ਲੋਕਾਂ ਦਾ ਨਿਕਲਿਆ ਤ੍ਰਾਹ, ਚੋਰਾਂ ਨੂੰ ਚੜ੍ਹਿਆ ਚਾਅ

ਪੱਟੀ (ਸਮਾਜ ਵੀਕਲੀ)- ਸ਼ਹਿਰ ਦੀ ਵਿਸ਼ਾਲ ਕਲੋਨੀ ਦੇ ਇੱਕ ਘਰ ‘ਚ ਚਲਦੀ ਕਰਿਆਨੇ ਦੀ ਦੁਕਾਨ ਅੰਦਰੋਂ ਅੱਜ ਤੜਕੇ ਚੋਰੀ ਹੋ ਗਈ। ਦੁਕਾਨ ਮਾਲਕ ਦਾ ਹਜ਼ਾਰਾਂ ਰੁਪਏ ਦੀ ਨਕਦੀ ਸਮੇਤ ਕਰਿਆਨਾ ਦੇ ਸਾਮਾਨ ਦਾ ਵੱਡਾ ਨੁਕਸਾਨ ਹੋ ਗਿਆ।

ਸਿਮਰਨ ਕਰਿਆਨਾ ਸਟੋਰ ਦੇ ਮਾਲਕ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਵਿੱਚ ਹੀ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ ਅਤੇ ਤੜਕਸਾਰ ਦੋ ਚੋਰ ਉਨ੍ਹਾਂ ਦੇ ਘਰ ਕੰਧ ਟੱਪ ਕੇ ਦਾਖ਼ਲ ਹੋਏ ਅਤੇ ਉਸ ਦੇ ਕਰਿਆਨਾ ਸਟੋਰ ਦੇ ਗੱਲੇ ਵਿੱਚੋਂ 60 ਤੋਂ 70 ਹਜ਼ਾਰ ਰੁਪਏ ਦੀ ਨਗਦੀ ਤੇ ਆਟਾ, ਬਿਸਕੁਟ, ਤੇਲ, ਸਰਫ ਤੇ ਸਾਬਨ ਆਦਿ ਸਾਮਾਨ ਚੋਰੀ ਕਰਕੇ ਲੈ ਕੇ ਗਏ। ਪੀੜਤ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਦੇ ਹੱਥ ਚੋਰਾਂ ਦੀ ਵੀਡਿਓ ਫੁਟੇਜ ਲੱਗੀ ਹੈ ਜਿਸ ਵਿੱਚ ਦੋ ਚੋਰ ਸਾਮਾਨ ਲਿਜਾ ਰਹੇ ਹਨ। ਘਟਨਾ ਸਬੰਧੀ ਦੁਕਾਨ ਮਾਲਕ ਵੱਲੋਂ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

Previous articleਮੋਬਾਈਲ ਫੋਨ ਨਾ ਦੇਣ ’ਤੇ ਛੋਟੇ ਭਰਾ ਦਾ ਕਤਲ
Next articleਕਰਫਿਊ: ਪ੍ਰਸ਼ਾਸਨ ਦੀ ਢਿੱਲ ਤੇ ਲੋਕਾਂ ਦੀ ਲਾਪ੍ਰਵਾਹੀ ਕਾਰਨ ਖ਼ਤਰਾ ਵਧਿਆ