ਸ਼ਰਜੀਲ ਵੱਲੋਂ ਹਾਈ ਕੋਰਟ ਵਿਚ ਅਪੀਲ

ਨਵੀਂ ਦਿੱਲੀ (ਸਮਾਜਵੀਕਲੀ) : ਐਨਯੂ ਦੇ ਸਾਬਕਾ ਵਿਦਿਆਰਥੀ ਸ਼ਰਜੀਲ ਇਮਾਮ ਨੇ ਸੋਮਵਾਰ ਨੂੰ ਦਿੱਲੀ ਹਾਈ ਕੋਰਟ ਵਿਚ ਅਪੀਲ ਦਾ਼ਇਰ ਕਰਕੇ ਹੇਠਲੀ ਅਦਾਲਤ ਦੇ ਉਸ ਆਦੇਸ਼ ਨੂੰ ਚੁਣੌਤੀ ਦਿੱਤੀ ਹੈ ਜਿਸ ’ਚ ਉਸਨੇ ਸੀਏਏ ਤੇ ਐਨਆਰਸੀ ਖਿਲਾਫ ਪ੍ਰਦਰਸ਼ਨ ਦੌਰਾਨ ਕਥਿਤ ਭੜਕਾਊ ਭਾਸ਼ਨ ਦੇਣ ਦੇ ਸਿਲਸਿਲੇ ’ਚ ਜਾਂਚ ਪੂਰੀ ਕਰਨ ਲਈ ਪੁਲੀਸ ਨੂੰ ਹੋਰ ਸਮਾਂ ਦਿੱਤਾ ਸੀ।

ਹਾਈ ਕੋਰਟ ’ਚ ਦਾਇਰ ਇਸ ਪਟੀਸ਼ਨ ਦੇ 14 ਮਈ ਨੂੰ ਸੂਚੀਬੱਧ ਹੋਣ ਦੀ ਉਮੀਦ ਹੈ। ਇਮਾਮ ਨੇ ਹੇਠਲੀ ਅਦਾਲਤ ਦੇ 25 ਅਪਰੈਲ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਹੈ ਜਿਸਦੇ ਤਹਿਤ ਦਰਜ ਮਾਮਲੇ ’ਚ ਜਾਂਚ ਪੂਰੀ ਕਰਨ ਲਈ 90 ਦਿਨ ਦੀ ਤੈਅ ਸੀਮਾ ਤੋਂ ਵੱਧ ਸਮੇਂ ਦੀ ਅਗਿਆ ਦਿੱਤੀ ਗਈ ਸੀ।

Previous articleਹਰਿਆਣਾ ਨੇ ਕੈਦੀਆਂ ਦੀ ਪੈਰੋਲ ਛੇ ਹੋਰ ਹਫ਼ਤੇ ਵਧਾਈ
Next articleਘਨੌਲੀ ’ਚ ਕਰੋਨਾ ਦਾ ਮਰੀਜ਼ ਮਿਲਣ ਉਪਰੰਤ ਦਹਿਸ਼ਤ