ਸ਼ਾਮਚੁਰਾਸੀ ‘ਚ ਭਗਵਾਨ ਵਾਲਮੀਕ ਜੀ ਦੀ ਸ਼ੋਭਾ ਯਾਤਰਾ ਕੱਢੀ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸ਼੍ਰਿਸ਼ਟੀ ਕਰਤਾ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਨੂੰ ਸ਼ਰਧਾ ਤੇ ਧੂਮਧਾਮ ਨਾਲ ਸ਼ਾਮਚੁਰਾਸੀ ਦੀਆਂ ਸੰਗਤਾਂ ਨੇ ਸ਼ੋਭਾ ਯਾਤਰਾ ਸਜਾ ਕੇ ਮਨਾਇਆ। ਇਸ ਮੌਕੇ ਨੌਵਜਾਨ ਸਭਾ ਅਤੇ ਪ੍ਰਬੰਧਕ ਕਮੇਟੀ ਭਗਵਾਨ ਵਾਲਮੀਕ ਮੰਦਿਰ ਸ਼ਾਮਚੁਰਾਸੀ ਦੇ ਪ੍ਰਬੰਧਕਾਂ ਨੇ ਸੁੰਦਰ ਝਾਕੀਆਂ ਸਜਾਈਆਂ ਜਿੰਨ•ਾਂ ਦਾ ਭਰਵਾਂ ਸਵਾਗਤ ਵੱਖ-ਵੱਖ ਪੜਾਵਾਂ ਵਿਚ ਕੀਤਾ ਗਿਆ। ਸੰਗਤ ਨੂੰ ਚਾਹ ਮਠਿਆਈਆਂ ਅਤੇ ਫਰੂਟ ਦੇ ਲੰਗਰ ਛਕਾਏ ਗਏ। ਇਸ ਮੌਕੇ ਵਿਸ਼ੇਸ਼ ਤੌਰ ਤੇ ਬਹੁਜਨ ਸਮਾਜ ਪਾਰਟੀ ਦੇ ਜ਼ਿਲ•ਾ ਪ੍ਰਧਾਨ ਇੰਜ. ਮਹਿੰਦਰ ਸਿੰਘ ਸੰਧਰ ਨੇ ਸ਼ੋਭਾ ਯਾਤਰਾ ਵਿਚ ਸ਼ਿਰਕਤ ਕਰਨ ਮੌਕੇ ਸੰਗਤ ਨੂੰ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ ਦਿੱਤੀਆਂ ਅਤੇ ਉਨ•ਾਂ ਦੇ ਦਰਸਾਏ ਮਾਰਗ ਤੇ ਸਮੂਹ ਸੰਗਤ ਨੂੰ ਚੱਲਣ ਦੀ ਪ੍ਰੇਰਨਾ ਕੀਤੀ। ਇਸ ਮੌਕੇ ਭਾਈ ਉਂਕਾਰ ਸਿੰਘ ਦੇ ਜੱਥੇ ਨੇ ਭਗਵਾਨ ਵਾਲਮੀਕ ਜੀ ਦੀ ਮਹਿਮਾ ਦਾ ਗੁਨਗਾਣ ਕੀਤਾ। ਵੱਡੀ ਗਿਣਤੀ ਵਿਚ ਸੇਵਾਦਾਰਾਂ ਦਾ ਅਤੇ ਪੁੱਜੀਆਂ ਸ਼ਖਸ਼ੀਅਤਾਂ ਦਾ ਪ੍ਰਬੰਧਕਾਂ ਨੇ ਸਿਰੋਪਾਓ ਦੇ ਕੇ ਸਨਮਾਨ ਕੀਤਾ। ਮੰਦਿਰ ਵਿਚ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ।

Previous articleWe require minimalism to take care of our needs and use minimax strategy (minimising the loss) by decision rule as a worst case with professional ethics
Next articleਕੁਲਵਿੰਦਰ ਕਿੰਦਾ ਨੇ ‘ਫ਼ਕੀਰਾਂ ਨਾਲ ਯਰਾਨਾ’ ਸੂਫ਼ੀ ਕਲਾਮ ਕੀਤਾ ਪੇਸ਼