ਵਰਵਰਾ ਰਾਓ ਦੀ ਹਾਲਤ ਚਿੰਤਾਜਨਕ

ਮੁੰਬਈ (ਸਮਾਜਵੀਕਲੀ) :  ਸਮਾਜਿਕ ਕਾਰਕੁਨ ਵਰਵਰਾ ਰਾਓ ਦੇ ਪਰਿਵਾਰ ਨੇ ਦਾਅਵਾ ਕੀਤਾ ਕਿ ਊਨ੍ਹਾਂ ਦੀ ਹਾਲਤ ਵਿਗੜ ਰਹੀ ਹੈ ਅਤੇ ਊਹ ਚਿੰਤਾਜਨਕ ਤੇ ਬੇਸੁਰਤੀ ਦੀ ਹਾਲਤ ’ਚ ਹਨ। ਪਰਿਵਾਰ ਨੇ ਪ੍ਰਸ਼ਾਸਨ ਤੋਂ ਰਾਓ ਨੂੰ ਵਧੀਆ ਮੈਡੀਕਲ ਸਹੂਲਤ ਊਪਲੱਬਧ ਕਰਵਾਊਣ ਦੀ ਮੰਗ ਕੀਤੀ। ਐਲਗਾਰ ਪਰਿਸ਼ਦ ਕੇਸ ’ਚ ਮੁਲਜ਼ਮ ਵਰਵਰਾ ਰਾਓ (81) ਇਸ ਸਮੇਂ ਨਵੀਂ ਮੁੰਬਈ ਟਾਊਨਸ਼ਿਪ (ਮਹਾਰਾਸ਼ਟਰ) ਦੀ ਤਾਲੋਜਾ ਜੇਲ੍ਹ ’ਚ ਹਨ।

ਆਨਲਾਈਨ ਪ੍ਰੈੱਸ ਕਾਨਫਰੰਸ ’ਚ ਰਾਓ ਦੀ ਪਤਨੀ, ਪੁੱਤਰੀ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਊਨ੍ਹਾਂ ਦੀ ਵਿਗੜ ਰਹੀ ਸਿਹਤ ਨੂੰ ਲੈ ਕੇ ਊਹ ਚਿੰਤਤ ਹਨ। ਪਰਿਵਾਰ ਨੇ ਦਾਅਵਾ ਕੀਤਾ ਕਿ ਰਾਓ ਨੂੰ ਬੇਹੋਸ਼ੀ ਦੀ ਹਾਲਤ ’ਚ 28 ਮਈ ਨੂੰ ਮੁੰਬਈ ਦੇ ਜੇ.ਜੇ. ਹਸਪਤਾਲ ’ਚ ਲਿਜਾਏ ਜਾਣ ਦੇ ਸਮੇਂ ਤੋਂ ਊਨ੍ਹਾਂ ਦੀ ਹਾਲਤ ਵਿਗੜ ਰਹੀ ਹੈ। ਤਿੰਨ ਬਾਅਦ ਊਨ੍ਹਾਂ ਨੂੰ ਊਥੋਂ ਛੁੱਟੀ ਦੇ ਕੇ ਵਾਪਸ ਜੇਲ੍ਹ ਭੇਜ ਦਿੱਤਾ ਗਿਆ ਜਦਕਿ ਊਨ੍ਹਾਂ ਹਾਲਤ ’ਚ ਕੋਈ ਸੁਧਾਰ ਨਹੀਂ ਸੀ ਹੋਇਆ।

ਰਾਓ ਦੀ ਪਤਨੀ ਨੇ ਕਿਹਾ ਕਿ ਪੁਲੀਸ ਵੱਲੋਂ ਪਰਿਵਾਰ ਨੂੰ ਰੋਜ਼ਾਨਾ ਕਰਵਾਈ ਜਾਂਦੀ ਫੋਨ ਕਾਲ ਵਿੱਚ ਊਨ੍ਹਾਂ ਦੀ ਆਵਾਜ਼ ਕਾਫ਼ੀ ਕਮਜ਼ੋਰ ਤੇ ਅਸਪੱਸ਼ਟ ਸੀ ਅਤੇ ਊਨ੍ਹਾਂ ਤੋਂ ਠੀਕ ਤਰ੍ਹਾਂ ਬੋਲਿਆ ਵੀ ਨਹੀਂ ਜਾ ਰਿਹਾ ਸੀ, ਜਿਸ ਨੂੰ ਲੈ ਕੇ ਊਹ ਚਿੰਤਤ ਹਨ। ਊਹ ਬੇਸੁਰਤੀ ਦੀ ਹਾਲਤ ਵਿੱਚ ਹਨ ਅਤੇ ਊਨ੍ਹਾਂ ਨੇ ਸ਼ਨਿਚਰਵਾਰ ਨੂੰ ਸਿਹਤ ਸਬੰਧੀ ਪੁੱਛੇ ਕੁਝ ਸਵਾਲਾਂ ਦੇ ਵੀ ਜਵਾਬ ਨਹੀਂ ਦਿੱਤੇ। ਸਰੀਰ ’ਚ ਇਲੈਕਟ੍ਰੋਲਾਈਟ ਅਸੰਤੁਲਨ ਕਾਰਨ ਊਨ੍ਹਾਂ ਦੀ ਯਾਦਦਾਸ਼ਤ ਜਾਣ ਦਾ ਖ਼ਤਰਾ ਹੋ ਸਕਦਾ ਹੈ।

ਊਸਨੇ ਦਾਅਵਾ ਕੀਤਾ, ‘ਰਾਓ ਦੇ ਨਾਲ ਸਹਿ-ਮੁਲਜ਼ਮ ਇੱਕ ਕਾਰਕੁਨ ਨੇ ਦੱਸਿਆ ਹੈ ਕਿ ਊਹ ਖ਼ੁਦ ਚੱਲਣ ਫਿਰਨ ਤੋਂ ਅਸਮਰੱਥ ਹੈ। ਰਾਓ ਦੀ ਪਤਨੀ ਨੇ ਕਿਹਾ ਕਿ ਊਨ੍ਹਾਂ ਦੀ ਜਾਨ ਬਚਾਊਣ ਲਈ ਊਨ੍ਹਾਂ ਨੂੰ ਹਸਪਤਾਲ ’ਚ ਵਧੀਆ ਦੀ ਇਲਾਜ ਦੀ ਸਖ਼ਤ ਲੋੜ ਹੈ।’ ਪਰਿਵਾਰ ਨੇ ਕਿਹਾ ਕਿ ਮੌਜੂਦਾ ਹਾਲਤ ਮੁਤਾਬਕ ਰਾਓ ਖ਼ਿਲਾਫ਼ ਦਰਜ ਕੇਸ ’ਚ ਸਾਰੇ ਤੱਥਾਂ ਨੂੰ ਪਾਸੇ ਰੱਖਿਆ ਜਾਵੇ।

Previous articleਇਕੱਠਾਂ ਬਾਰੇ ਨਵੀਂਆਂ ਹਦਾਇਤਾਂ ਜਾਰੀ ਕਰਾਂਗੇ: ਅਮਰਿੰਦਰ
Next articleਪ੍ਰੋ. ਵਰਵਰਾ ਰਾਓ ਨੂੰ ਰਿਹਾਅ ਕਰਨ ਦੀ ਮੰਗ