ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ  ਦੇ ਸੰਬੰਧ ਵਿਚ ਅੰਬੇਡਕਰ ਭਵਨ ਵਿਖੇ ਸੈਮੀਨਾਰ 24 ਨੂੰ

ਫੋਟੋ ਕੈਪਸ਼ਨ : ਮੀਟਿੰਗ ਵਿਚ ਹਾਜਰ ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) ਦੇ ਕਾਰਜ ਕਰਤਾ

 

ਜਲੰਧਰ (ਸਮਾਜ ਵੀਕਲੀ) :  ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ  ਸੋਸਾਇਟੀ  ਦੀ  ਪ੍ਰਧਾਨ ਮੈਡਮ ਸੁਦੇਸ਼ ਕਲਿਆਣ ਦੀ ਪ੍ਰਧਾਨਗੀ ਹੇਠ  ਪਿੱਛਲੇ ਦਿਨੀਂ  ਅੰਬੇਡਕਰ  ਭਵਨ ਜਲੰਧਰ ਵਿਖੇ ਹੋਈ. ਮੀਟਿੰਗ ਵਿਚ  ਵਿਚਾਰ-ਗੋਸ਼ਟੀਆਂ ਦੀ ਲੜੀ  ਵਿਚ ਅਗਲਾ ਸੈਮੀਨਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ  ਜਨਮ ਦਿਵਸ  ਦੇ ਸੰਬੰਧ ਵਿਚ  24 ਨਵੰਬਰ ਨੂੰ  ਅੰਬੇਡਕਰ ਭਵਨ ਵਿਖੇ ਆਯੋਜਿਤ ਕਰਨ ਦਾ ਫੈਸਲਾ ਕੀਤਾ ਗਿਆ  ਹੈ. ਸੈਮੀਨਾਰ ਦੇ ਮੁੱਖ ਬੁਲਾਰੇ ਪ੍ਰਿੰਸੀਪਲ ਡਾ. ਸਰਵਨ ਸਿੰਘ ਪ੍ਰਦੇਸੀ ਹੋਣਗੇ.  ਸੈਮੀਨਾਰ ਵਿਚ ਗੁਰੂ ਨਾਨਕ ਦੇਵ ਜੀ ਦੇ ਸਮਾਜਿਕ ਸਰੋਕਾਰ ਤੇ ਚਰਚਾ ਹੋਵੇਗੀ.

ਇਹ ਜਾਣਕਾਰੀ ਸੋਸਾਇਟੀ ਦੇ ਜਨਰਲ ਸਕੱਤਰ ਵਰਿੰਦਰ ਕੁਮਾਰ ਨੇ ਦਿਤੀ. ਵਰਿੰਦਰ ਕੁਮਾਰ ਨੇ ਅੱਗੇ ਦੱਸਿਆ ਕਿ ਡਾ. ਜੀ. ਸੀ. ਕੌਲ ਦੀ ਪੰਜਾਬੀ ਵਿਚ ਲਿਖੀ ਪੁਸਤਕ  ‘ਗੁਰੂ ਨਾਨਕ ਦਾ ਮਾਨਵਵਾਦੀ ਸੰਦੇਸ਼’ ਵੀ ਸੈਮੀਨਾਰ ਵਿਚ ਲੋਕਅਰਪਨ ਕੀਤੀ ਜਾਵੇਗੀ. ਇਸ ਮੌਕੇ ਬਲਦੇਵ ਰਾਜ ਭਾਰਦਵਾਜ, ਸੋਹਣ ਲਾਲ ਡੀ ਪੀ ਆਈਂ ਕਾਲਿਜਾਂ (ਸੇਵਾਮੁਕਤ), ਲਾਹੌਰੀ ਰਾਮ ਬਾਲੀ,  ਆਰ. ਸੀ. ਸੰਗਰ ਅਤੇ ਨਿਰਮਲ ਬੇਇੰਝੀ ਆਦਿ ਹਾਜਰ ਸਨ.

  

 

Previous article14 Taliban militants killed in Afghan air strike
Next articleDR  AMBEDKAR AND HIS COSTITUTION IN THE YEAR 2019