ਸਕਾਟਲੈਡ “ਚ ਤਾਲਾਬੰਦੀ ਦੀ ਉਲੰਘਣਾ ਕਰਨ ਵਾਲੇ 1000 ਤੋਂ ਵੱਧ ਗਿ੍ਫ਼ਤਾਰ

 ਬਰਤਾਨੀਆ. (ਸਮਰਾ) (ਸਮਾਜਵੀਕਲੀ): ਸਕਾਟਲੈਂਡ ‘ਚ ਤਾਲਾਬੰਦੀ ਦੇ ਪਹਿਲੇ ਪੜਾਅ ਤਹਿਤ ਕੁਝ ਛੋਟਾਂ ਦਿੱਤੀਆਂ ਗਈਆਂ ਕਿ ਨਾਗਰਿਕ ਆਪਣੇ ਦੋਸਤਾਂ, ਰਿਸ਼ਤੇਦਾਰਾਂ ਨੂੰ ਜ਼ਰੂਰੀ ਸਮਾਜਿਕ ਦੂਰੀ ਬਣਾ ਕੇ ਮਿਲ ਸਕਦੇ ਹਨ ਅਤੇ ਆਸ-ਪਾਸ ਦੇ ਪਾਰਕਾਂ, ਮੈਦਾਨਾਂ ‘ਚ ਧੁੱਪ ਸੇਕਣ ਜਾਂ ਕਸਰਤ ਕਰਨ ਜਾ ਸਕਦੇ ਹਨ | ਘਰ ਤੋਂ ਬਿਨਾਂ ਕਿਸੇ ਜ਼ਰੂਰੀ ਕੰਮ ਦੇ 5 ਮੀਲ ਤੋਂ ਵੱਧ ਦਾ ਸਫ਼ਰ ਕਰਨ ‘ਤੇ ਪਾਬੰਦੀ ਹੈ ਪਰ ਲੋਕਾਂ ਨੇ ਕਾਨੰੂਨ ਨੂੰ ਛਿੱਕੇ ਟੰਗ ਕੇ ਗਰੁੱਪ ਬਣਾ ਕੇ ਪਾਰਕਾਂ, ਸਮੁੰਦਰੀ ਤੱਟਾਂ ਅਤੇ ਆਕਰਸ਼ਿਤ ਥਾਵਾਂ ਵੱਲ ਨੂੰ ਵਹੀਰਾਂ ਘੱਤ ਲਈਆਂ | ਸਕਾਟਲੈਂਡ ਪੁਲਿਸ ਨੇ ਸਖ਼ਤੀ ਦਿਖਾਉਂਦੇ ਹੋਏ 1000 ਤੋਂ ਵੱਧ ਵਿਅਕਤੀਆਂ ਨੂੰ ਕਾਨੰੂਨ ਦੀ ਉਲੰਘਣਾ ਦੇ ਦੋਸ਼ ਤਹਿਤ ਗਿ੍ਫ਼ਤਾਰ ਕੀਤਾ ਹੈ|

Previous articleSidhu likely to ditch Congress for AAP ahead of 2022 Punjab polls
Next articleਮੁੰਬਈ ਵਿੱਚ 129 ਵਰ੍ਹਿਆਂ ਬਾਅਦ ਚਕਰਵਾਤੀ ਤੂਫਾਨ ਦੀ ਦਸਤਕ