ਵਿਛੋੜੇ ਦੀਆਂ ਘੜੀਆਂ

ਸੁਪਨੇ ਸਜਾ ਕੇ ਨੈਣੀਂ ਤੁਰ ਗਿਓਂ ਦੂਰ ਵੇ,
ਪਾਵੇ ਔਸੀਆਂ ਕੰਧਾਂ ਤੇ ਤੇਰੀ ਹੂਰ ਵੇ,
ਚੜਦੀ ਦੁਪਹਿਰ ਬਾਦ ਢਲਦੀਆ ਸ਼ਾਮਾ ਜਿਵੇਂ,
ਉਵੇਂ ਢੱਲਦਾ ਪਿਆ ਏ ਮੁੱਖੜੇ ਦਾ ਨੂਰ ਵੇ।
ਪਹਿਲੀ ਵਾਰੀ ਤੱਕਿਆ ਸੀ ਜਦ ਤੇਰਾ ਮੁੱਖ ਵੇ,
ਦਿੱਲ ਵਿੱਚ ਮਿਲਣੇ ਦੀ ਉੱਠੀ ਤਾਂਘ ਸੀ,
ਇੰਝ ਲੱਗੇ ਜਿਵੇਂ ਕੋਈ ਤੇਰੇ ਨਾਲ ਸਾਡੀ ਚੰਨਾ ,
ਜਨਮਾਂ ਪੁਰਾਣੀ ਰੂਹਾਂ ਵਾਲੀ ਸਾਂਝ ਸੀ।
ਅੱਖੀਆਂ ਨਾ ਰੱਜੀਆਂ ਦੇਖ ਦੇਖ ਤੈਨੂੰ,
ਨਾਹੀ ਗੱਲਾਂ ਸੀ ਪਿਆਰ ਦੀਆਂ ਮੁੱਕੀਆਂ,
ਸੁਬਹ ਤੋ ਦੁਪਹਿਰਾ ਹੋਈਆਂ ਪਤਾ ਹੀ ਨਾ ਚੱਲਿਆ,
ਕਦੋਂ ਦੁਪਹਿਰਾ ਤੋ ਸੀ ਸ਼ਾਮਾਂ ਢੁੱਕੀਆਂ।
ਕਿੰਝ ਬੀਤੇ ਤੀਆਂ ਜੇਹੇ ਚੰਦ ਦਿਨ ਪਿਆਰ ਵਾਲੇ,
ਫੇਰ ਆ ਗਈਆਂ ਵਿਛੋੜ ਦੀਆ ਘੜੀਆਂ ,
ਦਿੱਲ ਕਰੇ ਰੋਵਾਂ ਭੁੱਬੀਂ, ਪਰ ਰੋਵਾਂ ਬੁੱਲ ਚਿੱਥ ਕੇ,
ਨੈਣੀਂ ਲੱਗੀਆਂ ਸਾਉਣ ਦੀਆਂ ਝੜੀਆਂ।
ਇੱਕ ਇੱਕ ਪੱਲ ਕੈਦ ਕੀਤਾ ਸੀ ਵਿੱਚ ਕੈਮਰੇ ਦੇ,
ਸੱਭ ਤਸਵੀਰਾ ਸੀ ਮੈਂ ਸੀਨੇ ਵਿੱਚ ਜੜੀਆਂ,
ਕਿਹੋ ਜਿਹੀਆਂ ਤੇਰੀਆਂ ਪ੍ਰੀਤਾਂ ਦੱਸ” ਪ੍ਰੀਤ” ਮੈਨੂੰ,
ਮੁੱਕਣ ਤੇ ਆਉਂਦੀਆਂ ਨਹੀਂ ਵਿਛੋੜੇ ਦੀਆਂ ਘੜੀਆਂ।
  ਡਾ.ਲਵਪ੍ਰੀਤ ਕੌਰ ਜਵੰਦਾ
  9814203357
Previous articleਡਾ ਸੁਰਜੀਤ ਦੌਧਰ ਨੇ ਨਵ ਵਿਆਹੀ ਜੋੜੀ ਨੂੰ ਸ਼ਗਨ ਵਿੱਚ ਕਿਤਾਬ ਭੇਂਟ ਕੀਤੀ। ਮੋਗਾ 11 ਨਵੰਬਰ (ਰਮੇਸ਼ਵਰ ਸਿੰਘ): ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਜਿੱਥੇ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਤਿਕਾਰ ਦਿਵਾਉਣ ਲਈ ਸਰਕਾਰ ਪੱਧਰ ਤੇ ਯਤਨਸ਼ੀਲ ਹੈ, ਉਥੇ ਆਮ ਲੋਕਾਂ ਨੂੰ ਵੀ ਪੰਜਾਬੀ ਭਾਸ਼ਾ ਨਾਲ ਜੋੜਨ ਲਈ ਨਵੀਂ ਰਵਾਇਤ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੀ ਤਾਜ਼ਾ ਮਿਸਾਲ ਦੇਵ ਫਾਰਮ ਅਜੀਤਵਾਲ ਵਿੱਚ ਰੋਟਰੀ ਕਲੱਬ ਦੌਧਰ ਦੇ ਸਾਬਕਾ ਪ੍ਰਧਾਨ ਸੁਖਦਰਸਨ ਸਿੰਘ ਦੌਧਰ ਦੀ ਬੇਟੀ ਹਰਸਿਮਰਨਜੀਤ ਕੌਰ ਦੇ ਵਿਆਹ ਮੌਕੇ ਦੇਖਣ ਨੂੰ ਮਿਲੀ ਜਦੋਂ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਜਿਲ੍ਹਾ ਮੋਗਾ ਦੇ ਚੇਅਰਮੈਨ ਡਾ ਸੁਰਜੀਤ ਸਿੰਘ ਦੌਧਰ ਨੇ ਨਵ ਵਿਆਹੀ ਜੋੜੀ ਨੂੰ ਸ਼ਗਨ ਵਿੱਚ ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕਰਦੀ ਰਾਜਵਿੰਦਰ ਰਾਜਾ ਦੀ ਲਿਖੀ ਕਿਤਾਬ ‘ਕਾੜਨੀ ਦਾ ਦੁੱਧ’ ਭੇਂਟ ਕੀਤੀ। ਜਿਕਰਯੋਗ ਹੈ ਕਿ ਜਦ ਉਨ੍ਹਾਂ ਵੱਲੋਂ ਨਵ ਵਿਆਹੀ ਜੋੜੀ ਨੂੰ ਕਿਤਾਬ ਭੇਂਟ ਕੀਤੀ ਤਾਂ ਪੂਰਾ ਪੰਡਾਲ ਤਾੜੀਆਂ ਨਾਲ ਗੂੰਜ ਉੱਠਿਆ ਅਤੇ ਡੀ. ਜੇ. ਦਾ ਸ਼ੋਰ ਕੁੱਝ ਸਮੇਂ ਲਈ ਬੰਦ ਹੋ ਗਿਆ। ਇਸ ਮੌਕੇ ਡਾ ਸੁਰਜੀਤ ਦੌਧਰ ਨੇ ਨਵ ਵਿਆਹੀ ਜੋੜੀ ਨੂੰ ਸੁੱਖੀ ਜਿੰਦਗੀ ਦਾ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਸਾਨੂੰ ਸਭ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਅਜਿਹੇ ਉਪਰਾਲੇ ਕਰਨ ਦੀ ਲੋੜ ਹੈ ਅਤੇ ਖਾਸ ਕਰਕੇ ਨੌਜਵਾਨ ਪੀੜ੍ਹੀ ਜੋ ਰੁਜ਼ਗਾਰ ਕਾਰਨ ਪ੍ਰਵਾਸ ਕਰ ਰਹੀ ਹੈ ਤੇ ਮਜਬੂਰੀ ਕਾਰਨ ਪੰਜਾਬੀ ਮਾਂ ਬੋਲੀ ਤੋਂ ਦੂਰ ਜਾ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਮਾਪਿਆਂ ਅਧਿਆਪਕਾਂ ਅਤੇ ਪੰਜਾਬੀ ਚਿੰਤਕ ਲੋਕਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਨੌਜਵਾਨਾਂ ਨੂੰ ਭਾਸ਼ਾ ਦੇ ਨਾਲ ਜੋੜ ਕੇ ਰੱਖਣ ਅਤੇ ਉਨ੍ਹਾਂ ਨੂੰ ਆਪਣੇ ਅਮੀਰ ਸੱਭਿਆਚਾਰ ਬਾਰੇ ਜਾਣਕਾਰੀ ਦਿੰਦੇ ਰਹਿਣ। ਇਸ ਮੌਕੇ ਬਾਲ ਸਾਹਿਤ ਲੇਖਕ ਰਣਜੀਤ ਹਠੂਰ ਨੇ ਡਾ ਸੁਰਜੀਤ ਦੌਧਰ ਅਤੇ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਤੇ ਜੇਕਰ ਅਸੀਂ ਸਮੇਂ ਅਨੁਸਾਰ ਅਜਿਹੇ ਕਦਮ ਚੁੱਕਣ ਵਿੱਚ ਨਾਕਾਮ ਰਹੇ ਤਾਂ ਭਵਿੱਖ ਵਿੱਚ ਪਛਤਾਉਣਾ ਤੋਂ ਇਲਾਵਾ ਸਾਡੇ ਪੱਲੇ ਕੁੱਝ ਨਹੀਂ ਰਹੇਗਾ। ਸੁਖਦਰਸ਼ਨ ਸਿੰਘ ਦੌਧਰ ਨੇ ਡਾ ਸੁਰਜੀਤ ਦੌਧਰ ਰਣਜੀਤ ਹਠੂਰ ਅਤੇ ਸ਼ਮਸ਼ੇਰ ਸਿੰਘ ਗਾਲਿਬ ਦਾ ਬੱਚਿਆਂ ਨੂੰ ਦਿੱਤੇ ਗਏ ਇਸ ਬੇਸ਼ਕੀਮਤੀ ਤੋਹਫੇ ਲਈ ਧੰਨਵਾਦ ਕੀਤਾ। ਇਸ ਮੌਕੇ ਉਕਤ ਤੋਂ ਇਲਾਵਾ ਲੜਕੀ ਦੀ ਮਾਤਾ ਬਿੰਦਰ ਕੌਰ, ਲੜਕੇ ਗੁਰਅਮਾਨਤ ਸਿੰਘ ਦੀ ਮਾਤਾ ਗੁਰਵਿੰਦਰ ਕੌਰ ਐਮ ਸੀ ਮੁਕਤਸਰ ਅਤੇ ਸੁਖਦੇਵ ਸਿੰਘ ਨੰਬਰਦਾਰ ਆਦਿ ਤੋਂ ਇਲਾਵਾ ਸੈਂਕੜੇ ਲੋਕ ਹਾਜਰ ਸਨ।
Next articleUkraine sets up new govt body to cope with landmines