ਵਰਿੰਦਰ ਸ਼ਰਮਾ ਨੇ ਯੂ.ਕੇ. ਦੀਆਂ ਅਗਲੀਆਂ ਆਮ ਚੋਣਾਂ ਲਈ ਲੇਬਰ ਪਾਰਟੀ ਦੇ ਉਮੀਦਵਾਰਾਂ ਦੀ ਹੋ ਰਹੀ ਚੋਣ ‘ਚ ਮੁੜ ਦਾਅਵੇਦਾਰੀ ਪੇਸ਼ ਕੀਤੀ

ਫੋਟੋ.ਵਰਿੰਦਰ ਸਰਮਾ

ਲੰਡਨ – ਰਾਜਵੀਰ ਸਮਰਾ- ਮਿੰਨੀ ਪੰਜਾਬ ਈਲਿੰਗ ਸਾਊਥਾਲ ਹਲਕੇ ਤੋਂ ਪੰਜਾਬੀ ਮੂਲ ਦੇ ਸੰਸਦ ਮੈਂਬਰ ਵਰਿੰਦਰ ਸ਼ਰਮਾ ਨੇ ਯੂ.ਕੇ. ਦੀਆਂ ਅਗਲੀਆਂ ਆਮ ਚੋਣਾਂ ਲਈ ਲੇਬਰ ਪਾਰਟੀ ਦੇ ਉਮੀਦਵਾਰਾਂ ਦੀ ਹੋ ਰਹੀ ਚੋਣ ‘ਚ ਮੁੜ ਦਾਅਵੇਦਾਰੀ ਪੇਸ਼ ਕੀਤੀ ਹੈ | ਭਾਵੇਂ ਅਕਸਰ ਕੋਈ ਵੀ ਜੇਤੂ ਸੰਸਦ ਮੈਂਬਰ ਆਪਣੇ ਆਪ ਅਗਲਾ ਪਾਰਟੀ ਉਮੀਦਵਾਰ ਬਣ ਜਾਂਦਾ ਹੈ ਪਰ ਵਰਿੰਦਰ ਸ਼ਰਮਾ ਿਖ਼ਲਾਫ਼ ਬੀਤੇ ਸਮੇਂ ਬੇਭਰੋਸਗੀ ਮਤਾ ਪਾਸ ਹੋਣ ਤੋਂ ਬਾਅਦ ਹਲਕੇ ਦੇ ਉਮੀਦਵਾਰ ਲਈ ਪਾਰਟੀ ਦੀ ਅੰਦਰੂਨੀ ਚੋਣ ਲਾਜ਼ਮੀ ਕਰਾਰ ਦੇ ਦਿੱਤੀ ਗਈ ਸੀ | ਲੇਬਰ ਪਾਰਟੀ ਵਲੋਂ 8 ਜੁਲਾਈ ਤੱਕ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਹਨ |

ਵਰਿੰਦਰ ਸ਼ਰਮਾ ਨੇ 24 ਜੂਨ ਨੂੰ ਪਾਰਟੀ ਨੂੰ ਲਿਖਤੀ ਰੂਪ ‘ਚ ਪੁਸ਼ਟੀ ਕੀਤੀ ਕਿ ਉਹ ਅਗਲੀਆਂ ਚੋਣਾਂ ਲੜਨ ਦੇ ਚਾਹਵਾਨ ਹਨ | ਵਰਿੰਦਰ ਸ਼ਰਮਾ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ 2007 ‘ਚ ਪਹਿਲੀ ਵਾਰ ਸੰਸਦ ਮੈਂਬਰ ਬਣੇ ਸਨ ਅਤੇ ਉਹ 40 ਸਾਲਾਂ ਦੇ ਸਿਆਸੀ ਜੀਵਨ ‘ਚ ਵੱਖ-ਵੱਖ ਅਹੁਦਿਆਂ ‘ਤੇ ਰਹਿ ਕੇ ਲੋਕਾਂ ਨਾਲ ਜੁੜੇ ਰਹੇ ਹਨ | ਉਨ੍ਹਾਂ ਇਹ ਵੀ ਕਿਹਾ ਕਿ ਤਿੰਨ ਸੰਸਦੀ ਚੋਣਾਂ ‘ਚ ਉਨ੍ਹਾਂ ਦੀ ਹਰ ਵਾਰ ਜਿੱਤ ਦਰ ਵਧੀ ਹੈ ਅਤੇ ਲੋਕਾਂ ਵਲੋਂ ਵੱਡਾ ਹੁੰਗਾਰਾ ਮਿਲਿਆ ਹੈ | ਸੰਸਦ ਮੈਂਬਰ ਸ਼ਰਮਾ ਸਿਹਤ ਕਮੇਟੀ, ਅੰਤਰਰਾਸ਼ਟਰੀ ਵਿਕਾਸ ਕਮੇਟੀ, ਪਾਰਲੀਮੈਂਟਰੀ ਅਸੈਂਬਲੀ ਕੌਾਸਲ ਯੂਰਪ, ਮਨੁੱਖੀ ਅਧਿਕਾਰ ਅਤੇ ਇੰਡੋ ਬਿ੍ਟਿਸ਼ ਆਲ ਪਾਰਟੀ ਪਾਰਲੀਮੈਂਟਰੀ ਦੇ ਚੇਅਰ ਹਨ, ਪਰ ਵੇਖਣ ਵਾਲੀ ਗੱਲ ਇਹ ਹੈ ਕਿ ਵਰਿੰਦਰ ਸ਼ਰਮਾ ਨੂੰ ਚਣੌਤੀ ਦੇਣ ਲਈ ਹੋਰ ਕੌਣ-ਕੌਣ ਮੈਦਾਨ ‘ਚ ਆਉਂਦੇ ਹਨ |

Previous articleਫੀਫਾ ਮਹਿਲਾ ਵਿਸ਼ਵ ਕੱਪ: ਅਮਰੀਕਾ ਨੇ ਫਰਾਂਸ ਨੂੰ 2-1 ਨਾਲ ਹਰਾਇਆ
Next articleClinical England beat India to keep semis hopes alive