ਸ਼ਿਵਾ ਵੀਡੀਓਜ਼ ਬ੍ਰਦਰਜ਼ ਨਕੋਦਰ ਐਂਡ ਲੰਡਨ ਨੂੰ ਸਦਮਾ, ਮਾਤਾ ਜੀ ਦਾ ਦੇਹਾਂਤ

ਨਕੋਦਰ – ਬੜੇ ਹੀ ਦੁਖੀ ਹਿਰਦੈ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ‘ਸ਼ਿਵਾ ਵੀਡੀਓਜ਼ ਬ੍ਰਦਰਜ਼ ਨਕੋਦਰ ਐਂਡ ਲੰਡਨ’ ਦੇ ਮਾਤਾ ਜੀ ਸ਼੍ਰੀਮਤੀ ਅਨਿਤਾ ਮੇਹਤਾ ਮਿਤੀ 10-12-2019 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਹ ਬੜੇ ਹੀ ਮਿੱਠਬੋਲੜੇ ਅਤੇ ਦਿਆਲੂ ਸੁਭਾਅ ਦੇ ਮਾਲਕ ਸਨ। ਹਰ ਕਿਸੇ ਦੀ ਮਦਦ ਕਰਨ ਦਾ ਗੁਣ ਉਨ੍ਹਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਸੀ।

ਬੀਤੇ ਕੁਝ ਦਿਨਾਂ ਤੋਂ ਉਹ ਕੁਝ ਬੀਮਾਰ ਸਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦੀ ਆਤਮਿਕ ਸ਼ਾਂਤੀ ਦੇ ਲਈ ਅੰਤਿਮ ਅਰਦਾਸ ਦੇ ਭੋਗ 22-12-2019 ਦਿਨ ਐਤਵਾਰ ਨੂੰ ਡਾ. ਬੀ. ਆਰ. ਅੰਬੇਡਕਰ ਮਾਡਲ ਸਕੂਲ, ਮੁਹੱਲਾ ਰਵਿਦਾਸਪੁਰ, ਮਹਿਤਪੁਰ ਰੋਡ, ਨਕੋਦਰ ਵਿਖੇ ਪੈਣਗੇ। ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਵਿਛੜੀ ਰੂਹ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਜ਼ਰੂਰ ਪਹੁੰਚੋ। ਅਦਾਰਾ ਸਮਾਜਵਕਲੀ  ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਾ ਹੈ ਅਤੇ ਪਰਮਾਤਮਾ ਨੂੰ ਅਰਦਾਸ ਕਰਦਾ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਵਾਸ ਦੇਣ ਅਤੇ ਪਰਿਵਾਰ ਨੂੰ ਰੱਬ ਦਾ ਭਾਣਾ ਮੰਨਣ ਦਾ ਬਲ ਬਖਸ਼ੇ।

ਹਰਜਿੰਦਰ ਛਾਬੜਾ – ਪਤਰਕਾਰ 9592282333

Previous articleਜੇਲ੍ਹ ਵਿੱਚ ਹਵਾਲਾਤੀ ਵੱਲੋਂ ਖ਼ੁਦਕੁਸ਼ੀ
Next articleਅੰਮ੍ਰਿਤਸਰ ਵਿਖੇ ਟੂਰਿਜ਼ਮ ਦੇ ਵਿਕਾਸ ਲਈ ਪੰਜਾਬ ਸਰਕਾਰ ਵਿਸ਼ੇਸ਼ ਧਿਆਨ ਦੇਵੇ : ਅੰਮ੍ਰਿਤਸਰ ਵਿਕਾਸ ਮੰਚ