ਲੋਕ ਸਭਾ ਵਿਚ ‘ਫਾਰੂਕ ਅਬੱਦੁਲਾ ਨੂੰ ਰਿਹਾਅ ਕਰੋ’ ਦੇ ਲੱਗੇ ਨਾਅਰੇ, ਰਾਜ ਸਭਾ ਦੁਪਹਿਰ ਤਕ ਲਈ ਮੁਲਤਵੀ

ਨਵੀਂ ਦਿੱਲੀ : ਸੰਸਦ ਦਾ ਸਰਦ ਰੁੱਤ ਦਾ ਸੈਸ਼ਨ ਅੱਜ ਭਾਵ ਸੋਮਵਾਰ ਨੂੰ ਸ਼ੁਰੂ ਹੋ ਗਿਆ ਹੈ। ਇਸ ਸੈਸ਼ਨ ਵਿਚ ਸਰਕਾਰ ਦਾ ਜ਼ੋਰ ਨਾਗਰਿਕਤਾ ਸੋਧ ਬਿੱਲ ਸਮੇਤ ਕਈ ਅਹਿਮ ਬਿੱਲਾਂ ਨੂੰ ਪਾਸ ਕਰਾਉਣ ‘ਤੇ ਰਹੇਗਾ। ਦੂਜੇ ਪਾਸੇ ਵਿਰੋਧੀ ਆਰਥਿਕ ਸੁਸਤੀ, ਖੇਤੀ ਸੰਕਟ ਅਤੇ ਬੇਰੁਜ਼ਗਾਰੀ ਦੇ ਮਸਲੇ ‘ਤੇ ਸਰਕਾਰ ਨੂੰ ਘੇਰਣ ਦੀ ਤਿਆਰੀ ਵਿਚ ਹੈ। ਇਹੀ ਨਹੀਂ ਵਿਰੋਧੀ ਰਾਫੇਲ ਸੌਦੇ ਦੀ ਜਾਂਚ ਲਈ ਜੇਪੀਸੀ ਦੇ ਗਠਨ ਅਤੇ ਮਹਾਰਾਸ਼ਟਰ ਦੇ ਮੌਜੂਦਾ ਰਾਜਨੀਤਿਕ ਹਾਲਾਤ ‘ਤੇ ਚਰਚਾ ਕਰਾਉਣ ਦੀ ਮੰਗ ਕਰ ਸਕਦਾ ਹੈ।
ਪੀਐੱਮ ਮੋਦੀ ਬੋਲੇ, ਚਾਹੁੰਦੇ ਹਨ ਸਾਰਥਕ ਚਰਚਾ
ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਪੀਐੱਮ ਮੋਦੀ ਨੇ ਕਿਹਾ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਾਲ 2019 ਦਾ ਇਹ ਆਖਰੀ ਸੈਸ਼ਨ ਹੋਣ ਕਾਰਨ ਬੇਹੱਦ ਅਹਿਮ ਹੈ। ਅਸੀਂ ਸਾਰੇ ਮੁੱਦਿਆਂ ‘ਤੇ ਵਿਰੋਧੀ ਧਿਰ ਦੇ ਨਾਲ ਸਾਰਥਕ ਚਰਚਾ ਚਾਹੁੰਦੇ ਹਾਂ। ਸੰਵਾਦ ਹੋਵੇ, ਹਰ ਕੋਈ ਆਪਣੇ ਵਿਵੇਕ ਜ਼ਰੀਏ ਸਦਨ ਨੂੰ ਸਾਰਥਕ ਬਣਾਉਣ ਵਿਚ ਮਦਦ ਕਰੇ। ਉਨ੍ਹਾਂ ਕਿਹਾ ਕਿ ਸਕਾਰਾਤਮਕ ਭੂਮਿਕਾ ਵਾਲਾ ਪਿਛਲਾ ਸੈਸ਼ਨ ਮਹੱਤਵਪੂਰਨ ਸਿੱਧੀਆਂ ਨਾਲ ਭਰਿਆ ਰਿਹਾ ਸੀ। ਸਾਨੂੰ ਉਮੀਦ ਹੈ ਕਿ ਇਸ ਸੈਸ਼ਨ ਵਿਚ ਵੀ ਬੇਹੱਦ ਸਕਾਰਾਤਮਕ ਨਤੀਜੇ ਨਿਕਲਣਗੇ। ਅਸੀਂ ਚਾਹੁੰਦੇ ਹਾਂ ਸਾਰੇ ਮੁੱਦਿਆਂ ‘ਤੇ ਚਰਚਾ ਹੋਵੇ।ਰਾਜ ਸਭਾ ਦੀ ਕਾਰਵਾਈ ਦੁਪਹਿਰ ਦੋ ਵਜੇ ਤਕ ਲਈ ਮੁਲਤਵੀ। ਰਾਜ ਸਭਾ ਵਿਚ ਸ਼ਿਵ ਸੈਨਾ ਨੇਤਾ ਸੰਜੈ ਰਾਉਤ ਨੇ ਕਿਹਾ, ‘ ਸੰਘਰਸ਼ ਦਾ ਦੂਜਾ ਨਾਂ ਅਰੁਣ ਜੇਤਲੀ ਸੀ। ਅਸੀਂ ਜੇਤਲੀ ਜੀ ਤੋਂ ਸਿੱਖਿਆ ਸੀ ਕਿ ਰਿਸ਼ਤੇ ਕੀ ਹੁੰਦੇ ਹਨ ਅਤੇ ਉਨ੍ਹਾਂ ਨੂੰ ਕਿਵੇਂ ਨਿਭਾਇਆ ਜਾਂਦਾ ਹੈ।

Previous articleRajya Sabha marshals’ uniform changes to military green
Next articleLS: Opposition raises Farooq’s detention, Kashmir