ਸ਼ਹੀਦਾਂ ਨੂੰ ਸ਼ਰਧਾਂਜਲੀ: ਯੂਥ ਕਾਂਗਰਸ ਵੱਲੋਂ ਮੋਮਬੱਤੀ ਮਾਰਚ

ਸਮਰਾਲਾ (ਸਮਾਜਵੀਕਲੀ) :  ਦੇਸ਼ ਦੀਆਂ ਸਰੱਹਦਾਂ ਦੀ ਰਾਖੀ ਲਈ ਚੀਨੀ ਫੌਜੀਆਂ ਨਾਲ ਹੋਈ ਝੜਪ ਵਿੱਚ ਸ਼ਹੀਦ ਹੋਏ ਭਾਰਤੀ ਫੌਜ ਦੇ 20 ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਅੱਜ ਇਥੇ ਯੂਥ ਕਾਂਗਰਸ ਵੱਲੋਂ ਮੋਮਬੱਤੀ ਮਾਰਚ ਕੱਢਿਆ ਗਿਆ। ਇਸ ਦੌਰਾਨ ਚੀਨ ਵੱਲੋਂ ਭਾਰਤੀ ਸਰਹੱਦ ਅੰਦਰ ਘੁਸਪੈਠ ਕਰਦਿਆਂ ਕੀਤੀ ਗਈ ਇਸ ਕਾਇਰਤਾ ਭਰੀ ਕਾਰਵਾਈ ਦੇ ਵਿਰੋਧ ਵਿੱਚ ਚੀਨ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਯੂਥ ਕਾਂਗਰਸ ਦੇ ਵਰਕਰਾਂ ਨੇ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਉਹ ਚੀਨ ਨੂੰ ਸਬਕ ਸਿਖਾਉਣ ਲਈ ਫੌਜੀ ਕਾਰਵਾਈ ਕਰ ਕੇ ਦੇਸ਼ ਅੰਦਰ ਜਲ ਰਹੀ ਗੁੱਸੇ ਦੀ ਜਵਾਲਾ ਨੂੰ ਸ਼ਾਂਤ ਕਰਨ।

ਸ਼ਹਿਰੀ ਕਾਂਗਰਸ ਦੇ ਪ੍ਰਧਾਨ ਅਤੇ ਕੌਂਸਲਰ ਸਨੀ ਦੂਆ ਦੀ ਅਗਵਾਈ ਹੇਠ ਕੱਢੇ ਗਏ ਇਸ ਮੋਮਬੱਤੀ ਮਾਰਚ ਦੌਰਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਆਖਿਆ ਗਿਆ ਕਿ ਪੂਰਾ ਦੇਸ਼ ਅੱਜ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨਾਲ ਡਟ ਕੇ ਖੜ੍ਹਾ ਹੈ ਅਤੇ ਕੇਂਦਰ ਸਰਕਾਰ ਕੋਲੋਂ ਦੇਸ਼ ਵਾਸੀ ਇਹ ਮੰਗ ਵੀ ਕਰ ਰਹੇ ਹਨ ਕਿ ਇਨ੍ਹਾਂ ਸ਼ਹੀਦਾਂ ਦੀ ਸ਼ਹਾਦਤ ਦਾ ਬਦਲਾ ਲਿਆ ਜਾਵੇ। ਇਸ ਮੌਕੇ ਕਰਨਵੀਰ ਸਿੰਘ ਢਿੱਲੋਂ, ਮਨਜਿੰਦਰ ਸਿੰਘ ਨਾਗਰਾ, ਰਿੰਕੂ ਧਾਪਰ, ਧੀਰਜ ਖੁੱਲਰ, ਗੌਰਵ ਦੂਆ, ਨੀਤਿਨ ਮੌਦਗਿਲ, ਤਨਵੀਰ ਚੱਢਾ ਅਤੇ ਪਵਨ ਪਪੜੌਦੀ ਹਾਜ਼ਰ ਸਨ।

ਲੁਧਿਆਣਾ (ਸਤਵਿੰਦਰ ਸਿੰਘ ਬਸਰਾ): ਸ਼ਹਿਰ ਦੇ ਪੱਤਰਕਾਰ ਭਾਈਚਾਰੇ ਨੇ ਭਾਰਤ-ਚੀਨ ਸਰਹੱਦ ’ਤੇ ਸ਼ਹੀਦ ਹੋਏ 20 ਭਾਰਤੀ ਫੌਜੀਆਂ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ। ਸ਼ਹੀਦ ਭਗਤ ਸਿੰਘ ਪ੍ਰੈੱਸ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਮੱਕੜ ਨੇ ਕਿਹਾ ਕਿ ਭਾਰਤ-ਚੀਨ ਸਰਹੱਦ ’ਤੇ ਦਿਨੋ-ਦਿਨ ਵਿਗੜ ਰਿਹਾ ਮਾਹੌਲ ਚਿੰਤਾ ਦਾ ਵਿਸ਼ਾ ਹੈ।

ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਗੱਲਬਾਤ ਰਾਹੀਂ ਇਸ ਮਸਲੇ ਨੂੰ ਸੁਲਝਾਉਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਸਰਹੱਦਾਂ ’ਤੇ ਵਧ ਰਹੇ ਤਣਾਓ ਨੂੰ ਘੱਟ ਕੀਤਾ ਜਾ ਸਕੇ। ਜ਼ਿਲ੍ਹਾ ਡਿਪਟੀ ਚੇਅਰਮੈਨ ਅਸ਼ੋਕ ਪੁਰੀ ਨੇ ਜੇਕਰ ਗੱਲਬਾਤ ਦੇ ਬਾਵਜੂਦ ਚੀਨ ਵੱਲੋਂ ਸਰਹੱਦ ’ਤੇ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਸਮੂਹ ਭਾਰਤੀਆਂ ਨੂੰ ਚੀਨੀ ਚੀਜ਼ਾਂ ਦਾ ਬਾਈਕਾਟ ਕਰਕੇ ਏਕਤਾ ਦਾ ਸਬੂਤ ਦੇਣਾ ਚਾਹੀਦਾ ਹੈ। ਐਸੋਸੀਏਸ਼ਨ ਦੇ ਉਪ ਪ੍ਰਧਾਨ ਵਿੱਕੀ ਭਗਤ ਨੇ ਮੋਮਬੱਤੀ ਜਗਾ ਕੇ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

Previous articleRecord 3,874 new corona cases in Maha; Mumbai’s highest 136 deaths
Next articleਹਰਿਆਣਾ ਦੀਆਂ ਨਿੱਜੀ ਲੈਬਾਂ 2400 ਰੁਪਏ ’ਚ ਕਰਨਗੀਆਂ ਕਰੋਨਾ ਟੈਸਟ