ਲੱਦਾਖ ਸੀਮਾ ਵਿਵਾਦ: ਚੀਨ ਵੱਲੋਂ ਘੁਸਪੈਠ ਦੀ ਤਿਆਰੀ

ਜੰਮੂ (ਸਮਾਜਵੀਕਲੀ): ਹਿਮਾਲਿਆ ਦੀਆਂ ਚੋਟੀਆਂ ’ਤੇ ਚੀਨ ਅਤੇ ਭਾਰਤੀ ਫੌਜ ਵਿਚਾਲੇ ਕਰੀਬ ਇਕ ਮਹੀਨੇ ਤੋਂ ਸਰਹੱਦ ਨੂੰ ਲੈ ਕੇ ਚੱਲ ਰਹੇ ਵਿਵਾਦ ਦੌਰਾਨ ਪੂਰਬੀ ਲੱਦਾਖ਼ ਵਿੱਚ ਚੀਨ ਵੱਡੇ ਪੱਧਰ ’ਤੇ ਘੁਸਪੈਠ ਕਰਨ ਦੀ ਤਿਆਰੀ ਕਰ ਰਿਹਾ ਹੈ। ਚੀਨ ਤੋਂ ਮਿਲੀਆਂ ਮੀਡੀਆ ਰਿਪੋਰਟਾਂ ਅਨੁਸਾਰ ਚੀਨੀ ਫੌਜ ਤਿੱਬਤੀ ਪਠਾਰ ਵਿੱਚ ਰਾਤ ਸਮੇਂ ਉੱਚੇ ਪਹਾੜੀ ਖੇਤਰਾਂ ਵਿੱਚ ਟਰੇਨਿੰਗ ਕਰ ਰਹੀ ਹੈ।

ਇਹ ਪਹਿਲੀ ਵਾਰ ਹੈ ਜਦੋਂ ਚੀਨ ਨੇ ਭਾਰਤ ਵਿੱਚ ਘੁਸਪੈਠ ਦੀਆਂ ਤਿਆਰੀਆਂ ਦੇ ਸਪਸ਼ਟ ਸੰਕੇਤ ਦਿੱਤੇ ਹਨ। चीन ਦੀਆਂ ਨੀਤੀਆਂ ਦਾ ਪ੍ਰਚਾਰ ਕਰਨ ਵਾਲੇ ਗਲੋਬਲ ਟਾਈਮਜ਼ ਨੇ ਬੁੱਧਵਾਰ ਦੇ ਅੰਕ ਵਿੱਚ ਲਿਖਿਆ ਹੈ ਕਿ ਇਹ ਟਰੇਨਿੰਗ ਸੈਸ਼ਨ ਹਾਲ ਹੀ ਵਿੱਚ ਕੀਤਾ ਗਿਆ ਸੀ ਅਤੇ ਸੀਸੀਟੀਵੀ ਫੁਟੇਜ ਵੀ ਪ੍ਰਸਾਰਿਤ ਕੀਤੀ ਗਈ ਸੀ। ਉਸ ਵਿੱਚ ਕਿਹਾ ਗਿਆ ਹੈ ਕਿ ਚੀਨੀ ਦੀ ਪੀਪਲਜ਼ ਲਿਬੇਸ਼ਨ ਆਰਮੀ ਦੀ ਤਿੱਬਤ ਮਿਲਿਟਰੀ ਕਮਾਂਡ ਨੇ ਹਾਲੀ ਵਿੱਚ ਘੁਸਪੈਠ ਦੀ ਟਰੇਨਿੰਗ ਲਈ ਫੌਜੀਆਂ ਨੂੰ 4700 ਮੀਟਰ ਦੀ ਉਂਚਾਈ ’ਤੇ ਭੇਜਿਆ ਸੀ ਤਾਂ ਸਖ਼ਤ ਵਾਤਾਵਰਨ ਵਿੱਚ ਉਨ੍ਹਾਂ ਦੀ ਲਾੜਕੂ ਸਮਰੱਥਾ ਦੀ ਪਰਖ ਹੋ ਸਕੇ।

ਜਾਣਕਾਰੀ ਅਨੁਸਾਰ ਇਕ ਅਣਜਾਣ ਤਰੀਕ ਨੂੰ ਰਾਤ 1 ਵਜੇ ਚੀਨੀ ਦੀ ਸਕਾਊਟ ਇਕਾਈ ਨੇ ਤੁੰਗਲਾ ਪਹਾੜੀ ’ਤੇ ਅਾਪਣੇ ਟੀਚੇ ਵਲ ਚਾਲੇ ਪਾਏ। ਚਾਈਨਾ ਸੈਂਟਰਲ ਟੀਵੀ ਨੇ ਦੱਸਿਆ ਕਿ ਇਸ ਦੌਰਾਨ ਵਾਹਨਾਂ ਨੇ ਆਪਣੀਆਂ ਲਾਈਟਾਂ ਬੰਦ ਕਰ ਦਿੱਤੀਆਂ ਅਤੇ ਰਾਤ ਵਿੱਚ ਦੇਖਣ ਵਾਲੇ ਯੰਤਰਾਂ ਦਾ ਇਸਤੇਮਾਲ ਕੀਤਾ। ਇਸ ਦੌਰਾਨ ਡਰੋਨ ਦੀ ਵਰਤੋਂ ਵੀ ਕੀਤੀ ਗਈ।

Previous articleਲੁਧਿਆਣਾ ਵਾਸੀ ਮੁਟਿਆਰ ਦੀ ਹੱਤਿਆ ਦੀ ਗੁੱਥੀ ਸੁਲਝੀ, ਮੁੱਖ ਦੋਸ਼ੀ ਮੁਕਾਬਲੇ ’ਚ ਹਲਾਕ
Next articleਹਿੰਸਾ ਨਾ ਰੁਕੀ ਤਾਂ ਫ਼ੌਜ ਤਾਇਨਾਤ ਕਰਾਂਗਾ: ਟਰੰਪ