ਵਿਆਹ ਬੰਧਨ ‘ਚ ਬੱਝੇ ਪੰਜਾਬ ਦੇ ਵਿਧਾਇਕ ਅੰਗਦ ਸਿੰਘ ਤੇ ਯੂਪੀ ਦੀ ਵਿਧਾਇਕਾ ਅਦਿਤੀ

ਨਵੀਂ ਦਿੱਲੀ : ਨਵਾਂਸ਼ਹਿਰ ਤੋਂ ਕਾਂਗਰਸੀ ਵਿਧਾਇਕ ਅੰਗਦ ਸਿੰਘ ਸੈਣੀ ਤੇ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਸਦਰ ਤੋਂ ਕਾਂਗਰਸੀ ਵਿਧਾਇਕ ਅਦਿਤੀ ਸਿੰਘ ਵੀਰਵਾਰ ਨੂੰ ਇੱਥੇ ਵਿਆਹ ਬੰਧਨ ‘ਚ ਬੱਝ ਗਏ।

ਵਿਆਹ ਦੀਆਂ ਰਸਮਾਂ ਹਿੰਦੂ ਤੇ ਸਿੱਖ ਰੀਤੀ ਰਿਵਾਜ਼ ਨਾਲ ਸੰਪੰਨ ਹੋਈਆਂ। ਛਤਰਪੁਰ ਦੇ ਜੋਰਬਾ ਬੈਂਕਵੇਟ ਹਾਲ ‘ਚ ਹੋਏ ਵਿਆਹ ਸਮਾਗਮ ‘ਚ ਉੱਤਰ ਪ੍ਰਦੇਸ਼ ਤੇ ਪੰਜਾਬ ਤੋਂ ਇਲਾਵਾ ਦਿੱਲੀ ਦੇ ਵੀ ਲੋਕ ਸ਼ਾਮਲ ਹੋਏ।

ਜੈਮਾਲਾ ‘ਚ ਲੋਕਾਂ ਨੇ ਫੁੱਲਾਂ ਦੀ ਬਾਰਿਸ਼ ਕਰ ਕੇ ਨਵੇਂ ਜੋੜੇ ਨੂੰ ਅਸ਼ੀਰਵਾਦ ਦਿੱਤਾ। ਲਾੜੇ ਨੇ ਕ੍ਰੀਮ ਰੰਗ ਦੀ ਸ਼ੇਰਵਾਨੀ ਤੇ ਲਾੜੀ ਨੇ ਕ੍ਰੀਮ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ।

ਵਿਆਹ ਪ੍ਰੋਗਰਾਮ ‘ਚ ਭਾਜਪਾ ਨੇਤਾ ਜਗਦੰਬਿਕਾ ਪਾਲ, ਅੰਬੇਦਕਰ ਨਗਰ ਤੋਂ ਸੰਸਦ ਮੈਂਬਰ ਰਿਤੇਸ਼ ਪਾਂਡੇ, ਵਿਧਾਇਕ ਪ੍ਰਤੀਕ ਭੂਸ਼ਣ ਸਮੇਤ ਤਮਾਮ ਸਿਆਸੀ ਤੇ ਪਰਿਵਾਰਕ ਦੋਸਤ ਮੌਜੂਦ ਰਹੇ।

Previous articleਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ‘ਚ ਕਸ਼ਮੀਰ ‘ਤੇ ਪਾਕਿਸਤਾਨ ਦੀ ਚਰਚਾ ਨੂੰ ਭਾਰਤ ਨੇ ਕੀਤਾ ਖ਼ਾਰਜ
Next articleਬੇਅਦਬੀ ਮਾਮਲੇ ‘ਚ ਸੀਬੀਆਈ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦੇਵੇਗੀ ਪੰਜਾਬ ਸਰਕਾਰ