ਸ਼ੁਗਲੀਆਂ

ਡਾ. ਸਵਾਮੀ ਸਰਬਜੀਤ

(ਸਮਾਜ ਵੀਕਲੀ)

ਕਮਜ਼ੋਰੀ ਬਤਾਈ ਆ ( ਪੁਆਧ ਕੇ ਰੰਗ)
ਘਨੌਰ ਕਨੀਂ ਕਾ ਇੱਕ ਛੋਕਰਾ ਤਾ, ਖਾਸਾ ਮੋਟਾ–ਭਾਰਾ। ਬਮਾਰ ਹੋ ਗਿਆ। ਡਾਕਟਰ ਨੇ ਕਿਹਾ ”ਬੀ ਟੈਸਟ ਕਰਾ ਕਾ ਪਤਾ ਲਗੇਗਾ, ਇੱਤਰਾਂ ਨ੍ਹੀ ਕੁਛ ਬਤਾ ਸਕਦੇ।”
ਟੈਸਟ ਹੋਲੇ। ਹਰ ਫੇਰ ਡਾਕਟਰ ਨੈ ਦਬਾਈ ਬੀ ਦੇਦੀ।
ਜਦ ਘਰਾਂ ਮੁੜ ਕਾ ਆਇਆ ਤਾਂ ਉਸ ਛੋਕਰੇ ਕਾ ਬਾਪ ਲੱਗਗਿਆ ਪੁੱਛਣ, ”ਕਿਆ ਬਮਾਰੀ ਬਤਾਈ ਡਾਕਟਰ ਨੇ ?”
ਮੋਟਾ–ਭਾਰਾ ਸਾ ਮੁੰਡਾ ਬੋਲਿਆ, ”ਕਮਜੋਰ ਬਤਾਈ ਆ ਡਾਕਟਰ ਨੇ।”
”ਗਾਰਾ ਮਲ਼ ਲਿਓ ਪਿੰਡੇ ਪਾ… ਜੇ ਹਜੇ ਵੀ ਕਮਜੋਰੀ ਆ।” ਬਾਪ ਨੇ ਛੋਕਰੇ ਦੀ ਦੇਹ ਕੰਨੀਂ ਦੇਖ ਕੇ ਖ਼ਫ਼ਾ–ਖ਼ੂਨ ਹੁੰਦਿਆਂ ਕਿਹਾ।
ਡਾ. ਸਵਾਮੀ ਸਰਬਜੀਤ
98884–01328
Previous articleਗਰੀਬ ਦਲਿਤਾਂ ਦੀ ਤਰੱਕੀ ਕਿਵੇਂ ਹੋਵੇ
Next articleਨਜ਼ਮ