ਵਿਆਹ ਦੀ 30ਵੀਂ ਵਰ੍ਹੇਗੰਢ ਮੌਕੇ ਪੈਟਰੋਲ ਪੰਪ ਤੇ ਲਗਾਏ ਅੱਖਾਂ ਦੇ ਫ੍ਰੀ ਕੈਂਪ ਦੌਰਾਨ 325 ਮਰੀਜਾਂ ਦੀ ਹੋਈ ਜਾਂਚ, 16 ਦੇ ਹੋਣਗੇ ਅਪਰੇਸ਼ਨ

ਨੂਰਮਹਿਲ – ਵਿਆਹ ਦੀ 30ਵੀਂ ਵਰ੍ਹੇਗੰਢ ਦੀਆਂ ਖੁਸ਼ੀਆਂ ਦਾ ਆਨੰਦ ਲਾਇਨ ਅਸ਼ੋਕ ਬਬਿਤਾ ਸੰਧੂ ਨੰਬਰਦਾਰ, ਨੂਰਮਹਿਲ ਨੇ ਸਮਾਜ ਸੇਵਾ ਨੂੰ ਸਮਰਪਿਤ ਕਰਕੇ ਮਾਣਿਆ। ਇਸ ਖੁਸ਼ੀ ਦੇ ਮੌਕੇ ਉਹਨਾਂ ਹਰ ਵਰਗ ਅਤੇ ਹਰ ਧਰਮ ਲਈ ਉੱਚਤਮ ਕਿਸਮ ਦਾ ਇਲਾਜ ਮੁਹਈਆ ਕਰਵਾਉਣ ਲਈ ਅੱਖਾਂ ਦੇ ਫ੍ਰੀ ਅਪਰੇਸ਼ਨ ਕੈਂਪ ਅਤੇ ਜਾਂਚ ਦਾ ਕਾਰਜ ਪੰਜਾਬ ਦੇ ਮੰਨੇ ਪ੍ਰਮੰਨੇ ਹਸਪਤਾਲ ਸੀ.ਐਮ.ਸੀ & ਹਸਪਤਾਲ ਲੁਧਿਆਣਾ ਦੇ ਮਾਹਿਰ ਡਾਕਟਰਾਂ ਪਾਸੋਂ ਕਰਵਾਇਆ ਅਤੇ ਇਸ ਕੈਂਪ ਵਿੱਚ ਬਹੁਤ ਸਾਰੀਆਂ ਮਾਣਮੱਤੀਆਂ ਅਤੇ ਮੰਨੀਆਂ-ਪ੍ਰਮੰਨੀਆਂ ਹਸਤੀਆਂ ਨੇ ਹਿੱਸਾ ਲਿਆ। ਇੰਡੀਅਨ ਆਇਲ ਕੰਪਨੀ ਦੇ ਡਿਪਟੀ ਜਨਰਲ ਮੈਨੇਜਰ (ਰਿਟੇਲ ਸੇਲ) ਸ਼੍ਰੀ ਅਤੁਲ ਗੁਪਤਾ ਨੇ ਕੈਂਪ ਦਾ ਰਿਬਨ ਕੱਟਕੇ ਉਦਘਾਟਨ ਰਿਬਨ ਕੱਟਕੇ ਕੀਤਾ। ਡਿਸਟ੍ਰਿਕ 321-ਡੀ ਦੇ ਗਵਰਨਰ ਲਾਇਨ ਲਾਇਨ ਗੁਰਮੀਤ ਸਿੰਘ ਮੱਕੜ, ਵਾਇਸ ਗਵਰਨਰ ਲਾਇਨ ਹਰਦੀਪ ਸਿੰਘ ਖੜਕਾ, ਪਾਸਟ ਗਵਰਨਰ ਲਾਇਨ ਪਰਮਜੀਤ ਸਿੰਘ ਚਾਵਲਾ, ਪਾਸਟ ਗਵਰਨਰ ਲਾਇਨ ਹਰੀਸ਼ ਬੰਗਾ, ਸੀ.ਐਮ.ਸੀ & ਹਸਪਤਾਲ ਲੁਧਿਆਣਾ ਦੇ ਡਾਇਰੈਕਟਰ ਡਾ: ਵਿਲੀਅਮ ਭੱਟੀ, ਨੰਬਰਦਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਸ. ਗੁਰਪਾਲ ਸਿੰਘ ਸਮਰਾ, ਪਰਜਾਪਤੀ ਸਭਾ ਪੰਜਾਬ ਦੇ ਪ੍ਰਧਾਨ ਸ. ਸਵਰਨ ਸਿੰਘ ਡੱਬ, ਨਗਰ ਕੌਂਸਲ ਨੂਰਮਹਿਲ ਦੇ ਪ੍ਰਧਾਨ ਲਾਇਨ ਜਗਤ ਮੋਹਨ ਸ਼ਰਮਾ, ਉੱਘੇ ਸਮਾਜ ਸੇਵੀ ਸ. ਪ੍ਰੇਮ ਸਿੰਘ ਸੰਗੂ, ਐਸ.ਐਮ.ਓ ਨੂਰਮਹਿਲ ਡਾ: ਰਮੇਸ਼ ਪਾਲ, ਬਿਲਗਾ ਜਨਰਲ ਹਸਪਤਾਲ ਦੇ ਇੰਚਾਰਜ ਡਾ: ਅਨੁਪਮ ਫਿਲਿਪ, ਸੇਲਜ਼ ਅਫ਼ਸਰ ਸਾਹਿਲ ਰਾਜ ਨੇ ਸ਼ਮਾਂ ਰੋਸ਼ਨ ਦੀ ਰਸਮ ਅਦਾ ਕੀਤੀ। ਹਾਜ਼ਿਰ ਪਤਵੰਤਿਆਂ ਨੇ ਆਪਣੀਆਂ ਸ਼ੁਭਕਾਮਨਾਵਾਂ ਅਤੇ ਭਾਸ਼ਣ ਦਿੰਦਿਆਂ ਕਿਹਾ ਕਿ ਲਾਇਨ ਅਸ਼ੋਕ ਬਬਿਤਾ ਸੰਧੂ ਨੰਬਰਦਾਰ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਮੌਕੇ ਜਿਸ ਅੰਦਾਜ਼ ਨਾਲ ਆਪਣੀ ਖੁਸ਼ੀਆਂ ਮਨਾਈਆਂ ਹਨ ਉਹ ਕਾਬਿਲ-ਏ-ਤਾਰੀਫ਼ ਅਤੇ ਵਿਲੱਖਣ ਹਨ। ਸਾਨੂੰ ਸਭ ਨੂੰ ਵੀ ਚਾਹੀਦਾ ਹੈ ਕਿ ਅਸੀਂ ਵੀ ਇਸੇ ਤਰਾਂ ਲੋਕਾਂ ਦੇ ਦੁੱਖ ਦੂਰ ਕਰਕੇ ਆਪਣੀਆਂ ਖੁਸ਼ੀਆਂ ਮਨਾਈਏ। ਸੰਧੂ ਪਰਿਵਾਰ ਦੀ ਤਰਾਂ ਹਰ ਵਕਤ ਸਮਾਜ ਸੇਵਾ ਕਰਨ ਲਈ ਤਤਪਰ ਰਹੀਏ।
                ਲਾਇਨ ਅਸ਼ੋਕ ਸੰਧੂ ਨੰਬਰਦਾਰ ਨੇ ਜਿੱਥੇ ਵਰ੍ਹਦੇ ਮੀਂਹ ਵਿੱਚ ਆਏ ਹੋਏ ਪਤਵੰਤਿਆਂ ਦਾ ਸ਼ੁਕਰੀਆ ਅਦਾ ਕੀਤਾ ਉੱਥੇ ਵਰ੍ਹਦੇ ਮੀਂਹ ਵਿੱਚ ਪਹੁੰਚੇ ਮਰੀਜਾਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਜਿਹਨਾਂ ਕਰਕੇ ਅੱਖਾਂ ਫ੍ਰੀ ਕੈਂਪ ਲਗਾਉਣ ਦਾ ਉਦੇਸ਼ ਪਰਪੱਕ ਹੋਇਆ। ਲਾਇਨ ਬਬਿਤਾ ਸੰਧੂ, ਦਿਨਕਰ ਸੰਧੂ ਅਤੇ ਲਾਇਨ ਸੋਮਿਨਾਂ ਸੰਧੂ ਨੇ ਦੱਸਿਆ ਕਿ ਅਸ਼ੋਕ ਬਬਿਤਾ ਸੰਧੂ ਪੈਟਰੋਲੀਅਮ ਤੇ ਲੱਗੇ ਕੈਂਪ ਵਿੱਚ ਲਗਭਗ 950 ਲੋਕਾਂ ਨੇ ਆਪਣੀ ਸ਼ਿਰਕਤ ਕੀਤੀ, ਜਿਹਨਾਂ ਵਿਚੋਂ 325 ਲੋਕਾਂ ਨੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਈ ਅਤੇ 16 ਮਰੀਜਾਂ ਨੂੰ ਅਪਰੇਸ਼ਨ ਵਾਸਤੇ ਚੁਣਿਆ ਗਿਆ। ਗੁਰਵਿੰਦਰ ਸੋਖਲ ਅਤੇ ਆਂਚਲ ਸੰਧੂ ਸੋਖਲ ਨੇ ਦੱਸਿਆ ਕਿ ਸਾਰੇ ਮਰੀਜਾਂ ਦੇ ਅਪਰੇਸ਼ਨ ਬਿਲਗਾ ਜਨਰਲ ਹਸਪਤਾਲ ਬਿਲਗਾ ਵਿਖੇ ਕੀਤੇ ਜਾਣਗੇ। ਇਸ ਮੌਕੇ ਰਾਮਾ ਡਰਾਮਾਟਿਕ ਕਲੱਬ ਦੇ ਪ੍ਰਧਾਨ ਭੂਸ਼ਣ ਸ਼ਰਮਾ, ਜੈ ਸ਼ਿਵ ਸ਼ਕਤੀ ਸੇਵਾ ਮੰਡਲ ਦੇ ਚੇਅਰਮੈਨ ਲਾਇਨ ਓ.ਪੀ. ਕੁੰਦੀ, ਜਨਰਲ ਸਕੱਤਰ ਸ਼ਰਨਜੀਤ ਬਿੱਲਾ, ਕੈਸ਼ੀਅਰ ਰਾਮ ਮੂਰਤੀ ਜਗਪਾਲ, ਸੀ.ਮੀਤ ਪ੍ਰਧਾਨ ਹਰੀਸ਼ ਮੈਹਨ ਗੋਗਾ, ਪ੍ਰੈਸ ਸਕੱਤਰ ਅਨਿਲ ਸ਼ਰਮਾ, ਵਰਿੰਦਰ ਕੋਹਲੀ, ਦਿਕਸ਼ਿਤ ਕੋਹਲੀ, ਨਵੀਂ ਸੋਚ ਸੰਸਥਾ ਤੋਂ ਰਵਿੰਦਰ ਭਾਰਦਵਾਜ, ਰਵਨੀਤ ਭਾਰਦਵਾਜ, ਸ਼ਿਵ ਸੈਨਾ ਬਾਲ ਠਾਕਰੇ ਤੋਂ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ, ਸਿਟੀ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਸਨਸੋਆ, ਲਾਇਨਜ਼ ਕਲੱਬ ਨੂਰਮਹਿਲ ਸਿਟੀ ਦੇ ਪ੍ਰਧਾਨ ਲਾਇਨ ਡਾ: ਨਵੀਨ ਕੁਮਾਰ, ਆਈ ਸਪੈਸ਼ਲਿਸਟ ਡਾ: ਕਮਲ ਕੁਮਾਰ, ਕੇ9 ਚੈੱਨਲ ਪੰਜਾਬ ਦੇ ਡਾਇਰੈਕਟਰ ਸ. ਗੁਰਦੀਪ ਸਿੰਘ ਤੱਗੜ, ਨੰਬਰਦਾਰ ਯੂਨੀਅਨ ਦੇ ਜਨਰਲ ਸਕੱਤਰ ਜਗਦੀਸ਼ ਸਿੰਘ ਗੋਰਸੀਆਂ ਪੀਰਾਂ, ਪੀ.ਆਰ.ਓ ਜਗਨ ਨਾਥ ਚਾਹਲ, ਨੰਬਰਦਾਰ ਹਰਮੇਲ ਸਿੰਘ ਸਰਹਾਲੀ, ਨੰਬਰਦਾਰ ਹਰਪਾਲ ਸਿੰਘ ਪੁਆਦੜਾ ਤੋਂ ਇਲਾਵਾ ਸਮਾਜ ਸੇਵੀ ਮਦਨ ਮੋਹਨ ਤੱਕਿਆਰ, ਪ੍ਰਿੰਸ ਵਰਮਾ, ਮਨਸਾ ਰਾਮ ਚੈਰੀਟੇਬਲ ਦੇ ਟਰੱਸਟੀ ਰਾਜ ਬਹਾਦਰ ਸੰਧੀਰ, ਸੀਤਾ ਰਾਮ ਸੋਖਲ, ਅਵਤਾਰ ਸਿੰਘ ਲਾਲ ਕੋਠੀ, ਰਮਾ ਸੋਖਲ, ਪ੍ਰਭਦੀਪ ਡੱਬ ਜਲੰਧਰ, ਵਰਿੰਦਰ ਸੋਖਲ, ਆਲੋਕ ਕੁਮਾਰ ਤੋਂ ਇਲਾਵਾ ਹੋਰ ਬਹੁਤ ਸਾਰੇ ਸਮਾਜ ਸੇਵੀਆਂ ਨੇ ਭਾਰੀ ਮੀਂਹ ਦੌਰਾਨ ਪਹੁੰਚੇ ਮਰੀਜਾਂ ਦੀ ਦੇਖਭਾਲ ਵਿਸ਼ੇਸ਼ ਰੂਪ ਵਿੱਚ ਕੀਤੀ।
– ਹਰਜਿੰਦਰ ਛਾਬੜਾ, 9592282333
Previous articleभारतीय नागरिकता संशोधन विधेयक देश की एकता अखंडता के लिए घातक साबित होगा – समता सैनिक दल
Next articleIBL: Rhinos escape with vital victory against Odisha