ਸ਼ਹੀਦ ਕੁਲਵਿੰਦਰ ਸਿੰਘ ਯਾਦਗਾਰੀ ਮਾਰਗ ਅਤੇ ਗੇਟ ਦਾ ਨੀਂਹ ਪੱਥਰ ਰਾਣਾ ਕੇ.ਪੀ ਸਿੰਘ ਰੱਖਣਗੇ

ਨੂਰਪੁਰ ਬੇਦੀ (ਸਮਾਜ ਵੀਕਲੀ) – ਜ਼ੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ 14 ਫਰਵਰੀ 2019 ਨੂੰ ਇੱਕ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਪਿੰਡ ਰੋਲੀ ਨੂਰਪੁਰ ਬੇਦੀ ਦੇ ਸ਼ਹੀਦ ਕੁਲਵਿੰਦਰ ਸਿੰਘ ਦੀ ਯਾਦ ਵਿਚ ਸ਼ਹੀਦ ਕੁਲਵਿੰਦਰ ਸਿੰਘ ਯਾਦਗਾਰੀ ਮਾਰਗ ਅਤੇ ਗੇਟ ਦਾ ਨੀਂਹ ਪੱਥਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ 14 ਅਗਸਤ ਨੂੰ ਦੁਪਹਿਰ 12 ਵਜੇ ਰੱਖਣਗੇ। ਜਿਸ ਉਤੇ 01 ਕਰੋੜ 69 ਲੱਖ ਰੁਪਏ ਖਰਚ ਹੋਣਗੇ। ਇਸ ਯਾਦਗਾਰੀ ਮਾਰਗ ਦੀ ਲੰਬਾਈ 2.15 ਕਿਲੋਮੀਟਰ ਹੋਵੇਗੀ ਅਤੇ ਇਸ ਸੜਕ ਦੇ ਖੱਬੇ ਪਾਸੇ 600 ਮੀਟਰ ਲੰਬੀ ਡਰੇਨ ਬਣਾਈ ਜਾਵੇਗੀ। ਇਸ ਤੋਂ ਇਲਾਵਾ ਮੋਠਾਪੁਰ ਖੱਡ ਉੱਪਰ ਪੁੱਲ ਅਤੇ ਇੱਕ ਹੋਰ ਛੋਟੀ ਪੁਲੀ ਤਾਮੀਰ ਕੀਤੀ ਜਾਵੇਗੀ। ਸ਼ਹੀਦ ਦੀ ਯਾਦ ਵਿਚ ਯਾਦਗਾਰੀ ਗੇਟ ਦਾ ਡਿਜਾਇਨ ਲਗਭਗ ਤਿਆਰ ਹੈ ਜਿਸ ਨੂੰ ਸੜਕ ਦੇ ਨਾਲ ਹੀ ਮੁਕੰਮਲ ਕੀਤਾ ਜਾਵੇਗਾ।

Previous articleਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰਾਂ ਨੇ ਕੀਤਾ ਮੋਤੀ ਮਹਿਲ ਵੱਲ ਮਾਰਚ, ਕਾਲੇ ਝੰਡੇ ਲਹਿਰਾਏ
Next articleਵੋਟਰਾਂ ਨੂੰ ਸਵੀਪ ਗਤੀਵਿਧੀਆਂ ਰਾਹੀ ਵੱਧ ਤੋਂ ਵੱਧ ਜਾਗਰੂਕ ਕਰਵਾਇਆ ਜਾਵੇ – ਚਾਂਦ ਪ੍ਰਕਾਸ਼