ਸਗੇ ਪਿਉ ਤੇ ਮਤਰੇਈ ਮਾਂ ਨੇ ਕੀਤਾ 15 ਸਾਲਾ ਨਾਬਾਲਿਗ ਲੜਕੀ ਦਾ ਕਤਲ

ਘਟਨਾ ਨੂੰ ਦਿੱਤਾ ਜਾ ਰਿਹਾ ਸੀ, ਕੁਦਰਤੀ ਮੌਤ ਦਾ ਰੂਪ

ਪੁਲਿਸ ਪੁੱਛਗਿੱਛ ਵਿੱੱਚ ਕਤਲ ਦੇ ਕਾਰਣ ਦਾ ਖੁਲਾਸਾ ਹੋਣ ਦੀ ਸੰਭਾਵਨਾ

ਕਪੂਰਥਲਾ , 7 ਜੁਲਾਈ (ਕੌੜਾ) (ਸਮਾਜਵੀਕਲੀ) : ਨਜ਼ਦੀਕ ਪਿੰਡ ਡੱਲਾਂ ਵਿੱਚ ਪਿਛਲੇ ਦਿਨੀਂ ਨਬਾਲਗ ਅਮਨਜੋਤ ਨਾਮਕ 15 ਸਾਲਾ ਦੀ ਲੜਕੀ ਦੀ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਸੀ । ਜਿਸ ਨੂੰ ਉਸ ਦੇ ਮਾਪੇ ਵੱਲੋਂ ਦੁਰਘਟਨਾ ਦਾ ਰੂਪ ਦਿੱਤਾ ਜਾ ਰਿਹਾ ਸੀ  । ਪਰ ਲੜਕੀ ਦੀ ਭੂਆ ਵੱਲੋਂ ਅਮਨਜੋਤ  ਦੀ ਮਤਰੇਈ ਮਾਂ ਤੇ ਕਥਿਤ ਦੋਸ਼ ਲਗਾਏ ਜਾ ਰਹੇ ਸੀ, ਕਿ ਇਸ ਨੇ ਉਸ ਦਾ ਕਤਲ ਕੀਤਾ ਹੈ।

ਜਿਸ ਦੀ ਸ਼ਿਕਾਇਤ ਉਸ ਨੇ ਥਾਣਾ ਸੁਲਤਾਨਪੁਰ ਲੋਧੀ ਵਿੱਚ ਕੀਤੀ।  ਸੂਚਨਾ ਮਿਲਣ ਤੇ ਥਾਣਾ ਸੁਲਤਾਨਪੁਰ ਲੋਧੀ ਦੇ ਐਸ ਐਚ ਓ ਇੰਸਪੈਕਟਰ ਸਰਬਜੀਤ ਸਿੰਘ  ਵੱਲੋਂ ਜਾ ਕੇ ਲੜਕੀ ਅਮਨਜੋਤ ਦਾ ਅੰਤਿਮ ਸੰਸਕਾਰ ਰੁੁਕਵਾ ਕੇ ਮ੍ਰਿਤਕ ਦੀ ਲਾਸ਼ ਆਪਣੇ ਕਬਜ਼ੇ ਵਿੱਚ ਲੈ ਲਈ ਗਈ ਅਤੇ ਉਸ ਨੂੰ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਮਾਮਲਾ ਗੰਭੀਰ ਹੁੰਦਿਆਂ ਦੇਖ ਕੇ ਸੁਲਤਾਨਪੁਰ ਲੋਧੀ ਦੇ ਡਾਕਟਰਾਂ ਦੀ ਤਿੰਨ ਮੈਂਬਰੀ ਟੀਮ ਪੋਸਟਮਾਰਟਮ ਦੀ ਗਠਿਤ ਕਰ ਦਿੱਤੀ ਗਈ।

ਡਾਕਟਰਾਂ ਨੇ ਪੋਸਟਮਾਰਟਮ ਕਰਨ ਉਪਰੰਤ ਆਪਣਾ ਓਪੀਨੀਅਨ ਦਿੰਦੇ ਹੋਏ ਕਿਹਾ ਕਿ ਲੜਕੀ ਦੀ ਮੌਤ ਦਾ ਕਾਰਨ ਕਰੰਟ ਲੱਗਣਾ ਨਹੀਂ ਬਲਕਿ ਦਮ ਘੁੱਟਣਾ ਹੈ। ਜਿਸ ਦੇ ਆਧਾਰ ਤੇ ਸੁਲਤਾਨਪੁਰ ਲੋਧੀ ਦੇ ਐਸਐਚਓ ਸਰਬਜੀਤ ਸਿੰਘ ਵੱਲੋਂ ਲੜਕੀ ਅਮਨਜੋਤ ਦੀ ਮਤਰੇਈ  ਮਾਂ ਮਨਦੀਪ ਕੌਰ ਅਤੇ ਪਿਤਾ ਸਰੂਪ ਸਿੰਘ  ਅਤੇ ਇਕ  ਹੋਰ ਰਿਸ਼ਤੇਦਾਰ ਅਮਨਦੀਪ ਕੌਰ  (ਮਤਰੇਈ ਮਾਂ ਦੀ ਭਰਜਾਈ)   ਇਸ ਮਾਮਲੇ ਵਿੱਚ ਦੋਸ਼ੀ ਪਾਇਆ ਅਤੇ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਹੁਣ ਦਿੱਤੀ ਗਈ ਹੈ।

ਪੁਲਿਸ ਨੇ ਦੱਸਿਆ ਕਿ ਜਿਸ ਵਿੱਚ ਪਿਤਾ ਦੀ ਮਤਰੇਈ ਮਾਂ ਮਨਦੀਪ ਕੌਰ ਨੇ ਮੰਨਿਆ ਕਿ ਪਹਿਲਾਂ ਅਸੀਂ ਅਮਰਜੋਤ ਨੂੰ ਜ਼ਹਿਰ ਦਿੱਤਾ ਤਾਂ ਉਸ ਤੋਂ ਬਾਅਦ ਸਰਾਣੇ ਨਾਲ ਸਾਹ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਵਿੱਚ ਦੋ ਦੋਸ਼ੀਆਂ ਮਾਂ ਮਨਦੀਪ ਕੌਰ ਤੇ ਪਿਤਾ  ਸਰੂਪ ਸਿੰਘ ਨੂੰ ਪੁਲਸ ਨੇ ਹਿਰਾਸਤ ਚ ਲੈ ਲਿਆ।ਪੁਲਿਸ ਨੇ  ਮਾਂ ਤੇ ਸਗੇ ਪਿਤਾ ਖਿਲਾਫ਼  ਕੁੜੀ ਦੇ ਸਗੇ ਮਾਮਾ ਗੁਰਬਾਜ  ਸਿੰਘ ਦੇ ਬਿਆਨ ਦੇ ਆਧਾਰ ਤੇ ਪੁਲਿਸ ਨੇ ਵੱਖ ਵੱਖ  ਧਰਾਵਾਂ  ਤਹਿਤ ਮਾਮਲਾ ਦਰਜ ਕਰ ਲਿਆ ਹੈ । ਪੁਲਿਸ ਅਨੁਸਾਰ ਪੁੱੱਛਗਿਛ ਦੌੌੌੌਰਾਨ ਕਤਲ ਦੇ ਅਸਲੀ ਕਾਰਣਾਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

 

Previous articleਪੀ.ਡੀ.ਐਸ. ਵੰਡ ‘ਚ ਕਿਸੇ ਤਰ੍ਹਾਂ ਦੀ ਹੇਰਾ-ਫੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਭਾਰਤ ਭੂਸ਼ਣ ਆਸ਼ੂ
Next articleਅਣਗਹਿਲੀ ਕਾਰਨ ਵਧ ਰਹੀ ਹੈ ਕਰੋਨਾ ਮਰੀਜਾਂ ਦੀ ਗਿਣਤੀ