ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਤੇ ਹੋਏ ਨਜ਼ਾਇਜ਼ ਪਰਚੇ ਖ਼ਿਲਾਫ਼ ਪੱਤਰਕਾਰਾਂ ‘ਚ ਰੋਸ

ਹੁਸ਼ਿਆਰਪੁਰ ਨਕੋਦਰ (ਹਰਜਿੰਦਰ ਛਾਬੜਾ)  (ਸਮਾਜ ਵੀਕਲੀ):  ਪੱਤਰਕਾਰਾਂ ਤੇ ਪੁਲਿਸ ਵੱਲੋਂ ਝੂਠੇ ਪਰਚੇ ਦਰਜ ਕਰਨ ਦਾ ਮਾਮਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸੇ ਤਰ੍ਹਾਂ ਦਾ ਇਕ ਮਾਮਲਾ  ਹੋਰ ਸਾਹਮਣੇ ਆਇਆ ਹੈ। ਸ਼ਹੀਦ ਭਗਤ ਸਿੰਘ ਪੈ੍ਸ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਰਣਜੀਤ ਸਿੰਘ ਮਸੋਣ ਉਤੇ ਜ਼ਿਲਾ ਫਾਜ਼ਿਲਕਾ ਪੁਲਿਸ ਵਲੋਂ ਝੂਠਾ ਪਰਚਾ ਦਰਜ ਕਰ ਦਿੱਤਾ। ਜਿਸ ਨਾਲ ਪੂਰੇ ਪੰਜਾਬ ਦੇ ਪੱਤਰਕਾਰਾਂ ਵਿਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ।

ਇਸ ਝੂਠੇ ਪਰਚੇ ਦੇ ਘਟਨਾ ਕ੍ਰਮ ਨੂੰ ਲੈਕੇ ਸਮੁਹ ਪੱਤਰਕਾਰ ਸੰਘ (ਰਜਿ) ਪੰਜਾਬ ਦੇ ਸਰਪ੍ਰਸਤ ਸ਼ਰਮਿੰਦਰ ਸਿੰਘ,ਲੀਗਲ ਅਡਵਾਈਜ਼ਰ ਐਡਵੋਕੇਟ ਸਰਬਜੀਤ ਸਿੰਘ, ਐਡਵੋਕੇਟ ਡੀ, ਐਸ, ਬਾਗੀ ,ਚੇਅਰਮੈਨ ਰਵਿੰਦਰ ਰਾਜੋਵਾਲੀਆ, ਕਨਵੀਨਰ ਆਫ ਪੰਜਾਬ ਸਤੀਸ਼ ਜੋੜਾ, ਵਾਇਸ ਚੇਅਰਮੈਨ ਰਜਨੀਸ਼ ਬੇਦੀ, ਪ੍ਰਧਾਨ ਗੁਰਜੀਤ ਸਿੰਘ ਥੇਪੜਾ, ਉਪ ਪ੍ਰਧਾਨ ਯਾਦਵਿੰਦਰ ਸਿੰਘ ਬੇਦੀ, ਕੁਲਦੀਪ ਕੁਮਾਰ ਚੇਅਰਮੈਨ ਯੂ ਫੋਰ ਨਿਊਜ਼, ਚਰਨਜੀਤ ਸਿੰਘ, ਰਾਜਨੀਤਕ ਸਲਾਹ ਕਾਰ ਐਸ ,ਐਮ,  ਸਿੱਧੂ , ਸੱਕਤਰ ਸੁਨੀਤਾ ਠਾਕੁਰ,  ਜ਼ਿਲਾ ਪ੍ਰਧਾਨ ਅਮਿ੍ਤਪਾਲ ਬਾਜਵਾ, ਨੀਤੁ ਸ਼ਰਮਾ, ਸੰਜੀਵ ਕੁਮਾਰ, ਇੰਦਰਜੀਤ, ਕਮਲ ਝਲੀ, ਜਸਪ੍ਰੀਤ ਕੌਰ ਜੱਸੀ, ਭੂਪੇਸ਼ ਪ੍ਜਾਪਤੀ, ਰਾਮਪਾਲ,  ਲਖਵਿੰਦਰ ਕੌਰ, ਮਨਜੀਤ ਸਿੰਘ, ਵਰਿੰਦਰ ਭੋਲਾ, ਦੇਵ ਹਰਿਆਣਵੀ, ਕੁਲਦੀਪ ਸੈਣੀ, ਵਿਜੈ ਸਹਿਗਲ , ਹਰਜਿੰਦਰ ਛਾਬੜਾ ਪਤਰਕਾਰ ਆਦਿ ਨੇ ਸਖ਼ਤ ਲਫ਼ਜ਼ਾਂ ਨਿਦਾ ਕੀਤੀ ਹੈ।

ਸਮੂਹ ਪੱਤਰਕਾਰ ਸੰਘ ਰਜਿ ਪੰਜਾਬ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਇਹੋ ਜਿਹੇ ਪੁਲਿਸ ਅਧਿਕਾਰੀ ਜੋ ਸਾਜਿਸ਼ ਰਚਕੇ ਪੱਤਰਕਾਰਾਂ ਤੇ ਝੂਠੇ ਪਰਚੇ ਦਰਜ ਕਰਦੇ ਹਨ। ਉਨ੍ਹਾਂ ਨੂੰ ਤੁਰੰਤ ਅਹੁਦੇ ਤੋਂ ਬਰਖਾਸਤ ਕੀਤਾ  ਜਾਵੇ। ਸੰਘ ਨੇ ਮੰਗ ਕੀਤੀ ਹੈ ਕਿਸੀ ਸਾਜਿਸ ਤਹਿਤ ਇੰਸਪੈਕਟਰ ਨੇ ਪ੍ਰਧਾਨ ਰਣਜੀਤ ਸਿੰਘ ਮਸੋਣ ਤੇ ਉਨ੍ਹਾਂ ਨੂੰ ਉਕਸਾਉਣ ਸਬੰਧੀ ਸਾਜਿਸ਼ ਤਹਿਤ ਝੂਠਾ ਪਰਚਾ ਦਰਜ ਕੀਤਾ ਹੈ। ਉਂਸ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ ਤੇ ਝੂਠਾ ਪਰਚਾ ਰੱਦ ਕੀਤਾ ਜਾਵੇ। ਜੇਕਰ ਝੂਠਾ ਪਰਚਾ ਰੱਦ ਨਾ ਕੀਤਾ ਕੀਤਾ ਗਿਆ ਤਾਂ ਸਮੂਹ ਪੱਤਰਕਾਰ ਸੰਘ ( ਰਜਿ ) ਪੰਜਾਬ ਪੱਤਰਕਾਰਾਂ ਦੇ ਹੱਕਾਂ ਲੲੀ ਸੰਘਰਸ਼  ਛੇੜੇਗਾ।

Previous articleਪੰਜਾਬ ”ਚ ਪੈ ਰਹੀ ”ਸੁੱਕੀ ਠੰਡ”, ਜਾਣੋ ਆਉਣ ਵਾਲੇ ਦਿਨਾਂ ”ਚ ਕਿਵੇਂ ਰਹੇਗਾ ਮੌਸਮ
Next articleਇੰਟਰਨੈੱਟ ਦਿਵਸ ਮੁਬਾਰਕ