ਸ਼ਹੀਦ ਬਾਬਾ ਦਲ ਸਿੰਘ ਦੀ ਯਾਦ ਵਿੱਚ ਸਾਲਾਨਾ ਸਮਾਗਮ ਕਰਾਇਆ

ਕੈਪਸ਼ਨ ਪਿੰਡ ਬਿਹਾਰੀਪੁਰ ਵਿਖੇ ਕਰਵਾਏ ਗਏ ਸਾਲਾਨਾ ਸਮਾਗਮ ਦੌਰਾਨ ਮੁੱਖ ਸੇਵਾਦਾਰ ਪਰਗਣ ਸਿੰਘ ਬਿਹਾਰੀਪੁਰ ਨੂੰ ਸਿਰੋਪਾਓ ਦੇ ਕੇ ਸਨਮਾਨਤ ਕਰਦੇ ਹੋਏ ਪ੍ਰਬੰਧਕ ਕਮੇਟੀ ਵਾਲੇ ਅਤੇ ਪਿੰਡ ਦੇ ਆਗੂ

ਹੁਸੈਨਪੁਰ (ਸਮਾਜ ਵੀਕਲੀ) (ਕੌੜਾ )- ਸ਼ਹੀਦ ਬਾਬਾ ਦਲ ਸਿੰਘ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਪਿੰਡ ਬਿਹਾਰੀਪੁਰ ਵਿਖੇ ਗੁਰਦੁਆਰਾ ਸ਼ਹੀਦ ਬਾਬਾ ਦਲ ਸਿੰਘ ਪ੍ਰਬੰਧਕ ਕਮੇਟੀ ਗ੍ਰਾਮ ਪੰਚਾਇਤ ਸਪੋਰਟਸ ਕਲੱਬ ਨਗਰ ਟੂਰਨਾਮੈਂਟ ਪ੍ਰਬੰਧਕ ਕਮੇਟੀ ਪਰਵਾਸੀ ਭਾਰਤੀਆਂ ਅਤੇ ਪਿੰਡ ਨਿਵਾਸੀਆਂ ਵੱਲੋਂ ਸਾਂਝੇ ਤੌਰ ਤੇ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਖੁੱਲ੍ਹੇ ਪੰਡਾਲ ਵਿੱਚ ਕਰਵਾਏ ਗਏ ਕੀਰਤਨ ਦਰਬਾਰ ਵਿੱਚ ਗਿਆਨੀ ਬਲਵੀਰ ਸਿੰਘ ਪਾਰਸ ਦੇ ਢਾਡੀ ਜਥੇ ਗਿਆਨੀ ਨਰਿੰਦਰ ਸਿੰਘ ਗੋਇੰਦਵਾਲ ਸਾਹਿਬ ਵਾਲਿਆਂ ਦੇ ਕਵੀਸ਼ਰੀ ਜਥੇ ਤੇ ਕਥਾ ਵਾਚਕ ਗਿਆਨੀ ਗੁਰਵਿੰਦਰ ਸਿੰਘ ਅਤੇ ਭਾਈ ਜਤਿੰਦਰ ਸਿੰਘ ਦੇ ਢਾਡੀ ਜਥਿਆਂ ਅਤੇ ਕੀਰਤਨ ਜਥੇ ਆਦਿ ਨੇ ਰਸ ਭਿੰਨਾ ਕੀਰਤਨ ਅਤੇ ਕਥਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਸੰਤ ਬਾਬਾ ਗੁਰਮੇਜ ਸਿੰਘ ਮੁਖੀ ਗੁਰਦੁਆਰਾ ਸਾਹਿਬ ਸੱਤਵੀਂ ਪਾਤਸ਼ਾਹੀ ਬਿੱਲੀ ਵੜੈਚ ਸੰਤ ਬਾਬਾ ਲੀਡਰ ਸਿੰਘ ਸੈਫਲਾਬਾਦ ਵਾਲੇ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਪੜ੍ਹਨ ਸੁਣਨ ਅਤੇ ਉਸ ਉੱਤੇ ਅਮਲ ਕਰਨ ਲਈ ਪ੍ਰੇਰਿਤ ਕੀਤਾ

ਪ੍ਰਬੰਧਕ ਕਮੇਟੀ ਵੱਲੋਂ ਕੀਰਤਨ ਦਰਬਾਰ ਵਿੱਚ ਸਹਿਯੋਗ ਕਰਨ ਵਾਲੀਆਂ ਦਾਨੀ ਸੰਗਤਾਂ ਅਤੇ ਆਈਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਰਦਿਆਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਪਰਗਣ ਸਿੰਘ ਬਿਹਾਰੀਪੁਰ ਨੇ ਕਿਹਾ ਕਿਸ ਤਰ੍ਹਾਂ ਦੇ ਸਮਾਗਮ ਸੰਗਤਾਂ ਦੇ ਸਹਿਯੋਗ ਨਾਲ ਹੀ ਨੇਪਰੇ ਚਡ਼੍ਹਦੇ ਹਨ ਇਸ ਤੋਂ ਪਹਿਲਾਂ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵੱਲੋਂ ਸਾਂਝੇ ਤੌਰ ਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਪਰਗਣ ਸਿੰਘ ਬਿਹਾਰੀਪੁਰ ਨੂੰ ਸਿਰੋਪਾਓ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਸਰਪੰਚ ਦਰਸ਼ਨ ਸਿੰਘ ਪਰਗਣ ਸਿੰਘ ਸ਼ਰਨਜੀਤ ਸਿੰਘ ਪਾਲ ਸਿੰਘ ਜੇਈ ਭਗਵੰਤ ਸਿੰਘ ਮੋਹਨ ਸਿੰਘ ਸਤਵੰਤ ਸਿੰਘ ਜਸਕਰਨ ਸਿੰਘ ਗੁਰਵਿੰਦਰ ਸਿੰਘ ਸੁਖਵਿੰਦਰ ਸਿੰਘ ਲਖਵਿੰਦਰ ਸਿੰਘ ਲੱਖਾ ਹਰਜਿੰਦਰ ਸਿੰਘ ਇੰਦਰ ਸਿੰਘ ਪਰਗਣ ਸਿੰਘ ਹਰਜਿੰਦਰ ਸਿੰਘ ਸੁਰਜੀਤ ਸਿੰਘ ਜ਼ੋਰਾਵਰ ਸਿੰਘ ਬਲਜੀਤ ਸਿੰਘ ਬਲਕਾਰ ਸਿੰਘ ਨਿਰਮਲ ਸਿੰਘ ਰਜਿੰਦਰ ਸਿੰਘ ਪਾਲ ਸਿੰਘ ਸ਼ੇਰ ਸਿੰਘ ਅਤੇ ਸਮੂਹ ਸੰਗਤਾਂ ਨੂੰ ਨਿਸ਼ਕਾਮ ਸੇਵਾ ਕੀਤੀ

Previous articleਚੋਰਾਂ ਨੇ ਧੁੰਦ ਦਾ ਫਾਇਦਾ ਲੈਂਦੇ ਹੋਏ ਦੁਕਾਨ ਚੋਂ ਕੀਤਾ ਹਜ਼ਾਰਾਂ ਰੁਪਏ ਦਾ ਕੀਮਤੀ ਸਾਮਾਨ ਚੋਰੀ
Next articleਸੰਘਰਸ਼ ਵਿੱਚ ਸ਼ਹੀਦ ਹੋਣ ਵਾਲੇ ਕਿਸਾਨਾਂ ਨੂੰ ਕਿਰਤੀ ਕਿਸਾਨ ਯੂਨੀਅਨ ਪੰਜਾਬ ਨੇ ਸ਼ਰਧਾਂਜਲੀ ਭੇਂਟ ਕੀਤੀ