ਵੰਡਣ ਨਾ ਜੇ ਕਰ

ਸਮਾਜ ਵੀਕਲੀ

ਵੰਡਣ ਨਾ ਜੇ ਕਰ ਫੁੱਲ ਖੁਸ਼ਬੋਈ,
ਤੋੜੇ ਨਾ ਫਿਰ ਉਹਨਾਂ ਨੂੰ ਕੋਈ।

ਹਾਲੇ ਵੀ ਹਾਕਮ ਸੁੱਤਾ ਪਿਆ ਹੈ,
ਭਾਵੇਂ ਹਰ ਵਸਤੂ ਮਹਿੰਗੀ ਹੋਈ।

ਸੱਸ ਦੇ ਸਿਰ ਹੀ ਇਲਜ਼ਾਮ ਹੈ ਲੱਗਿਆ,
ਜਦ ਕੋਈ ਸੱਜ ਵਿਆਹੀ ਮੋਈ।

ਜਿਸ ਵਿੱਚ ਲੱਗੀ ਰਹਿੰਦੀ ਸੀ ਰੌਣਕ,
ਹੁਣ ਉਸ ਘਰ ਵਲ਼ ਨਾ ਦੇਖੇ ਕੋਈ।

ਹੋ ਜਾਣਾ ਖਾਲੀ ਦੇਸ਼ ਅਸਾਡਾ,
ਜੇ ਨਸ਼ਿਆਂ ਨੂੰ ਵਰਤੂ ਹਰ ਕੋਈ।

ਉਹ ਇਸ ‘ਚੋਂ ਬਾਹਰ ਨਿਕਲੂ ਕਿੱਦਾਂ?
ਜੋ ਬਿਪਤਾ ਵਿੱਚ ਜਾਂਦਾ ਹੈ ਰੋਈ।

ਸਾਰੀ ਦੁਨੀਆਂ ਵਿੱਚ ਰਹੇ ਸ਼ਾਂਤੀ,
ਰੱਬ ਅੱਗੇ ਹੈ ਮੇਰੀ ਅਰਜ਼ੋਈ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ) 9915803554

Previous articleਚਾਰੇ ਪਾਸੇ ਚੋਰ
Next articleਅਧਿਆਪਕ ਦਲ ਪੰਜਾਬ ਵਲੋਂ ਸੰਤ ਦਇਆ ਸਿੰਘ ਦੇ ਵਿਛੋੜੇ ਤੇ ਦੁੱਖ ਦਾ ਪ੍ਰਗਟਾਵਾ