ਲੋਕ ਇਨਸਾਫ਼ ਪਾਰਟੀ ਨੇ ਕੈਪਟਨ ਸਰਕਾਰ ਵਿਰੁੱਧ ਪ੍ਰਗਟਾਇਆ ਰੋਸ

ਕੈਪਸ਼ਨ- ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਸਮੇ ਲੋਕ ਇਨਸਾਫ਼ ਪਾਰਟੀ ਦੇ ਜਿਲ੍ਹਾ ਪ੍ਰਧਾਨ ਦਲਜੀਤ ਸਿੰਘ ਦੂਲੋਵਾਲ ਤੇ ਹੋਰ ਆਗੂ

ਕਾਂਗਰਸ ਆਗੂ ਨਜਾਇਜ ਸ਼ਰਾਬ ਕਾਰੋਬਾਰੀਆਂ ਦੀ ਕਰ ਰਹੇ ਪੁਸ਼ਤ ਪਨਾਹੀ- ਦੂਲੋਵਾਲ

ਹੁਸੈਨਪੁਰ , 6 ਅਗਸਤ ( ਕੌੜਾ) (ਸਮਾਜ ਵੀਕਲੀ)– ਲੋਕ ਇਨਸਾਫ਼ ਪਾਰਟੀ ਜਿਲ੍ਹਾ ਕਪੂਰਥਲਾ ਵਲੋਂ ਜਹਿਰੀਲੀ ਸ਼ਰਾਬ ਨਾਲ 110 ਦੇ ਕਰੀਬ ਮਾਰੇ ਗਏ ਲੋਕਾਂ ਦੇ ਮਾਮਲੇ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਿਸਨੂੰ ਸੰਬੋਧਨ ਕਰਦੇ ਹੋਏ ਜਿਲ੍ਹਾ ਪ੍ਰਧਾਨ ਦਲਜੀਤ ਸਿੰਘ ਦੂਲੋਵਾਲ ਨੇ ਕਿਹਾ ਕਿ ਜ਼ਹਿਰੀਲੀ ਸ਼ਰਾਬ ਮਾਮਲੇ ਚ ਸ਼ਾਮਲ ਸ਼ਰਾਬ ਮਾਫੀਆ ਖ਼ਿਲਾਫ਼ ਧਾਰਾ 302 ਦਾ ਪਰਚਾ ਦਰਜ ਕੀਤਾ ਜਾਣਾ ਚਾਹੀਦਾ ।

ਉਨ੍ਹਾਂ ਕਿਹਾ ਕਿ ਨਜਾਇਜ ਸ਼ਰਾਬ ਦਾ ਇਹ ਕਾਰੋਬਾਰ ਸੱਤਾਧਾਰੀ ਪਾਰਟੀ ਦੇ ਕਾਂਗਰਸੀ ਆਗੂਆਂ ਵਲੋਂ  ਸ਼ਰੇਆਮ ਕੀਤਾ ਜਾ ਰਿਹਾ ਹੈ ਤੇ ਹਲਕੇ ਦੇ ਕਾਂਗਰਸ ਵਿਧਾਇਕਾਂ ਦੀ ਪੁਸ਼ਤ ਪਨਾਹੀ ਕਾਰਨ ਪੁਲਿਸ ਉਨ੍ਹਾਂ ਨੂੰ ਹੱਥ ਨਹੀ ਪਾਉਂਦੀ । ਉਨ੍ਹਾਂ ਕਿਹਾ ਕਿ ਭਾਰੀ ਗਿਣਤੀ ਚ  ਲੋਕਾਂ ਦੀ ਜਹਿਰੀਲੀ ਸ਼ਰਾਬ ਨਾਲ ਮੌਤ ਹੋਣ ਉਪਰੰਤ ਪੁਲਿਸ ਵਲੋਂ ਕਈ ਥਾਵਾਂ ਨਾਜਾਇਜ਼ ਸ਼ਰਾਬ ਦੀਆਂ ਭੱਠੀਆਂ ਤੇ ਲਾਹਣ ਫੜੀ ਹੈ ਜਿੱਥੋਂ ਇਹ ਸਪੱਸ਼ਟ ਹੁੰਦਾ ਹੈ ਕਿ ਸਿਆਸਤਦਾਨ-ਪੁਲਸ-ਸ਼ਰਾਬ ਮਾਫੀਏ ਦਾ ਨਾਪਾਕ ਗੱਠਜੋੜ ਦੈਂਤ ਦੇ ਰੂਪ ਵਿਚ ਵਿਚਰ ਰਿਹਾ ਹੈ, ਜਿਸ ਨੇ ਕੀਮਤੀ ਜਾਨਾਂ ਨਿਗਲ ਲਈਆਂ।

ਉਨ੍ਹਾਂ ਪੀੜਤ ਪਰਿਵਾਰਾਂ ਨੂੰ ਸਰਕਾਰੀ ਨੌਕਰੀ, 5-5 ਲੱਖ ਮੁਆਵਜ਼ਾ ਦੇਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸਿਆਸੀ ਲੋਕਾਂ ਨੂੰ ਨਾਜਾਇਜ਼ ਸ਼ਰਾਬ ਵੇਚਣ ਤੋਂ ਤੁਰੰਤ ਰੋਕਿਆ ਨਾ ਗਿਆ ਤਾਂ ਫਿਰ ਅਜਿਹੇ ਹੋਰ ਹਾਦਸੇ ਕਿਸੇ ਵੀ ਸਮੇਂ ਵਾਪਰ ਸਕਦੇ ਹਨ। ਇਹ ਸ਼ਰਾਬ ਘਰ ਦੀ ਕੱਢੀ ਨਹੀਂ ਬਲਕਿ ਤਸਕਰਾਂ ਵਲੋਂ ਸਪਲਾਈ ਕੀਤੀ ਨਾਜਾਇਜ਼ ਲਾਹਣ ਸੀ, ਜਿਸ ਨੂੰ ਪੀਣ ਨਾਲ ਇਹ ਦੁਖਾਂਤ ਵਾਪਰਿਆ ਹੈ । ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਚ ਨਜਾਇਜ ਸ਼ਰਾਬ ਪੀਣ ਵਾਲਿਆਂ ਦੀਆਂ ਹੋਈਆਂ ਮੌਤਾਂ ਤੋਂ ਬਾਅਦ ਪੁਲਿਸ ਹੁਣ ਕਿਵੇਂ ਵੱਡੀ ਪੱਧਰ ਤੇ ਸ਼ਰਾਬ ਦੀਆਂ ਭੱਠੀਆਂ ਤੇ ਭਾਰੀ ਮਾਤਰਾ ਚ ਥਾਂ ਥਾਂ ਤੋਂ ਸ਼ਰਾਬ ਫੜ ਰਹੀ ਹੈ ਇਸਤੋਂ ਸਾਬਿਤ ਹੁੰਦਾ ਹੈ ਕਿ ਪੁਲਿਸ ਨੂੰ ਨਜਾਇਜ ਸ਼ਰਾਬ ਕੱਢਣ ਵਾਲਿਆਂ ਬਾਰੇ ਪੂਰੀ ਪੂਰੀ ਜਾਣਕਾਰੀ ਹੈ ਪਰ ਸਿਆਸੀ ਦਬਾਅ ਜਾਂ ਮਿਲੀਭੁਗਤ ਹੋਣ ਕਾਰਨ ਪਹਿਲਾਂ ਕਿਸੇ ਨੂੰ ਫੜਿਆ ਨਹੀ ਗਿਆ ।

ਇਸ ਮੌਕੇ ਉਨ੍ਹਾਂ ਨਾਲ ਨਛੱਤਰ ਸਿੰਘ ਚੰਦੀ , ਕੁਲਵੰਤ ਸਿੰਘ ਨੂਰੋਵਾਲ , ਸੁਖਵਿੰਦਰ  ਸਿੰਘ ਤਲਵੰਡੀ ਚੌਧਰੀਆਂ , ਗੁਰਜੀਤ ਸਿੰਘ ਗੋਰੀ ਜਾਂਗਲਾ,ਸੁਖਵਿੰਦਰ ਸਿੰਘ ਮੱਲੀ ਆਰ ਸੀ ਐਫ ,ਹਰਪ੍ਰੀਤ ਸਿੰਘ  ਸੁਲਤਾਨਪੁਰ ,ਰਾਜਵਿੰਦਰ ਸਿੰਘ  ਸਵਾਲ,ਰਜਿੰਦਰ ਸਿੰਘ ਹੈਪੀ, ਗੁਰਜੀਤ ਸਿੰਘ ਤਲਵੰਡੀ , ਗੁਰਮੁਖ ਸਿੰਘ ਆਰ ਸੀ ਐਫ ਤੇ,ਸ਼ੀਤਲ ਸਿੰਘ ਠੱਟਾ ਆਦਿ ਨੇ ਸ਼ਿਰਕਤ ਕੀਤੀ ।

Previous articleरेल कोच फैक्ट्री कम वजन वाले एल एच बी डिब्बों के निर्माण की तैयारी में
Next articleਨਵੀਨ ਰੱਤੂ ਨੇ ਯੂ .ਪੀ .ਐਸ ਸੀ .ਕਲੀਅਰ ਕਰ ਮਹਿਤਪੁਰ ਦਾ ਨਾਂ ਚਮਕਾਇਆ ।