ਲੱਦਾਖ ਝੜਪ: ਅਮਰੀਕੀ ਖ਼ੁਫੀਆ ਏਜੰਸੀ ਮੁਤਾਬਕ ਚੀਨ ਦੇ 35 ਫ਼ੌਜੀ ਮਰੇ

ਨਵੀਂ ਦਿੱਲੀ (ਸਮਾਜਵੀਕਲੀ) :   ਲੱਦਾਖ ਦੀ ਗਲਵਾਨ ਵਾਦੀ ਵਿੱਚ ਚੀਨ ਤੇ ਭਾਰਤੀ ਫੌਜੀਆਂ ਵਿਚਾਲੇ ਹੋਈ ਝੜਪ ਵਿੱਚ ਚੀਨ ਦੇ 35 ਫੌਜੀ ਮਾਰੇ ਗਏ ਹਨ। ਇਹ ਦਾਅਵਾ ਸੂਤਰਾਂ ਨੇ ਅਮਰੀਕੀ ਖੁਫ਼ੀਆ ਏਜੰਸੀ ਦੇ ਹਵਾਲੇ ਨਾਲ ਕੀਤਾ ਹੈ ਪਰ ਚੀਨ ਨੇ ਹਾਲੇ ਤੱਕ ਅਾਪਣੇ ਕਿਸੇ ਨੁਕਸਾਨ ਦੀ ਕੋਈ ਗੱਲ ਨਹੀਂ ਕੀਤੀ ਹੈੇ। ਇਸ ਦੌਰਾਨ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਉਹ ਭਾਰਤੀ ਜਵਾਨਾਂ ਦੀ ਸ਼ਹਾਦਤ ਤੋਂ ਪ੍ਰੇਸ਼ਾਨ ਤੇ ਦੁਖੀ ਹਨ।

ਦੇਸ਼ ਇਨ੍ਹਾਂ ਦੀ ਸ਼ਹਾਦਤ ਨੂੰ ਕਦੇ ਨਹੀਂ ਭੁੱਲੇਗਾ। ਉਧਰ ਅਮਰੀਕਾ ਨੇ ਕਿਹਾ ਹੈ ਕਿ ਉਹ ਭਾਰਤ ਦੇ ਚੀਨ ਦੇ ਫੌਜੀਆਂ ਵਿਚਾਲੇ ਝੜਪ ਤੋਂ ਬਾਅਦ ਹਾਲਾਤ ’ਤੇ ਨਜ਼ਰ ਰੱਖ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਹ ਆਸ ਕਰਦਾ ਹੈ ਕਿ ਦੋਵੇਂ ਮੁਲਕ ਵਿਵਾਦ ਨੂੰ ਸ਼ਾਂਤੀ ਨਾਲ ਹੱਲ ਕਰ ਲੈਣਗੇ।

Previous articleਚੀਨ ਨਾਲ ਵਿਵਾਦ: ਮੋਦੀ ਨੇ 19 ਨੂੰ ਸਰਬ ਦਲੀ ਮੀਟਿੰਗ ਸੱਦੀ
Next articleDay after bloody clash, China claims sovereignty over Galwan Valley