ਸ਼ਾਨਦਾਰ ਜਿੱਤ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਆਲੀ ਦਾ ਸਨਮਾਨ

ਫੋਟੋ ਕੈਪਸ਼ਨ— ਸਾਹਨੇਵਾਲ ਵਿਖੇ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨਾਲ ਬੈਠੇ ਮਹੇਸ਼ਇੰਦਰ ਸਿੰਘ ਗਰੇਵਾਲ, ਦਰਸ਼ਨ ਸਿੰਘ ਸ਼ਿਵਾਲਿਕ ਤੇ ਹੋਰ ਆਗੂ।
  • ਇਆਲੀ ਦੀ ਜਿੱਤ ਨੇ ਕਾਂਗਰਸ ਦੀ ਉਲਟੀ ਗਿਣਤੀ ਸ਼ੁਰੂ ਕੀਤੀ – ਸ਼ਰਨਜੀਤ ਢਿੱਲੋਂ
  • ਪੰਜਾਬੀਆਂ ਨੂੰ ਡਰਾਇਆ – ਧਮਕਾਇਆ ਨਹੀਂ ਜਾ ਸਕਦਾ – ਮਹੇਸ਼ਇੰਦਰ ਗਰੇਵਾਲ
  • ਦਾਖਾ ‘ਚ ਵਾਪਰੀ ਹਰ ਘਟਨਾਂ ਲਈ ਸੰਦੀਪ ਸੰਧੂ ਜਿੰਮੇਵਾਰ – ਇਆਲੀ
  • ਮੁੱਲਾਂਪੁਰ ਵਿਖੇ ਸਥਿਤ ਪਾਰਟੀ ਦਫਤਰ ‘ਚ ਖੋਲਿਆ ਜਾਵੇਗਾ ਸੁਵਿਧਾ ਸੈਂਟਰ  
ਮੁੱਲਾਂਪੁਰ ਦਾਖਾ/ਸਾਹਨੇਵਾਲ, (ਹਰਜਿੰਦਰ ਛਾਬੜਾ) — ਜਿਮਨੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਵਿਧਾਨ ਸਭਾ ਹਲਕਾ ਦਾਖਾ ਤੋਂ ਮਿਲੀ ਸ਼ਾਨਦਾਰ ਜਿੱਤ ‘ਤੇ ਸ਼੍ਰੋਮਣੀ ਅਕਾਲੀ ਦੀ ਵਿਧਾਇਕਾਂ ਅਤੇ ਨੇਤਾਵਾਂ ਵੱਲੋਂ ਮਨਪ੍ਰੀਤ ਸਿੰਘ ਇਆਲੀ ਦਾ ਸਨਮਾਨ ਕੀਤਾ ਗਿਆ। ਸਾਹਨੇਵਾਲ ਤੋਂ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ਕਰਵਾਏ ਇੱਕ ਸਮਾਗਮ ਦੌਰਾਨ ਪਾਰਟੀ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ, ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਰਣਜੀਤ ਸਿੰਘ ਢਿੱਲੋਂ ਜ਼ਿਲਾ ਪ੍ਰਧਾਨ ਲੁਧਿਆਣਾ ਸ਼ਹਿਰੀ ਆਦਿ ਨੇਤਾ ਹਾਜ਼ਰ ਸਨ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਜਿਮਨੀ ਚੋਣ ਦੇ ਪ੍ਰਚਾਰ ਦੌਰਾਨ ਹਲਕਾ ਦਾਖਾ ਤੋਂ ਆਪਣੀ ਜਿੱਤ ਦੇ ਦਾਅਵੇ ਕਰਨ ਵਾਲੀ ਕਾਂਗਰਸ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਤੋਂ ਭਾਰੀ ਵੋਟਾਂ ਦੇ ਫਰਕ ਨਾਲ ਹਾਰੀ ਹੈ, ਜਿਸ ਨਾਲ ਕਾਂਗਰਸ ਸਰਕਾਰ ਦੇ ਪਤਨ ਦੀ ਸ਼ੁਰੂਆਤ ਹੋ ਗਈ ਹੈ, ਜਦਕਿ ਹਲਕਾ ਦਾਖਾ ਉਪ ਚੋਣ ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਸਾਰੇ ਯਤਨ ਅਸਫਲ ਸਾਬਤ ਰਹੇ, ਬਲਕਿ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੀ ਸ਼ਾਨਦਾਰ ਜਿੱਤ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦਾ ਬਿਸਤਰਾ ਗੋਲ ਕਰੇਗੀ।
                   ਇਸ ਮੌਕੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਆਖਿਆ ਕਿ ਇਨਾਂ ਚੋਣਾਂ ਨੇ ਸਾਬਿਤ ਕਰ ਦਿੱਤਾ ਕਿ ਪੰਜਾਬੀਆਂ ਨੂੰ ਨਾ ਤਾਂ ਖਰੀਦਿਆ ਜਾ ਸਕਦਾ ਹੈ ਅਤੇ ਨਾ ਹੀ ਦਬਾਇਆ ਜਾ ਸਕਦਾ ਹੈ, ਹਾਲਾਂਕਿ ਕਾਂਗਰਸ ਸਰਕਾਰ ਨੇ ਹਲਕਾ ਦਾਖਾ ਦੇ ਅਕਾਲੀ ਵਰਕਰਾਂ ‘ਤੇ ਝੂਠੇ ਕੇਸ ਦਰਜ ਕੀਤੇ ਅਤੇ ਜੰਮ ਕੇ ਧੱਕੇਸ਼ਾਹੀ ਕੀਤੀ ਪ੍ਰੰਤੂ ਹਲਕਾ ਦਾਖਾ ਦੇ ਲੋਕਾਂ ਨੇ ਮਨਪ੍ਰੀਤ ਸਿੰਘ ਇਆਲੀ ਵੱਲੋਂ ਕੀਤੇ ਕੰਮਾਂ, ਸਖਤ ਮੇਹਨਤ ਅਤੇ ਉਨਾਂ ਦੀ ਦੂਰਅਦੇਸ਼ੀ ਸੋਚ ਦੇ ਹੱਕ ਵਿਚ ਅਤੇ ਕਾਂਗਰਸ ਦੀ ਧੱਕੇਸ਼ਾਹੀ ਖਿਲਾਫ ਵੋਟਾਂ ਪਾਈਆਂ। ਉਨਾਂ ਦੋਸ਼ ਲਗਾਇਆ ਕਿ 2017 ਚੋਣ ਵਿਚ ਕਾਂਗਰਸ ਨਾਲ ਮਿਲੀ ਭੁਗਤ ਕਰਕੇ ਕੰਮ ਕਰਨ ਵਾਲੀ ਕਾਂਗਰਸ ਦੀ ਬੀ-ਟੀਮ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਇਨਾਂ ਚੋਣਾਂ ਵਿਚ ਸਾਫ ਕਰ ਦਿੱਤਾ, ਉਥੇ ਹੀ ਲੋਕ ਇਨਸਾਫ ਪਾਰਟੀ ਵੀ ਹਾਸੀਏ ‘ਤੇ ਪਹੁੰਚ ਗਈ, ਬਲਕਿ ਜਿਮਨੀ ਚੋਣ ਵਿਚ ਲੋਕਾਂ ਵੱਲੋਂ ਦਿੱਤੇ ਭਾਰੀ ਸਮਰਥਨ ਨੇ ਸਾਫ ਕਰ ਦਿੱਤਾ ਕਿ ਮੌਜੂਦ ਕਾਂਗਰਸ ਸਰਕਾਰ ਦੇ ਦਿਨ ਪੂਰੇ ਹੋ ਗਏ ਹਨ। ਇਸ ਮੌਕੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਇਸ ਜਿੱਤ ਲਈ ਪ੍ਰਮਾਤਮਾ ਅਤੇ ਹਲਕਾ ਦਾਖਾ ਦੇ ਲੋਕਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਆਮ ਤੌਰ ‘ਤੇ ਸਰਕਾਰਾਂ ਲੋਕਾਂ ਨੂੰ ਡਰਾ-ਧਮਕਾ ਕੇ ਜਿਮਨੀ ਚੋਣਾਂ ਜਿੱਤ ਲੈਂਦੀ ਹੈ ਅਤੇ ਇਸ ਜਿਮਨੀ ਚੋਣ ਵਿਚ ਵੀ ਅਜਿਹਾ ਹੀ ਹੋਇਆ। ਜਿਸ ਦੌਰਾਨ ਸਰਕਾਰ ਨੇ ਜਿਥੇ ਲੋਕਾਂ ਨੂੰ ਡਰਾਇਆ, ਉਥੇ ਹੀ ਮਨੇਰਗਾ ਵਰਕਰਾਂ ਅਤੇ ਦੂਸਰੇ ਸਰਕਾਰੀ ਵਰਕਰਾਂ ਸਮੇਤ ਪ੍ਰਵਾਸੀ ਪੰਜਾਬੀ ਨੂੰ ਧਮਕਾਇਆ ਗਿਆ, ਬਲਕਿ ਅਕਾਲੀ ਵਰਕਰਾਂ ਅਤੇ ਸਮਰਥਕਾਂ ‘ਤੇ ਝੂਠੇ ਕੇਸ ਵੀ ਦਰਜ ਕੀਤੇ ਗਏ, ਸਗੋਂ ਪਿੰਡ ਜਾਂਗਪੁਰ ਵਿਚ ਅਕਾਲੀ ਵਰਕਰ ‘ਤੇ ਗੋਲੀ ਚਲਾਈ ਗਈ, ਉਥੇ ਪਿੰਡ ਸਰਾਭਾ ਦੇ ਲੋਕਾਂ ਨਾਲ ਦੁਰਵਿਵਹਾਰ ਕੀਤਾ ਗਿਆ ਅਤੇ ਜਾਅਲੀ ਵੋਟਾਂ ਵੀ ਪਾਈਆਂ ਗਈਆਂ। ਇਨਾਂ ਸਾਰੀਆਂ ਘਟਨਾਵਾਂ ਲਈਕੈਪਟਨ ਸੰਦੀਪ ਸਿੰਘ ਸੰਧੂ ਜਿੰਮੇਵਾਰ ਹੈ, ਜਿਸ ਨੇ ਆਪਣੇ ਚਿਹਰੇ ‘ਤੇ ਸ਼ਰਾਫਤ ਦਾ ਨਕਾਬ ਪਹਿਨਿਆ ਹੋਇਆ ਹੈ, ਸਗੋਂ 2022 ਵਿਚ ਕਾਂਗਰਸ ਪਾਰਟੀ ਦੇ ਪੈਰਾਂ ਥੱਲਿਓ ਜ਼ਮੀਨ ਖਿਸਕ ਜਾਵੇਗੀ।
                ਉਨਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਜਿਅਦਤੀਆਂ ਕਰਨ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੀ ਸ਼ਾਨਦਾਰ ਜਿੱਤ ਹੋਈ। ਜਿਸ ਦੌਰਾਨ ਮੰਡੀ ਮੁੱਲਾਂਪੁਰ ਵਿਚ ਇਸ ਵਾਰ ਅਕਾਲੀ ਦਲ ਨੂੰ ਵੋਟਾਂ ਪਾਈਆਂ ਅਤੇ ਪ੍ਰਵਾਸੀ ਪੰਜਾਬੀਆਂ ਦਾ ਵੀ ਸਹਿਯੋਗ ਮਿਲਿਆ, ਜਦਕਿ ਕਾਂਗਰਸ ਦਾ ਗੜ ਮੰਨੇ ਜਾਂਦੇ ਪਿੰਡਾਂ ਵਿਚ ਅਕਾਲੀ ਦਲ ਭਾਰੀ ਬਹੁਮੱਤ ਨਾਲ ਜਿੱਤਿਆ ਹੈ, ਸਗੋਂ ਅਕਾਲੀ ਦਲ ਦਾ ਆਪਣਾ ਵੋਟ ਬੈਂਕ ਵਾਪਿਸ ਪਾਰਟੀ ਨਾਲ ਜੁੜ ਗਿਆ। ਇਸ ਮੌਕੇ ਇਆਲੀ ਨੇ ਅਗਾਮੀ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਲਦੀ ਹੀ ਮੁੱਲਾਂਪੁਰ ਵਿਖੇ ਸਥਿਤ ਉਨਾਂ ਦੇ ਦਫਤਰ ਵਿਚ ਇੱਕ ਸੁਵਿਧਾ ਸੈਂਟਰ ਖੋਲਿ•ਆ ਜਾਵੇਗਾ, ਜਿਥੇ ਲੋਕਾਂ ਦੀਆਂ ਸਮੱਸਿਆਵਾਂ ਦਾ ਹਲ ਕੀਤਾ ਜਾਵੇਗਾ, ਉਥੇ ਹੀ ਹਲਕੇ ਦੇ ਰੁਕੇ ਪਏ ਵਿਕਾਸ ਕਾਰਜਾਂ ਨੂੰ ਅੱਗੇ ਤੋਰਿਆ ਜਾਵੇਗਾ ਤਾਂ ਜੋ ਹਲਕੇ ਦੀ ਨੁਹਾਰ ਬਦਲੀ ਜਾਵੇ।
Previous articleSpeak to Kashmiris to resolve the issue
Next articleArrogance slapped