ਸ਼ਹਿਰੀਕਰਨ ਨੇ ਵਧਾਇਆ ਨਵੀਆਂ ਬਿਮਾਰੀਆਂ ਦਾ ਖ਼ਤਰਾ

ਲੰਡਨ  (ਸਮਾਜਵੀਕਲੀ) – ਆਲੇ-ਦੁਆਲੇ ਦੇ ਇਲਾਕਿਆਂ ’ਚ ਸ਼ਹਿਰਾਂ ਦੇ ਵਿਸਥਾਰ ਨਾਲ ਨਵੇਂ ਰੋਗ ਫੈਲਣ ਦਾ ਖ਼ਤਰਾ ਵਧ ਗਿਆ ਹੈ। ਇਕ ਅਧਿਐਨ ਮੁਤਾਬਕ ਜੇਕਰ ਸਰਕਾਰਾਂ ਨੇ ਵਧੀਆ ਪ੍ਰਬੰਧ ਨਾ ਕੀਤੇ ਤਾਂ ਭਵਿੱਖ ’ਚ ਮਹਾਮਾਰੀਆਂ ਦਾ ਖ਼ਤਰਾ ਬਣਿਆ ਰਹੇਗਾ। ਯੂਕੇ ਦੀ ਲਿੰਕਨ ਯੂਨੀਵਰਸਿਟੀ ਸਮੇਤ ਹੋਰ ਵਿਗਿਆਨੀਆਂ ਅਨੁਸਾਰ ਸ਼ਹਿਰਾਂ ਦੇ ਵਿਸਥਾਰ ਨਾਲ ਰਿਸ਼ਤਿਆਂ ’ਚ ਬਦਲਾਅ ਆ ਰਿਹਾ ਹੈ ਜਿਸ ਨਾਲ ਲੱਖਾਂ ਲੋਕਾਂ ਦੇ ਵਿਚਰਨ ਅਤੇ ਇਕ-ਦੂਜੇ ਨਾਲ ਗੱਲਬਾਤ ਕਰਨ ਦੇ ਢੰਗ ’ਤੇ ਅਸਰ ਪਵੇਗਾ।

ਖੋਜੀਆਂ ਨੇ ਬਿਆਨ ’ਚ ਕਿਹਾ ਕਿ ਏਸ਼ੀਆ ਅਤੇ ਅਫ਼ਰੀਕਾ ਦੇ ਵਿਕਾਸਸ਼ੀਲ ਮੁਲਕਾਂ ’ਚ ਸ਼ਹਿਰੀਕਰਨ ਨਾਲ ਅਸਪੱਸ਼ਟਤਾ ਦਾ ਮਾਹੌਲ ਬਣ ਰਿਹਾ ਹੈ। ਸ਼ਹਿਰਾਂ ਦੇ ਬਾਹਰਲੇ ਇਲਾਕਿਆਂ ’ਚ ਲੋਕ ਵਸ ਰਹੇ ਹਨ ਜਿਨ੍ਹਾਂ ਕੋਲ ਸਹੂਲਤਾਂ ਦੀ ਕਮੀ ਹੈ। ਅਧਿਐਨ ਮੁਤਾਬਕ ਸ਼ਹਿਰਾਂ ਦੇ ਮੁਕਾਬਲੇ ’ਚ ਇਨ੍ਹਾਂ ਇਲਾਕਿਆਂ ’ਚ ਨਵੇਂ ਅਤੇ ਲਾਗ ਦੇ ਰੋਗ ਸਾਹਮਣੇ ਆ ਸਕਦੇ ਹਨ।

ਵਿਗਿਆਨੀਆਂ ਦਾ ਮੰਨਣਾ ਹੈ ਕਿ ਇਨ੍ਹਾਂ ਖੇਤਰਾਂ ’ਚ ਰਹਿੰਦੀ ਅਬਾਦੀ ਨੂੰ ਜਾਨਵਰਾਂ ਤੋਂ ਰੋਗ ਲੱਗ ਸਕਦੇ ਹਨ। ਸਾਰਸ ਅਤੇ ਈਬੋਲਾ ਜਿਹੇ ਰੋਗ ਇਸ ਦੀਆਂ ਮਿਸਾਲਾਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਤਰਾਂ ’ਚ ਅੰਤਰ ਅਨੁਸ਼ਾਸਨੀ ਖੋਜ ਦੀ ਲੋੜ ਹੈ ਖਾਸ ਕਰਕੇ ਕੋਵਿਡ-19 ਮਹਾਮਾਰੀ ਮਗਰੋਂ ਦੁਨੀਆ ਨੇ ਜਿਸ ਢੰਗ ਨਾਲ ਜਵਾਬ ਦਿੱਤਾ ਹੈ। ਖੋਜੀਆਂ ਨੇ ਖ਼ਬਰਦਾਰ ਕੀਤਾ ਹੈ ਕਿ ਤਾਲਮੇਲ, ਜਨ ਸਿਹਤ, ਲਾਗ ਦੇ ਰੋਗਾਂ ਨੂੰ ਫੈਲਣ ਤੋਂ ਰੋਕਣ ਦੀਆਂ ਨੀਤੀਆਂ ਤੋਂ ਬਿਨਾਂ ਉਨ੍ਹਾਂ ਨਾਲ ਸਿੱਝਣਾ ਮੁਸ਼ਕਲ ਹੈ।

Previous articleਪੱਤਰਕਾਰ ਅਰਣਬ ਗੋਸਵਾਮੀ ’ਤੇ ਹਮਲਾ
Next articleWill the Ministry of I & B act against Arnab Goswami and his Republic TV ?