ਸ਼ੋਪੀਆਂ: ਮੁਕਾਬਲੇ ’ਚ ਪੰਜ ਅਤਿਵਾਦੀ ਮਾਰੇ; ਇੰਟਰਨੈੱਟ ਬੰਦ

ਸ੍ਰੀਨਗਰ, 7 ਜੂਨ (ਸਮਾਜਵੀਕਲੀ): ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ ਮੁਕਾਬਲੇ ਵਿੱਚ ਪੰਜ ਅਤਿਵਾਦੀ ਮਾਰੇ ਗਏ ਹਨ ਤੇ ਹੋਰ ਅਤਿਵਾਦੀ ਸੁਰੱਖਿਆ ਦਸਤਿਆਂ ਦੇ ਘੇਰੇ ਵਿੱਚ ਹਨ। ਪੱਥਰਬਾਜ਼ਾਂ ਨੂੰ ਰੋਕਣ ਲਈ ਹੋਰ ਪੁਲੀਸ ਬਲ ਤਾਇਨਾਤ ਕਰ ਦਿੱਤੇ ਗਏ ਹਨ ਤੇ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਦੇ ਰੇਬਨ ਖੇਤਰ ਵਿੱਚ ਅਤਿਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਸ ਖੇਤਰ ਨੂੰ ਘੇਰ ਲਿਆ ਅਤੇ ਤਲਾਸ਼ੀ ਮੁਹਿੰਮ ਚਲਾਈ। ਉਨ੍ਹਾਂ ਕਿਹਾ ਕਿ ਅਤਿਵਾਦੀਆਂ ਨੇ ਸੁਰੱਖਿਆ ਬਲਾਂ ’ਤੇ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ।

Previous articleबौद्धाचारिया शांति स्वरूप बौद्ध का देहांत कभी न पूरी होने वाली क्षति
Next articleਇਕ ਅਧਿਆਪਕਾ ਦੀ ਇਕੋ ਵੇਲੇ 25 ਸਕੂਲਾਂ ਵਿੱਚ ਹਾਜ਼ਰੀ ਤੇ 13 ਮਹੀਨਿਆਂ ਵਿੱਚ ਕਰੋੜ ਤਨਖਾਹ