ਲੋਕਤੰਤਰ ਮੁਹਿੰਮ ਦੇ ਦੂਜੇ ਪੜਾਅ ਤਹਿਤ ਚੋਣ ਜਾਗਰੂਕਤਾ ਲਈ ਆਨਲਾਇਨ ਮੁਕਾਬਲਾ 13 ਨੂੰ

ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ): ਮੁੱਖ ਚੋਣ ਅਫਸਰ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਸੰਵਿਧਾਨ ਅਧਾਰਿਤ ਲੋਕਤੰਤਰ ਮੁਹਿੰਮ ਦੇ ਦੂਜੇ ਪੜਾਅ ਤਹਿਤ 13 ਦਸੰਬਰ ਨੂੰ ਆਨਲਾਇਨ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਜਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਕਿ ਦੂਜੇ ਪੜਾਅ ਤਹਿਤ ਮੁੱਖ ਚੋਣ ਅਫਸਰ, ਪੰਜਾਬ ਵਲੋਂ ਲੇਖ ਤੇ ਹੋਰ ਸੰਖੇਪ ਜਾਣਕਾਰੀ ਵਾਲੀਆਂ ਵੀਡੀਓਜ਼ ਵਧੀਕ ਮੁੱਖ ਚੋਣ ਅਫਸਰ ਵਲੋਂ ਫੇਸਬੁੱਕ ਰਾਹੀਂ ਸਾਂਝੇ ਕੀਤੇ ਲੇਖਾਂ ਵਿਚੋਂ ਹੀ ਹੋਵੇਗਾ ਅਤੇ ਇਸ ਵਿਚ ਕੇਵਲ ਈ ਐਲ ਸੀ ਮੈਂਬਰ (ਸਕੂਲ) ਹੀ ਭਾਗ ਲੈ ਸਕਦੇ ਹਨ।
ਕੁੱਲ 30 ਸਵਾਲਾਂ ਲਈ 30 ਮਿੰਟ ਦਾ ਸਮਾਂ ਮਿਲੇਗਾ ਅਤੇ ਫੇਸਬੁੱਕ ਤੇ ਟਵਿੱਟਰ ਉੰਪਰ ਕੁਇਜ਼ ਦਾ ਲਿੰਕ 13 ਦਸੰਬਰ ਨੂੰ ਸਵੇਰੇ 11.50 ਵਜੇ ਸਾਂਝਾ ਕੀਤਾ ਜਾਵੇਗਾ।ਇਹ ਵੀ ਸਪੱਸ਼ਟ ਕੀਤਾ ਕਿ ਮੁੱਖ ਚੋਣ ਅਫਸਰ, ਦਫਤਰ ਦੀਆਂ ਹਦਾਇਤਾਂ ਮੁਤਾਬਿਕ ਕੁਇਜ਼ ਨਿਰਧਾਰਿਤ ਸਮੇਂ ਅੰਦਰ ਹੀ ਪੂਰਾ ਕਰਕੇ ਸਬਮਿਟ ਕਰਨਾ ਹੋਵੇਗਾ ਅਤੇ ਅਲਾਟ ਕੀਤੇ 30 ਮਿੰਟ ਤੋਂ ਬਾਅਦ ਕੁਇਜ਼ ਨੂੰ ਸਬਮਿਟ ਨਹੀਂ ਕੀਤਾ ਜਾ ਸਕੇਗਾ। ਜਿਲਾ ਚੋਣ ਅਫਸਰ ਨੇ ਦੱਸਿਆ ਕਿ ਆਨਲਾਇਨ ਕੁਇਜ਼ ਦੇ ਜੇਤੂਆਂ ਨੂੰ ਪਹਿਲਾ ਇਨਾਮ 1500 ਰੁਪੈ, ਦੂਜਾ 1300 ਰੁਪੈ ਤੇ ਤੀਜਾ 1000 ਰੁਪੈ ਦਿੱਤਾ ਜਾਵੇਗਾ। ਜੇਕਰ ਇਕ ਤੋਂ ਵੱਧ ਪ੍ਰਤੀਯੋਗੀਆਂ ਦੇ ਬਰਾਬਰ ਨੰਬਰ ਆਉਂਦੇ ਹਨ ਤਾਂ ਜੇਤੂਆਂ ਦੀ ਚੋਣ ਲਾਟਰੀ ਰਾਹੀਂ ਕੀਤ ਜਾਵੇਗੀ।
Previous articleਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਕਰਵਾਏ ਗਏ ਯੂਰਪੀ ਪੰਜਾਬੀ ਕਵੀ ਦਰਬਾਰ ਵਿੱਚ ਲੋਕ ਸੰਘਰਸ਼ ਰਿਹਾ ਮੁੱਖ ਵਿਸ਼ਾ
Next articleਲੜਕੀਆ ਦੀਆ ਕਬੱਡੀ ਟੀਮਾਂ ਕਿਸਾਨਾਂ ਦੇ ਹੱਕ ਵਿੱਚ ਨਾਅਰੇ ਮਾਰਦੀਆ ਪੁੱਜੀਆ ਦਿੱਲੀ : ਬੱਬੂ ਰੋਡੇ