ਲੋਕਡਾਊਨ ਚ ਵਧੀਆ ਸੇਵਾਵਾਂ ਦੇਣ ਅਤੇ ਕਰੋਨਾ ਤੇ ਫਤਹਿ ਪਾਉਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਕੀਤਾ ਗਿਆ ਸਨਮਾਨਿਤ

ਮਹਿਤਪੁਰ 13 ਅਗਸਤ (ਨੀਰਜ ਵਰਮਾ) (ਸਮਾਜ ਵੀਕਲੀ): ਪਿੱਛਲੇ ਦਿਨੀਂ ਕੋਰੋਨਾ ਵਾਇਰਸ ਕਾਰਨ ਹੋਏ ਲੋਕਡਾਊਨ ਵਿੱਚ ਜਿਥੇ ਲੋਕ ਆਪਣੇ ਘਰਾਂ ਵਿੱਚ ਬੰਦ ਸਨ ਉਥੇ ਹੀ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਡਿਊਟੀ ਨਿਭਾਉਦੇ ਸਮੇ  ਜੋ ਕਰੋਨਾ ਦੀ ਲਪੇਟ ਵਿੱਚ ਆ ਗਏ ਅਤੇ ਕਰੋਨਾ ਤੇ ਫਤਹਿ ਪਾ ਕੇ ਤੰਦਰੁਸਤ ਵਾਪਸ ਡਿਊਟੀ ਤੇ ਪਰਤੇ  ਪੁਲਿਸ ਮੁਲਾਜ਼ਮਾਂ ਨੂੰ  ਸ਼ਹੀਦ ਊਧਮ ਸਿੰਘ ਯਾਦਗਾਰ ਕਮੇਟੀ ਅਤੇ ਜਰਨਾਲਿਸਟ ਪ੍ਰੈਸ ਕਲੱਬ ਮਹਿਤਪੁਰ ਵੱਲੋ ਸਾਝੇ ਤੋਰ ਤੇ ਸਾਬਕਾ ਕੌਂਸਲਰ ਮਹਿੰਦਰ ਪਾਲ ਸਿੰਘ ਟੁਰਨਾ ਦੀ ਅਗਵਾਈ ਵਿੱਚ ਸਨਮਾਨਿਤ ਕੀਤਾ ਗਿਆ ।

ਇਸ ਸਮਾਗਮ ਵਿੱਚ ਡੀ. ਐਸ .ਪੀ ਸ਼ਾਹਕੋਟ ਵਰਿੰਦਰਪਾਲ ਸਿੰਘ  ਅਤੇ ਜਰਨਲਿਸਟ ਪ੍ਰੈਸ ਕਲੱਬ ਪੰਜਾਬ ਦੇ ਸੂਬਾ ਸਕੱਤਰ ਰਵਿੰਦਰ ਵਰਮਾ ਵਿਸ਼ੇਸ਼  ਤੌਰ ਤੇ ਪਹੁੰਚੇ । ਇਸ ਮੌਕੇ ਪੁਲਿਸ ਮੁਲਾਜ਼ਮਾਂ ਦੇ ਨਾਲ ਨਾਲ ਆਪਣੇ ਸ਼ਹਿਰ ਅਤੇ ਪਿੰਡਾ ਨੂੰ ਸੁੰਦਰ ਅਤੇ ਚੰਗੇ ਕਾਰਜਾ ਨਾਲ ਨਿਖਾਰਨ ਵਾਲੇ ਸ਼ਲਾਘਾਯੋਗ ਕੰਮਾ ਨੂੰ ਦੇਖਦਿਆ  ਇਲਾਕੇ ਦੇ ਸਮਾਜਸੇਵੀ ਵਿਅਕਤੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਡੀ .ਐਸ. ਪੀ ਸ਼ਾਹਕੋਟ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੈਂ ਸ਼ਹੀਦ ਊਧਮ ਸਿੰਘ ਯਾਦਗਾਰ ਕਮੇਟੀ ਅਤੇ ਪ੍ਰੈਸ ਕਲੱਬ ਦਾ ਧੰਨਵਾਦ ਕਰਦਾ ਹਾਂ ਜਿਨਾਂ ਨੇ ਸਾਡਾ ਹੌਸਲਾ ਵਧਾਉਦੇ ਹੋਏ ਸਾਨੂੰ ਮੁਲਾਜਮਾਂ ਸਨਮਾਨਿਤ ਕਰਨ ਦਾ ਉਪਰਾਲਾ ਕੀਤਾ ਹੈ ।

ਇਹੋ ਜਿਹੇ ਉਪਰਾਲਿਆਂ ਨਾਲ ਪੁਲਿਸ ਪ੍ਰਸ਼ਾਸਨ ਦਾ ਸਮਾਜ ਵਿੱਚ ਕੱਦ ਉੱਚਾ ਹੁੰਦਾ ਹੈ ਅਤੇ ਹੌਸਲਾ ਅਫ਼ਜ਼ਾਈ ਹੁੰਦੀ ਹੈ।ਇਸ ਮੌਕੇ ਐਸ .ਐੱਚ. ਓ ਲਖਵੀਰ ਸਿੰਘ, ਇੰਸਪੈਕਟਰ ਜੈ ਪਾਲ ,ਸਾਬਕਾ ਪ੍ਰਧਾਨ ਰਾਜ ਕੁਮਾਰ ਜੱਗਾ,ਕਸ਼ਮੀਰੀ ਲਾਲ, ਨਿਰਮਲ ਸਿੰਘ, ਗੁਰਦਿਆਲ ਸਿੰਘ ਬਾਜਵਾ,ਕੁਲਵਿੰਦਰ ,ਗਗਨ ਮਾਨ, ਸੁਖਵਿੰਦਰ ਗਿੱਲ,ਅਰੁੜ ਸਿੰਘ,ਹਰਭਜਨ ਸਿੰਘ ਅਕਬਰਪੁਰ ਕਲਾਂ,ਕੁਲਦੀਪ ਸਿੰਘ ਚੰਦੀ, ਸੰਜੀਵ ਵਰਮਾ, ਪ੍ਰੈਸ ਕਲੱਬ ਵੱਲੋਂ ਰਾਜੇਸ਼ ਸੂਦ,ਅਸ਼ੋਕ ਚੌਹਾਨ, ਸੁਖਵਿੰਦਰ ਸਿੰਘ ਰੂਪਰਾ, ਰਜਿੰਦਰ ਸਿੰਘ (ਸੋਨੂ),ਨੀਰਜ ਵਰਮਾ, ਲਖਵਿੰਦਰ ਸਿੰਘ ਦਾਸ,ਸਬੀ ਝੰਡ ਅਤੇ ਪੁਲਿਸ ਮੁਲਾਜ਼ਮ ਹਾਜਰ ਸਨ।

Previous articleSecurity beefed up in Delhi-NCR ahead of I-Day
Next articleਪੰਜਾਬ ਸਰਕਾਰ ਹਰੇ ਚਾਰੇ ਦੇ ਆਚਾਰ ਦੀਆਂ ਗੱਠਾਂ ਬਣਾਉਣ ਵਾਲੀ ਮਸ਼ੀਨ ‘ਤੇ ਦੇਵੇਗੀ 40 ਫ਼ੀਸਦੀ ਸਬਸਿਡੀ