ। ਬਾਗੀ ਪਾਰਟੀ ਨੇਤਾ ਦੇ ਵਫ਼ਾਦਾਰ ਵਿਸ਼ਵੇਂਦਰ ਸਿੰਘ ਅਤੇ ਰਮੇਸ਼ ਮੀਨੂੰ ਦੀ ਵੀ ਰਾਜ ਮੰਤਰੀ ਮੰਡਲ ਵਿੱਚੋਂ ਛੁੱਟੀ ਕਰ ਦਿੱਤੀ ਗਈ ਹੈ। ਇਸ ਦੌਰਾਨ ਸਚਿਨ ਨੇ ਟਵੀਟ ਕੀਤਾ ਹੈ ਕਿ ਸੱਚ ਨੂੰ ਪ੍ਰੇਸ਼ਾਨ ਕੀਤਾ ਜਾ ਸਕਦਾ ਹੈ ਪਰ ਹਰਾਇਆ ਨਹੀਂ ਜਾ ਸਕਦਾ।

ਊਧਰ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਾਂਗਰਸ ਵਿਧਾਇਕ ਦਲ ਦੀ ਬੈਠਕ ਵਿੱਚ ਤਿਨਾਂ ਨੂੰ ਹਟਾਉਣ ਤੋਂ ਤੁਰੰਤ ਬਾਅਦ ਰਾਜਪਾਲ ਕਲਰਾਜ ਮਿਸ਼ਰਾ ਨਾਲ ਮੁਲਾਕਾਤ ਕੀਤੀ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਸਿੱਖਿਆ ਮੰਤਰੀ ਗੋਵਿੰਦ ਸਿੰਘ ਦੋਤਾਸਰਾ ਪ੍ਰਦੇਸ਼ ਕਾਂਗਰਸ ਕਮੇਟੀ (ਪੀਸੀਸੀ) ਦੇ ਨਵੇਂ ਮੁਖੀ ਹੋਣਗੇ।

ਉਨ੍ਹਾਂ ਕਿਹਾ ਕਿ ਸਚਿਨ ਪਾਇਲਟ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਆਸ਼ੀਰਵਾਦ ਨਾਲ ਛੋਟੀ ਉਮਰ ਵਿਚ ਹੀ ਰਾਜਨੀਤਿਕ ਸ਼ਕਤੀ ਦਿੱਤੀ ਗਈ ਸੀ ਫਿਰ ਵੀ ਉਹ ਅਤੇ ਹੋਰ ਮੰਤਰੀ ਭਾਜਪਾ ਨਾਲ ਰਲ ਕੇ ਸਾਜ਼ਿਸ਼ ਕਰਨ ਲੱਗੇ। ਸੂਤਰਾਂ ਨੇ ਦੱਸਿਆ ਕਿ ਸ੍ਰੀ ਗਹਿਲੋਤ ਨੇ ਰਾਜਪਾਲ ਨੂੰ ਰਾਜ ਵਿਚ ਹਾਲ ਦੀਆਂ ਘਟਨਾਵਾਂ ਬਾਰੇ ਜਾਣਕਾਰੀ ਦਿੱਤੀ।

Previous articleਪੰਜਾਬ ਭਵਨ ਸਰੀ ਕੈਨੇਡਾ ਦਾ ਚੌਥਾ ਸਾਲਾਨਾ ਸੰਮੇਲਨ 22-23 ਅਗਸਤ ਨੂੰ ਕਰਵਾਉਣ ਦਾ ਐਲਾਨ
Next articleਸਾਰਾ ਅਲੀ ਖ਼ਾਨ ਦੇ ਡਰਾਈਵਰ ਨੂੰ ਕਰੋਨਾ; ਪਰਿਵਾਰ ਦਾ ਫਿਲਹਾਲ ਬਚਾਅ