ਸ਼ਾਮਚੁਰਾਸੀ ਵੀ ਰਿਹਾ ਮੁਕੰਮਲ ਬੰਦ

ਕੈਪਸ਼ਨ - ਬੰਦ ਦੌਰਾਨ ਸ਼ਾਮਚੁਰਾਸੀ ਖੇਤਰ ਵਿਚ ਛਾਈ ਸ਼ੁੰਨਮਸਾਨ ਦੀਆਂ ਝਲਕੀਆਂ। (ਫੋਟੋ: ਚੁੰਬਰ)

ਸ਼ਾਮਚੁਰਾਸੀ,  (ਚੁੰਬਰ) – ਕਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਚਣ ਲਈ ਜਨਤਕ ਬੰਦ ਦੇ ਸੱਦੇ ਦੌਰਾਨ ਸ਼ਾਮਚੁਰਾਸੀ ਖੇਤਰ ਵੀ ਮੁਕੰਮਲ ਤੌਰ ਤੇ ਬੰਦ ਰਿਹਾ। ਇਸ ਸਬੰਧੀ ਲੋਕਾਂ ਨੇ ਭਾਰਤ ਸਰਕਾਰ ਅਤੇ ਸੂਬਾ ਸਰਕਾਰ ਦੇ ਅਦੇਸ਼ਾਂ ਦੀ ਪਾਲਣਾ ਕਰਦਿਆਂ ਇਸ ਭਿਆਨਕ ਬਿਮਾਰੀ ਤੋਂ ਬਚਣ ਲਈ ਆਪਣੇ ਘਰਾਂ ਵਿਚ ਹੀ ਰਹਿ ਕੇ ਸੁਰੱਖਿਅਤ ਮਹਿਸੂਸ ਕੀਤਾ। ਇਸ ਸਬੰਧੀ ਸ਼ਾਮਚੁਰਾਸੀ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਅਤੇ ਬਜਾਰ ਬੰਦ ਰਹੇ। ਇਸ ਸਬੰਧੀ ਸ਼ਾਮਚੁਰਾਸੀ ਚੌਂਕੀ ਦੇ ਇੰਚਾਰਜ ਏ ਐਸ ਮੋਹਣ ਸਿੰਘ ਨੇ ਦੱਸਿਆ ਕਿ ਇਸ ਬੰਦ ਨੂੰ ਲੋਕਾਂ ਨੇ ਪੂਰਾ ਸਹਿਯੋਗ ਦਿੱਤਾ। ਸ਼ਾਮਚੁਰਾਸੀ ਦੇ ਨਾਲ ਲੱਗਦੇ ਸਾਰੇ ਪਿੰਡਾਂ ਅਤੇ ਕਠਾਰ, ਨਸਰਾਲਾ ਦੇ ਆਸ ਪਾਸ ਦੇ ਪਿੰਡਾਂ ਵਿਚ ਵੀ ਸ਼ੰਨਾਟਾ ਛਾਇਆ ਰਿਹਾ।

Previous articleTHE MAN VERSUS THE GOD
Next article31 ਮਾਰਚ ਤੱਕ ਪ੍ਰਾਪਰਟੀ ਟੈਕਸ ਤੇ ਮਿਲੇਗੀ 10 ਫੀਸਦੀ ਛੋਟ