ਵਧੇਰੇ ਟੈਸਟਾਂ ਨਾਲ ਭਾਰਤ ਤੇ ਚੀਨ ’ਚ ਅਮਰੀਕਾ ਨਾਲੋਂ ਵੀ ਵੱਧ ਕੇਸ ਹੋਣ: ਟਰੰਪ

ਵਾਸ਼ਿੰਗਟਨ (ਸਮਾਜਵੀਕਲੀ) : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਜੇਕਰ ਕੋਵਿਡ-19 ਸਬੰਧੀ ਵਧੇਰੇ ਟੈਸਟ ਕੀਤੇ ਜਾਣ ਤਾਂ ਭਾਰਤ ਅਤੇ ਚੀਨ ਜਿਹੇ ਮੁਲਕਾਂ ਵਿੱਚ ਅਮਰੀਕਾ ਨਾਲੋਂ ਵੀ ਵੱਧ ਕੇਸ ਹੋਣਗੇ। ਟਰੰਪ ਨੇ ਮੇਨ ਸਥਿਤ ਪਿਓਰੀਟਿਨ ਮੈਡੀਕਲ ਪ੍ਰੋਡੱਕਟਸ ਵਿੱਚ ਇਹ ਟਿੱਪਣੀ ਕਰਦਿਆਂ ਕਿਹਾ ਕਿ ਅਮਰੀਕਾ ਨੇ ਹੁਣ ਤੱਕ ਦੋ ਕਰੋੜ ਟੈਸਟ ਕੀਤੇ ਹਨ। ਊਨ੍ਹਾਂ ਕਿਹਾ ਕਿ ਅਮਰੀਕਾ ਦੇ ਮੁਕਾਬਲੇ ਜਰਮਨੀ ਨੇ 40 ਲੱਖ ਅਤੇ ਦੱਖਣੀ ਕੋਰੀਆ ਨੇ 30 ਲੱਖ ਟੈਸਟ ਕੀਤੇ ਹਨ।

ਜੌਹਨਜ਼ ਹੌਪਕਿਨਸ ਕਰੋਨਾਵਾਇਰਸ ਰਿਸੋਰਸ ਸੈਂਟਰ ਅਨੁਸਾਰ ਅਮਰੀਕਾ ਵਿੱਚ ਕਰੋਨਾਵਾਇਰਸ ਦੇ ਕਰੀਬ 19 ਲੱਖ ਕੇਸ ਹਨ, ਜਿਨ੍ਹਾਂ ’ਚੋਂ ਇੱਕ ਲੱਖ ਨੌਂ ਹਜ਼ਾਰ ਮੌਤਾਂ ਹੋਈਆਂ ਹਨ। ਭਾਰਤ ਅਤੇ ਚੀਨ ਵਿੱਚ ਕਰੋਨਾਵਾਇਰਸ ਦੇ ਕ੍ਰਮਵਾਰ 2,36,184 ਅਤੇ 84,177 ਕੇਸ ਹਨ।

Previous articleਪੰਜਾਬ ’ਚ ਭਲਕੇ ਖੁੱਲ੍ਹਣਗੇ ਹੋਟਲ, ਸ਼ਾਪਿੰਗ ਮਾਲ ਅਤੇ ਧਾਰਮਿਕ ਸਥਾਨ
Next articleਅਰਥਚਾਰਾ ਤਬਾਹ ਕਰ ਰਹੀ ਹੈ ਸਰਕਾਰ: ਰਾਹੁਲ