ਲੱਖਾਂ ਲੋਕਾਂ ਲਈ ਸਹਾਰਾ ਬਣਿਆ ‘ਗੁਰੂ ਕਾ ਲੰਗਰ’

ਯਵਾਤਮਾਲ (ਮਹਾਰਾਸ਼ਟਰ) (ਸਮਾਜਵੀਕਲੀ): ਪਿਛਲੇ ਦੋ ਮਹੀਨਿਆਂ ਤੋਂ ਕੌਮੀ ਸ਼ਾਹਰਾਹ- 7 ’ਤੇ ਸਥਿਤ ਕਰੰਜੀ ਨੇੜਿਓਂ ਲੰਘਦਿਆਂ ਹਜ਼ਾਰਾਂ ਹੀ ਬੱਸਾਂ, ਟਰੱਕ, ਟੈਂਪੂ ਅਤੇ ਹੋਰ ਵਾਹਨ ਇੱਥੇ ਟੀਨਾਂ ਦੇ ਬਣੇ ਇੱਕ ਸ਼ੈੱਡ ਹੇਠ ਜ਼ਰੂਰ ਰੁਕਦੇ ਹਨ। ਲਗਪਗ 450 ਕਿਲੋਮੀਟਰ ਲੰਮੇ ਮਾਰਗ ’ਤੇ ਇਹ ਇੱਕੋ ਅਜਿਹੀ ਜਗ੍ਹਾ ਹੈ ਜਿੱਥੇ ਮੁਫ਼ਤ ’ਚ ਖਾਣਾ ਮਿਲਦਾ ਹੈ, ਜੋ ਬਾਬਾ ਕਰਨੈਲ ਸਿੰਘ ਖਹਿਰਾ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ’ਚ ਸ਼ਾਮਲ ਹੈ, ਜੋ ਇਸ ਖਿੱਤੇ ’ਚ ਖਹਿਰਾ ਬਾਬਾ ਜੀ ਦੇ ਨਾਂ ਨਾਲ ਵੀ ਮਕਬੂਲ ਹਨ। ਖਹਿਰਾ ਬਾਬਾ ਜੀ ਨੇ  ਗੱਲਬਾਤ ਕਰਦਿਆਂ ਦੱਸਿਆ,‘ਇਹ ਇੱਕ ਕਬਾਇਲੀ ਖਿੱਤਾ ਹੈ।

ਸਾਡੇ ਪਿੱਛੇ ਲਗਪਗ 15- ਕਿਲੋਮੀਟਰ ਅਤੇ ਅੱਗੇ 300 ਕਿਲੋਮੀਟਰ ਤੱਕ ਇੱਕ ਵੀ ਢਾਬਾ ਜਾਂ ਰੈਸਤਰਾਂ ਨਹੀਂ ਹੈ… ਇਸ ਲਈ ਜ਼ਿਆਦਾਤਰ ਲੋਕ ਗੁਰੂ ਕਾ ਲੰਗਰ ਵਿਖੇ ਰੁਕ ਕੇ ਲੰਗਰ ਛਕਣ ਨੂੰ ਤਰਜੀਹ ਦਿੰਦੇ ਹਨ।’ ਇੱਕ ਬਦਾਮੀ ਰੰਗ ਦੇ ਬੋਰਡ ’ਤੇ ਲਿਖਿਆ ਹੈ- ‘ਗੁਰਦੁਆਰਾ ਸਾਹਿਬ’ ਅਤੇ ‘ਡੇਰਾ ਕਾਰ ਸੇਵਾ ਗੁਰਦੁਆਰਾ ਲੰਗਰ ਸਾਹਿਬ’। ਇਸ ਲੰਗਰ ਦਾ ਸਬੰਧ ਗੁਰਦੁਆਰਾ ਭਗੋੜ ਸਾਹਿਬ, ਵਈ ਨਾਲ ਹੈ, ਜੋ ਇੱਥੋਂ 11 ਕਿਲੋਮੀਟਰ ਦੂਰ ਜੰਗਲੀ ਇਲਾਕੇ ’ਚ ਸਥਿਤ ਹੈ।

ਇਸ ਸਥਾਨ ’ਤੇ ਗੁਰੂ ਗੋਬਿੰਦ ਸਿੰਘ 1705 ਈਸਵੀ ’ਚ ਨਾਂਦੇੜ ਜਾਣ ਵੇਲੇ ਰਾਹ ’ਚ ਰੁਕੇ ਸਨ, ਜੋ ਇੱਥੋਂ 250 ਕਿਲੋਮੀਟਰ ਦੂਰ ਸਥਿਤ ਹੈ। ਬਾਬਾ ਖਹਿਰਾ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਇੱਥੋਂ ਦੂਰ ਸਥਿਤ ਹੋਣ ਕਾਰਨ 1988 ਵਿੱਚ ਇੱਥੇ ਇਹ ਮੁਫ਼ਤ ਲੰਗਰ ਲਾਉਣ ਦੀ ਸ਼ੁਰੂਆਤ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਮੁਲਕ ਵਿੱਚ ਤਾਲਾਬੰਦੀ ਸ਼ੁਰੂ ਹੋਣ ਮਗਰੋਂ ਇਹ ਲੰਗਰ ਨੇ ਹਜ਼ਾਰਾਂ ਹੀ ਭੁੱਖੇ ਲੋਕਾਂ ਲਈ ਆਸਰਾ ਬਣਿਆ, ਜਿਨ੍ਹਾਂ ’ਚ ਪਰਵਾਸੀ ਮਜ਼ਦੂਰ, ਰਾਹਗੀਰ, ਟਰੱਕ ਡਰਾਈਵਰ ਤੇ ਪਿੰਡਾਂ ਦੇ ਵਸਨੀਕ ਸ਼ਾਮਲ ਹਨ।

Previous articleTrump called Zuckerberg after Twitter flagged controversial tweets: Report
Next articleNetanyahu warns of new restrictions