ਲੈਬਨਾਨ ਦੀ ਬੰਦਰਗਾਹ ਦੇ ਗੁਦਾਮ ’ਚ ਅੱਗ ਲੱਗੀਲੈਬਨਾਨ ਦੀ ਬੰਦਰਗਾਹ ਦੇ ਗੁਦਾਮ ’ਚ ਅੱਗ ਲੱਗੀ

ਬੈਰੂਤ (ਸਮਾਜ ਵੀਕਲੀ) : ਬੈਰੂਤ ਦੀ ਬੰਦਰਗਾਹ ’ਤੇ ਅੱਜ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਇਸ ਦੇ ਨੇੜਲੇ ਇਲਾਕੇ ’ਚ ਰਹਿੰਦੇ ਲੋਕ ਸਹਿਮ ਗਏ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਬੈਰੂਤ ’ਚ ਹੋਏ ਵੱਡੇ ਧਮਾਕੇ ’ਚ ਦੋ ਸੌ ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਸੀ ਤੇ ਹਜ਼ਾਰਾਂ ਲੋਕ ਜ਼ਖ਼ਮੀ ਹੋਏ ਸਨ। ਇਹ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਸਕਿਆ ਹੈ। ਅੱਜ ਬਾਅਦ ਦੁਪਹਿਰ ਸਮੇਂ ਇੱਥੇ ਧੂੰਆਂ ਉੱਠਿਆ ਤੇ ਜ਼ਮੀਨ ’ਤੇ ਅੱਗ ਦੀਆਂ ਲਾਟਾਂ ਦਿਖਾਈ ਦੇ ਰਹੀਆਂ ਸਨ। ਲੈਬਨਾਨੀ ਫੌਜ ਨੇ ਕਿਹਾ ਅੱਗ ਗੁਦਾਮ ’ਚ ਲੱਗੀ ਹੇ ਜਿੱਥੇ ਤੇਲ ਤੇ ਟਾਇਰ ਰੱਖੇ ਗਏ ਹਨ।

ਫੌਜ ਨੇ ਕਿਹਾ ਕਿ ਅੱਗ ’ਤੇ ਕਾਬੂ ਪਾਉਣ ਦਾ ਕੰਮ ਜਾਰੀ ਹੈ ਅਤੇ ਇਸ ਮੁਹਿੰਮ ’ਚ ਫੌਜ ਦੇ ਹੈਲੀਕਾਪਟਰਾਂ ਦੀ ਮਦਦ ਲਈ ਜਾ ਰਹੀ ਹੈ। ਸਥਾਨਕ ਟੀਵੀ ਸਟੇਸ਼ਨਾਂ ਦਾ ਕਹਿਣਾ ਹੈ ਕਿ ਬੰਦਰਗਾਹ ਨੇੜੇ ਜਿਨ੍ਹਾਂ ਕੰਪਨੀਆਂ ਦੇ ਦਫ਼ਤਰ ਹਨ, ਉਨ੍ਹਾਂ ਦੇ ਕਰਮਚਾਰੀਆਂ ਨੂੰ ਇਲਾਕੇ ਤੋਂ ਬਾਹਰ ਜਾਣ ਲਈ ਕਹਿ ਦਿੱਤਾ ਗਿਆ ਹੈ। ਬੰਦਰਗਾਹ ਨੇੜਿਓਂ ਲੰਘਣ ਵਾਲੀ ਮੁੱਖ ਸੜਕ ਨੂੰ ਵੀ ਫੌਜ ਨੇ ਬੰਦ ਕਰ ਦਿੱਤਾ ਹੈ। ਸਰਕਾਰ ਨਿਊਜ਼ ਏਜੰਸੀ ਨੇ ਕਿਹਾ ਅੱਗ ਗੁਦਾਮ ’ਚ ਲੱਗੀ ਹੈ ਜਿੱਥੇ ਟਾਇਰ ਰੱਖੇ ਹੋਏ ਹਨ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇੱਕ ਵੀਡੀਓ ’ਚ ਬੰਦਰਗਾਹ ’ਤੇ ਕੰਮ ਕਰਨ ਵਾਲੇ ਕਰਮਚਾਰੀ ਡਰ ਕੇ ਭੱਜਦੇ ਹੋਏ ਦਿਖਾਈ ਦੇ ਰਹੇ ਹਨ।

Previous articleਚੀਨ ਨੇ ਅਮਰੀਕਾ ਵੱਲੋਂ ਵੀਜ਼ੇ ਰੱਦ ਕਰਨ ਨੂੰ ਨਸਲੀ ਭੇਦਭਾਵ ਦੱਸਿਆ
Next articleTrump marks 9/11 on Air Force One