ਲੋਈ ਤੇ ਚਾਦਰਾਂ ਦਾ ਰੱਸਾ ਬਣਾ ਕੇ ਟੱਪੀਆਂ ਸਨ ਜੇਲ੍ਹ ਦੀਆਂ ਕੰਧਾਂ

ਪਟਿਆਲਾ (ਸਮਾਜ ਵੀਕਲੀ) :ਇੰਦਰਜੀਤ ਧਿਆਨਾ ਦੀ ਗ੍ਰਿਫ਼ਤਾਰੀ ਨੇ ਕੈਦੀਆਂ ਦੇ ਫਰਾਰ ਹੋਣ ਦਾ ਭੇਤ ਵੀ ਖੋਲ੍ਹ ਦਿੱਤਾ ਹੈ। ਇਹ ਕੈਦੀ ਚਾਦਰਾਂ ਅਤੇ ਇੱਕ ਲੋਈ ਨੂੰ ਰੱਸੇ ਦਾ ਰੂਪ ਦੇਣ ਮਗਰੋਂ ਜੇਲ੍ਹ ਦੀਆਂ ਕੰਧਾਂ ਟੱਪੇ ਸਨ। ਉਹ ਚੱਕੀ ਨੰਬਰ 9 ਵਿਚ ਬੰਦ ਸਨ। ਉਥੇ ਬਾਥਰੂਮ ਨੂੰ ਪਾੜ ਲਾ ਕੇ ਚੱਕੀ ਵਿਚੋਂ ਬਾਹਰ ਆਏ। ਫਿਰ ਉਨ੍ਹਾਂ ਤਿੰਨ ਚਾਦਰਾਂ ਅਤੇ ਇੱਕ ਲੋਈ ਨੂੰ ਵਿਚਕਾਰੋਂ ਪਾੜ ਕੇ ਬਣਾਏ ਰੱਸੇ ਜ਼ਰੀਏ ਪਹਿਲਾਂ ਜੇਲ੍ਹ ਵਿਚਲੀ 12 ਫੁੱਟੀ ਅੰਦਲਰੀ ਅਤੇੇ ਫੇਰ 18 ਫੁੱਟੀ ਬਾਹਰਲੀ ਕੰਧ ਟੱਪੀ।

ਚੱਕੀ ਵਿਚੋਂ ਬਾਹਰ ਨਿਕਲਣ ਮਗਰੋਂ ਉਨ੍ਹਾਂ ਦੀ ਇੱਕ ਕੈਮਰੇ ਵਿੱਚ ਬਹੁਤ ਥੋੜ੍ਹੀ  ਜਿਹੀ ਰਿਕਾਰਡਿੰਗ ਹੋਈ ਹੈ ਪਰ ਅੱਗੇ ਕੈਮਰੇ ਨਹੀਂ ਸਨ। ਸੂਤਰਾਂ ਅਨੁਸਾਰ ਉਹ ਸਿੱਧੂ ਕਲੋਨੀ ਰਾਹੀਂ ਹੁੰਦੇ ਹੋਏ ਸਰਹਿੰਦ ਰੋਡ ’ਤੇ ਪੁੱਜੇ ਅਤੇ ਉਥੋਂ ਟਰੱਕ ਰਾਹੀਂ ਮੁਹਾਲੀ ਤੇ ਫੇਰ ਉਥੋਂ ਕਿਸੇ ਤਰੀਕੇ ਕੀਰਤਪੁਰ ਸਾਹਿਬ ਪਹੁੰਚ ਗਏ। ਆਹਲਾ ਮਿਆਰੀ ਸੂਤਰਾਂ ਅਨੁਸਾਰ ਅੱਜ ਪੁਲੀਸ ਧਿਆਨੇ ਨੂੰ ਜੇਲ੍ਹ ਵਿਚ ਵੀ ਲੈ ਕੇ ਗਈ, ਜਿਥੇ ਉਨ੍ਹਾਂ ਦੇ ਫਰਾਰੀ ਦਾ ਘਟਨਾ ਦੁਹਰਾਇਆ ਗਿਆ ਪਰ ਅਧਿਕਾਰਤ ਤੌਰ ’ਤੇ ਇਸ ਦੀ ਪੁਸ਼ਟੀ ਨਹੀਂ ਹੋ ਸਕੀ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਟਿਆਲਾ ਜੇਲ੍ਹ ’ਚੋਂ ਫਰਾਰ ਇਕ ਕੈਦੀ ਗ੍ਰਿਫ਼ਤਾਰ
Next articleਸੁਗੰਧਾ ਮਿਸ਼ਰਾ ਖ਼ਿਲਾਫ਼ ਕੋਵਿਡ ਨਿਯਮਾਂ ਦੀ ਉਲੰਘਣਾ ਦਾ ਕੇਸ ਦਰਜ