ਸਕੂਲ ਦੀ ਭਲਾਈ ਲਈ ਇਕ ਲੱਖ ਰੁਪਏ ਦਾ ਚੈੱਕ ਭੇਂਟ

ਕੈਪਸ਼ਨ - ਸਕੂਲ ਦੀ ਭਲਾਈ ਲਈ ਰਾਮ ਲੁਭਾਇਆ ਇਕ ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਸਮੂਹ ਸਕੂਲ ਸਟਾਫ਼ ਮੈਂਬਰਾਂ ਦੀ ਹਾਜਰੀ ’ਚ ਚੇਅਰਪਰਸਨ ਸੁਰਿੰਦਰ ਕੌਰ ਨੂੰ ਭੇਂਟ ਕਰਦੇ ਹੋਏ। (ਫੋਟੋ: ਚੁੰਬਰ)

ਸ਼ਾਮਚੁਰਾਸੀ, (ਚੁੰਬਰ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਸਾਣੀਆਂ ਦੇ ਮੌਜੂਦਾ ਪਿ੍ਰੰਸੀਪਲ ਸਰਬਜੀਤ ਸਿੰਘ ਦੇ ਯਤਨਾਂ ਸਦਕਾ ਸਕੂਲ ਦੇ ਬੱਚਿਆਂ ਦੀ ਭਲਾਈ ਲਈ ਪਿੰਡ ਜਲਭੇ ਦੇ ਰਾਮ ਲੁਭਾਇਆ ਨੇ ਆਪਣੇ ਪਿਤਾ ਸਵਰਗਵਾਸੀ ਸ਼ੰਕਰ ਸਿੰਘ ਦੀ ਯਾਦ ਵਿਚ ਇਕ ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਐਸ.ਐਮ.ਸੀ ਦੀ ਚੇਅਰਪਰਸਨ ਸੁਰਿੰਦਰ ਕੌਰ ਨੂੰ ਸਮੂਹ ਸਕੂਲ ਸਟਾਫ ਦੀ ਹਾਜ਼ਰੀ ’ਚ ਭੇਂਟ ਕੀਤਾ ਗਿਆ। ਇਸ ਮੌਕੇ ਪਿ੍ਰੰਸੀਪਲ ਸਰਬਜੀਤ ਸਿੰਘ ਅਤੇ ਸਮੂਹ ਸਟਾਫ਼ ਵਲੋਂ ਇਸ ਕਾਰਜ ਲਈ ਰਾਮ ਲੁਭਾਇਆ ਦਾ ਧੰਨਵਾਦ ਕੀਤਾ।

ਇਸ ਮੌਕੇ ਮਾਇਆ ਦੇਵੀ, ਅਸ਼ਵਨੀ ਕੁਮਾਰ, ਕੁਲਵੀਰ ਸਿੰਘ, ਰਜਿੰਦਰ ਕੁਮਾਰ, ਮਨੋਜ ਕੁਮਾਰ ਵਿਰਦੀ, ਕੁਲਦੀਪ ਸਿੰਘ, ਵਿਜੈ ਕੁਮਾਰ, ਸਤਨਾਮ ਸਿੰਘ, ਮੈਡਮ ਗੁਰਪ੍ਰੀਤ ਕੌਰ, ਦਲਜੀਤ ਕੌਰ, ਪਾਰੂਲ ਕਪੂਰ, ਹਰਦੀਪ ਕੌਰ, ਗੁਰਿੰਦਰ ਕੌਰ, ਕਾਂਤਾ ਕੁਮਾਰੀ, ਸੋਨੀਆਂ ਹਾਜਰ ਸਨ।

Previous articleਸੰਤ ਹਰੀ ਦਾਸ ਜੀ ਦੀ ਯਾਦ ’ਚ 38ਵਾਂ ਹਰੀ ਮਾਨਵ ਏਕਤਾ ਸੰਤ ਸੰਮੇਲਨ ਸਮਾਪਤ
Next articleHours before Delhi polls, notice to Kejriwal for MCC breach