ਸ਼ਬਦ-ਗਾਇਨ ਮੁਕਾਬਲਿਆਂ ‘ਚ ਬੀਰਮਪੁਰ ਸਕੂਲ ਨੇ ਜ਼ਿਲ•ੇ ‘ਚੋਂ ਪਹਿਲਾ ਅਤੇ ਪੰਜਾਬ ਤੋਂ ਦੂਜਾ ਸਥਾਨ ਪ੍ਰਾਪਤ ਕੀਤਾ

ਹੁਸ਼ਿਆਰਪੁਰ/ਸ਼ਾਮਚੁਰਾਸੀ 9 ਅਗਸਤ, (ਚੁੰਬਰ)(ਸਮਾਜ ਵੀਕਲੀ)– ਪੰਜਾਬ ਸਰਕਾਰ ਵਲੋਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਅਗਵਾਈ ਵਿੱਚ, ਸਕੱਤਰ ਸਕੂਲ ਸਿੱਖਿਆ ਵਿਭਾਗ ਸ਼੍ਰੀ ਕ੍ਰਿਸ਼ਨ ਕੁਮਾਰ ਅਤੇ ਜਿਲਾ ਸਿੱਖਿਆ ਅਫਸਰ ਸ਼੍ਰੀ ਬਲਦੇਵ ਰਾਜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਰਹੇ ਵਿੱਦਿਅਕ ਮੁਕਾਬਲਿਆਂ ਦੌਰਾਨ ਰਾਜ ਪੱਧਰੀ ਸ਼ਬਦ-ਗਾਇਨ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਰਮਪੁਰ ਦੀ ਵਿਦਿਆਰਥਣ ਤਰਨਪ੍ਰੀਤ ਕੌਰ ਨੇ ਪੰਜਾਬ ਭਰ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕਰਕੇ ਨਾਮਣਾ ਖੱਟਿਆ ਹੈ। ‘

ਇਨ•ਾਂ ਸ਼ਬਦ-ਗਾਇਨ ਮੁਕਾਬਲਿਆਂ ਦੇ ਜ਼ਿਲ•ਾ ਪੱਧਰੀ ਮੁਕਾਬਲਿਆਂ ਵਿੱਚ ਵੀ ਇਸੇ ਸਕੂਲ ਦੀਆਂ ਵਿਦਿਆਰਥਣਾ ਤਰਨਪ੍ਰੀਤ ਕੌਰ ਨੇ ਮਿਡਲ ਵਰਗ ਦੋਰਾਨ ਜ਼ਿਲੇ ‘ਚ ਪਹਿਲਾ ਅਤੇ ਅਮਨਪ੍ਰੀਤ ਕੌਰ ਨੇ ਸੈਕੰਡਰੀ ਵਰਗ ਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਰਾਜ ਪੱਧਰੀ ਸ਼ਬਦ-ਗਾਇਨ ਮੁਕਾਬਲਿਆਂ ‘ਚ ਇਸ ਸ਼ਾਨਦਾਰ ਪ੍ਰਾਪਤੀ ਲਈ ਜ਼ਿਲ•ਾ ਸਿੱਖਿਆ ਅਫਸਰ ਬਲਦੇਵ ਰਾਜ, ਡਿਪਟੀ ਡੀ.ਈ.ਓ. ਸੁੱਖਵਿੰਦਰ ਸਿੰਘ ਅਤੇ ਡਿਪਟੀ ਡੀ.ਈ.ਓ. ਸ਼੍ਰੀ ਰਾਕੇਸ਼ ਕੁਮਾਰ ਵਲੋਂ ਤਰਨਪ੍ਰੀਤ ਕੌਰ, ਉਸ ਦੇ ਪਿਤਾ ਹਰਜਿੰਦਰ ਸਿੰਘ ਅਤੇ ਉਸ ਦੇ ਗਾਈਡ ਅਧਿਆਪਕ ਸਟੇਟ ਅਵਾਰਡੀ ਡਾ. ਅਰਮਨਪ੍ਰੀਤ ਸਿੰਘ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।

Previous article10 ਪਾਜੇਟਿਵ ਮਰੀਜਾ ਆਉਣ ਨਾਲ ਪਾਜੇਟਿਵ ਮਰੀਜਾਂ ਦੀ ਗਿਣਤੀ ਹੋਈ 644
Next articleਖੁੰਖਾਰ ਕੁੱਤਿਆਂ ਨੇ ਵੱਛੀਆਂ ਤੇ ਵੈੜਾਂ ਨੂੰ ਬੁਰੀ ਤਰਾਂ ਕੀਤਾ ਜਖ਼ਮੀਂ, ਇਕ ਦੀ ਮੌਤ