ਵੋਟਰਾਂ ਨੂੰ ਸਵੀਪ ਗਤੀਵਿਧੀਆਂ ਰਾਹੀ ਵੱਧ ਤੋਂ ਵੱਧ ਜਾਗਰੂਕ ਕਰਵਾਇਆ ਜਾਵੇ – ਚਾਂਦ ਪ੍ਰਕਾਸ਼

ਫਰੀਦਕੋਟ (ਸਮਾਜ ਵੀਕਲੀ):  ਮੁੱਖ ਚੋਣ ਅਫਸਰ, ਪੰਜਾਬ ਪਾਸੋਂ ਪ੍ਰਾਪਤ ਹਦਾਇਤਾਂ ਅਨੁਸਾਰ ਜਿਨ੍ਹਾਂ ਨੌਜਵਾਨਾਂ ਦੀ ਉਮਰ 01 ਜਨਵਰੀ 2020 ਨੂੰ 18 ਸਾਲ ਜਾਂ ਇਸ ਤੋਂ ਵੱਧ ਹੈ ਅਤੇ ਹਾਲੇ ਤੱਕ ਵੋਟ ਨਹੀਂ ਬਣਵਾਈ ਤਾਂ ਉਹ ਤੁਰੰਤ ਫਾਰਮ ਨੰ. 6  ਭਰ ਕੇ ਆਪਣੀ ਵੋਟ ਬਣਵਾ ਲੈਣ । ਇਹ ਜਾਣਕਾਰੀ ਤਹਿਸੀਲਦਾਰ ਚੌਣਾਂ ਸ੍ਰੀ ਚਾਂਦ ਪ੍ਰਕਾਸ਼ ਨੇ ਦਿੱਤੀ।

ਤਹਿਸੀਲਦਾਰ ਚੌਣਾ ਸ੍ਰੀ ਚਾਂਦ ਪ੍ਰਕਾਸ ਨੇ ਵੱਖ ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸਵੀਪ ਅਧੀਨ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਵਿੱਚ ਹੋਰ ਤੇਜੀ ਲਿਆਉਣ ਲਈ ਕਿਹਾ ਤਾਂ ਜ਼ੋ ਵੱਧ ਤੋਂ ਵੱਧ ਨੌਜਵਾਨ ਆਪਣੀ ਵੋਟ ਰਜਿਸਟਰਡ ਕਰਾਉਣ। ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀ ਹਦਾਇਤ ਅਨੁਸਾਰ ਫੋਟੋ ਵੋਟਰ ਸੂਚੀ ਦੀ ਸੁਧਾਈ ਯੋਗਤਾ ਮਿਤੀ 01-01-2021 ਦੇ ਆਧਾਰ ਤੇ 16-11-2020 ਤੋਂ 15-12-2020 ਤੱਕ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਕਿਸੇ ਇੰਦਰਾਜ ਸਬੰਧੀ ਇਤਰਾਜ ਹੋਵੇ ਤਾਂ ਫਾਰਮ ਨੰ:7 ਭਰ ਕੇ ਵੋਟ ਕਟਾਈ ਜਾ ਸਕਦੀ ਹੈ ਅਤੇ ਜੇਕਰ ਕਿਸੇ ਇੰਦਰਾਜ ਸਬੰਧੀ ਸੋਧ ਕਰਵਾਉਣੀ ਹੋਵੇ ਤਾਂ ਫਾਰਮ ਨੰ: 8 ਭਰ ਕੇ ਦਰੁਸਤੀ ਕਰਵਾਈ ਜਾ ਸਕਦੀ ਹੈ ਤੇ ਇਸ ਦੇ ਨਾਲ ਹੀ ਜੇਕਰ ਇਕ ਹੀ ਵਿਧਾਨ ਸਭਾ ਚੋਣ ਹਲਕੇ ਵਿਚੋਂ ਵੋਟ ਤਬਦੀਲ ਕਰਵਾਉਣੀ ਹੋਵੇ ਤਾਂ ਫਾਰਮ 8ਓ ਭਰ ਕੇ ਤਬਦੀਲ ਕਰਵਾਈ ਜਾ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਫਰੀਦਕੋਟ ਜ਼ਿਲ੍ਹੇ ਵਿਚ ਪੈਂਦੇ 3 ਵਿਧਾਨ ਸਭਾ ਚੋਣ ਹਲਕੇ 87-ਫਰੀਦਕੋਟ, 88-ਕੋਟਕਪੂਰਾ,89-ਜੈਤੋ ਵਿਚ ਹਰੇਕ ਪੋਲਿੰਗ ਸਟੇਸ਼ਨ ਤੇ ਬੂਥ ਲੈਵਲ ਅਫਸਰ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਸਮੂਹ ਪਾਰਟੀ ਦੇ ਨੁਮਾਇੰਦਿਆਂ ਨੂੰ ਬੇਨਤੀ ਕੀਤੀ ਕਿ ਹਰੇਕ ਪੋਲਿੰਗ ਸਟੇਸ਼ਨ ਤੇ ਆਪਣੇ ਬੂਥ ਲੈਵਲ ਏਜੰਟ ਨਿਯੁਕਤ ਕਰਕੇ ਇਸ ਦੀ ਸੂਚੀ ਤਹਿਸੀਲਦਾਰ ਚੌਣਾ ਦਫਤਰ ਨੂੰ ਜਮ੍ਹਾਂ ਕਰਵਾਈ ਜਾਵੇ।

ਉਨ੍ਹਾਂ ਇਹ ਵੀ ਕਿਹਾ ਕਿ ਫਾਰਮ ਨੰ:6 ਭਰਨ ਤੋਂ ਪਹਿਲਾਂ ਚੈਕ ਕਰਵਾਇਆ ਜਾਵੇ ਕਿ ਕਿਸੇ ਦੀ ਪਹਿਲਾਂ ਵੋਟ ਨਾ ਬਣੀ ਹੋਵੇ, ਜੇਕਰ ਪਹਿਲਾਂ ਵੋਟ ਬਣੀ ਹੈ ਤਾਂ ਫਾਰਮ ਨੰ:6 ਦੇ ਕਾਲਮ ਨੰ:4 ਵਿਚ ਪੂਰਾ ਵੇਰਵਾ ਦਿੱਤਾ ਜਾਵੇ ਤਾਂ ਜ਼ੋ ਸਬੰਧਤ ਚੋਣਕਾਰ ਰਜਿਸ਼ਟਰੇਸ਼ਨ ਅਫਸਰ ਨੂੰ ਵੋਟ ਕੱਟਣ ਲਈ ਲਿਖਿਆ ਜਾ ਸਕੇ।

ਉਨਾਂ ਦੱਸਿਆ ਕਿ ਇਹ ਫਾਰਮ ਭਾਰਤ ਚੋਣ ਕਮਿਸ਼ਨ ਦੀ ਵੈਬਸਾਈਟ  ਮਮਮ।ਅਡਤਬ।ਜਅ ਜਾਂ  ਵੋਟਰ ਹੈਲਪ ਲਾਈਨ ਐਪ ‘ਤੇ ਆਨਲਾਈਨ ਵੀ ਭਰੇ ਜਾ ਸਕਦੇ ਹਨ। ਉਨਾਂ ਦੱਸਿਆ ਕਿ ਵੋਟਾਂ ਸਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਲਈ  ਟੋਲ ਫਰੀ ਹੈਲਪ ਲਾਈਨ ਨੰ – 1950 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ ।

ਇਸ ਮੌਕੇ ਜ਼ਸਪਾਲ ਸਿੰਘ ਮੋੜ,ਸ੍ਰ੍ਰੋਮਣੀ ਅਕਾਲੀ ਦਲ, ਡਾ ਕਿਰਤ ਪ੍ਰੀਤ ਕੌਰ ਡੀ ਐਸ ਐਸ ਓ ਫਰੀਦਕੋਟ,ਜਿਲ੍ਹਾ ਮੈਨੇਜਰ ਮਨਪ੍ਰੀਤ ਸਿੰਘ ਸੀ ਐਸ ਸੀ ਸੈਂਟਰ ਹਾਜ਼ਰ ਸਨ।

Previous articleਸ਼ਹੀਦ ਕੁਲਵਿੰਦਰ ਸਿੰਘ ਯਾਦਗਾਰੀ ਮਾਰਗ ਅਤੇ ਗੇਟ ਦਾ ਨੀਂਹ ਪੱਥਰ ਰਾਣਾ ਕੇ.ਪੀ ਸਿੰਘ ਰੱਖਣਗੇ
Next articleਫਰਾਂਸ ‘ਚ ਨਹੀਂ ਮਿਲਿਆ ਰੈਫਰੈਂਡੰਮ -20 ਨੂੰ ਹੁੰਗਾਰਾ