ਲੋਕ ਸਰਕਾਰੀ ਤੇ ਪ੍ਰਸ਼ਾਸ਼ਨਿਕ ਹਦਾਇਤ ਦੀ ਕਰਨ ਪਾਲਣਾ – ਏ ਐਸ ਆਈ ਮੋਹਨ ਲਾਲ

ਫੋਟੋ : - ਸ਼ਾਮਚੁਰਾਸੀ ਪੁਲਿਸ ਚੌਂਕੀ ਦੇ ਇੰਚਾਰਜ ਏ ਐਸ ਆਈ ਮੋਹਣ ਲਾਲ ਆਪਣੀ ਪੁਲਿਸ ਪਾਰਟੀ ਨਾਲ ਨਾਕੇ ਤੇ ਇਕ ਵਾਹਨ ਚਾਲਕ ਦੇ ਕਾਗਜਾਂ ਦੀ ਚੈਕਿੰਗ ਕਰਦੇ ਹੋਏ।

ਸ਼ਾਮਚੁਰਾਸੀ ਪੁਲਿਸ ਗ਼ੈਰ ਕਾਨੂੰਨੀ ਸ਼ਰਾਰਤੀ ਅਨਸਰਾਂ ਨੂੰ ਨਹੀਂ ਬਖ਼ਸ਼ੇਗੀ

ਸ਼ਾਮਚੁਰਾਸੀ, (ਚੁੰਬਰ) (ਸਮਾਜਵੀਕਲੀ)- ਸ਼ਾਮਚੁਰਾਸੀ ਪੁਲਿਸ ਚੌਂਕੀ ਦੇ ਇੰਚਾਰਜ ਏ ਐਸ ਆਈ ਮੋਹਣ ਲਾਲ ਆਪਣੀ ਪੁਲਿਸ ਪਾਰਟੀ ਸਮੇਤ ਕਰੋਨਾ ਮਹਾਮਾਰੀ ਦੇ ਚੱਲਦਿਆਂ ਹਰ ਤਰਾਂ ਦੀ ਸਰਕਾਰੀ ਤੇ ਪ੍ਰਸ਼ਾਸ਼ਨਿਕ ਹਦਾਇਤ ਦੀ ਪਾਲਣਾ ਕਰਵਾਉਣ ਹਿੱਤ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਇਸ ਮੌਕੇ ਲਗਾਏ ਗਏ ਵਿਸ਼ੇਸ਼ ਨਾਕੇ ਦੌਰਾਨ ਏ ਐਸ ਆਈ ਮੋਹਣ ਲਾਲ ਨੇ ਦੱਸਿਆ ਕਿ ਪੁਲਿਸ ਪੂਰੀ ਮੁਸ਼ਤੈਦੀ ਨਾਲ ਕਾਰਜਸ਼ੀਲ ਹੈ ਅਤੇ ਕਿਸੇ ਵੀ ਤਰਾਂ ਦੇ ਸਮਾਜ ਵਿਰੋਧੀ ਨੂੰ ਪੁਲਿਸ ਸਿਰ ਨਹੀਂ ਚੁੱਕਣ ਨਹੀਂ ਦੇਵੇਗੀ।

ਉਨਾਂ ਕਿਹਾ ਕਿ ਸਮੁੱਚਾ ਇਲਾਕਾ ਅਤੇ ਸ਼ਹਿਰ ਦੇ ਦੁਕਾਨਦਾਰ ਉਨਾਂ ਨੂੰ ਸਹਿਯੋਗ ਕਰ ਰਹੇ ਹਨ ਅਤੇ ਜ਼ਿਆਦਾ ਭੀੜ ਵਾਲੇ ਸਥਾਨਾਂ ਤੇ ਲੋਕਾਂ ਨੂੰ ਹਦਾਇਤ ਕਰਕੇ ਸ਼ੋਸ਼ਲ ਡਿਸਟੈਂਸ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਦੀ ਹੈ। ਇਸ ਮੌਕੇ ਉਨਾਂ ਦੱਸਿਆ ਕਿ ਜੋ ਵੀ ਵਿਅਕਤੀ ਬਿਨਾ ਮਾਸਕ ਦੇ ਜਾਂ ਆਪਣੇ ਵਾਹਨਾਂ ਤੇ ਕਾਗਜ ਪੱਤਰਾਂ ਦੇ ਅਧੂਰੇਪਨ ਨਾਲ ਉਨਾਂ ਨੂੰ ਮਿਲਿਆ ਤਾਂ ਉਹ ਉਸ ਦਾ ਚਲਾਨ ਕਰ ਦੇਣਗੇ। ਇਸ ਤੋਂ ਇਲਾਵਾ ਜੇ ਕੋਈ ਵਿਅਕਤੀ ਸਮਾਜ ਵਿਚ ਕਿਸੇ ਵੀ ਤਰਾਂ ਦੀ ਅਫਵਾਹ ਜਾਂ ਹੋਰ ਗ਼ੈਰ ਕਾਨੂੰਨੀ ਸ਼ਰਾਰਤ ਕਰਦਾ ਹੈ ਤਾਂ ਉਸ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।

Previous articleਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੇ ਗਾਏ ਟਰੈਕ ‘ਸੇਵਾ ਪੰਥ ਦੀ’ ਮੁੜ ਰਿਲੀਜ਼
Next articleRajiv case convict Nalini ‘threatens suicide’ after quarrel