ਵਿੱਤੀ ਤਕਨਾਲੋਜੀ ਕੰਪਨੀਆਂ ਲਈ ਵੱਡੇ ਮੌਕੇ: ਅਮਿਤਾਭ ਕਾਂਤ

ਨਵੀਂ ਦਿੱਲੀ (ਸਮਾਜਵੀਕਲੀ) :   ਨੀਤੀ ਆਯੋਗ ਦੇ ਸੀਈਓ ਅਮਿਤਾਭ ਕਾਂਤ ਨੇ ਕਿਹਾ ਹੈ ਕਿ ਭਾਰਤੀ ਵਿੱਤੀ ਤਕਨਾਲੋਜੀ ਕੰਪਨੀਆਂ ਲਈ ਭਵਿੱਖ ’ਚ ਵੱਡੇ ਮੌਕੇ ਹਨ। ਉਨ੍ਹਾਂ ਕੇਵਾਈਸੀ ਪ੍ਰਕਿਰਿਆ ਦਾ ਨਵੇਂ ਸਿਰੇ ਤੋਂ ਮੁਲਾਂਕਣ ਕਰਨ ’ਤੇ ਜ਼ੋਰ ਦਿੱਤਾ ਤਾਂ ਜੋ ਇਸ ਨੂੰ ਲਾਗਤ ਪੱਖੋਂ ਹੋਰ ਕਾਰਜਸ਼ੀਲ ਬਣਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਭਾਰਤ ’ਚ 80 ਫ਼ੀਸਦ ਬਾਲਗ ਅਾਬਾਦੀ ਦੇ ਬੈਂਕ ਖਾਤੇ ਹਨ ਜੋ ਆਲਮੀ ਔਸਤ ਤੋਂ ਵੱਧ ਹੈ। ਅਮਿਤਾਭ ਕਾਂਤ ਨੇ ਸ਼ੁੱਕਰਵਾਰ ਨੂੰ ਸੀਆਈਆਈ ਦੇ ਆਨਲਾਈਨ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਫਿਨਟੈੱਕ ਬਾਜ਼ਾਰ ਤਿਆਰ ਹੋ ਰਿਹਾ ਹੈ ਅਤੇ ਮੁਲਕ ਨੂੰ ਫਿਨਟੈੱਕ ਕੇਂਦਰ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬਾਕੀ ਦੁਨੀਆ ਲਈ ਰੋਲ ਮਾਡਲ ਬਣਨ ਵਾਸਤੇ ਬੁਨਿਆਦੀ ਢਾਂਚਾ ਵਿਕਸਤ ਕਰਨਾ ਹੋਵੇਗਾ।

Previous articleਆਈਆਈਪੀ ਨੰਬਰ ਜਾਰੀ ਨਾ ਕੀਤੇ ਜਾਣ ਕਾਰਨ ਕੇਂਦਰ ’ਤੇ ਵਰ੍ਹੇ ਚਿਦੰਬਰਮ
Next articleਭਾਰਤ ਅਤੇ ਅਮਰੀਕਾ ’ਚ ਸਹਿਣਸ਼ੀਲਤਾ ਖ਼ਤਮ ਹੋਈ: ਰਾਹੁਲ